InternationalTop News

ਸਾਊਦੀ ਅਰਬ ‘ਚ ਵੱਡਾ ਹਾਦਸਾ: AH-6i ਜਾਸੂਸੀ ਹੈਲੀਕਾਪਟਰ ਕਰੈਸ਼, 2 ਕਰੂ ਮੈਂਬਰਾਂ ਦੀ ਮੌਤ

ਸਾਊਦੀ ਅਰਬ ਦੀ ਅਗਵਾਈ ਵਾਲੇ ਗਠਜੋੜ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਨਜਰਾਨ ‘ਚ ਇੱਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ ਹੈ। ਇਸ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ। ਹੈਲੀਕਾਪਟਰ ਜਿੱਥੇ ਹਾਦਸਾਗ੍ਰਸਤ ਹੋਇਆ ਹੈ, ਉਹ ਸਾਊਦੀ ਨੈਸ਼ਨਲ ਗਾਰਡ ਮੰਤਰਾਲੇ ਦੇ ਅਧਿਕਾਰ ਖੇਤਰ ਵਾਲਾ ਇਲਾਕਾ ਹੈ।
ਸਾਊਦੀ-ਅਗਵਾਈ ਵਾਲੇ ਗਠਜੋੜ ਦੇ ਬੁਲਾਰੇ ਮੇਜਰ ਜਨਰਲ ਤੁਰਕੀ ਅਲ-ਮਲਿਕੀ ਨੇ ਐਤਵਾਰ ਨੂੰ ਇੱਕ ਬਿਆਨ ’ਚ ਕਿਹਾ ਕਿ ਸਾਊਦੀ ਅਰਬ ਦੇ ਨਜ਼ਰਾਨ ’ਚ ਇੱਕ AH-6i ਜਾਸੂਸੀ ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਕਾਰਨ ਚਾਲਕ ਦਲ ਦੇ ਦੋ ਮੈਂਬਰਾਂ ਦੀ ਮੌਤ ਹੋ ਗਈ।
ਇਹ ਧਿਆਨ ਦੇਣ ਯੋਗ ਹੈ ਕਿ ਦੱਖਣ-ਪੱਛਮੀ ਖੇਤਰ ਨਜਰਾਨ ‘ਤੇ ਹੂਤੀ ਬਾਗੀਆਂ ਨੇ ਕਈ ਵਾਰ ਹਮਲਾ ਕੀਤਾ ਹੈ। ਗਠਜੋੜ ਅਤੇ ਇਨ੍ਹਾਂ ਅੱਤਵਾਦੀ ਸਮੂਹਾਂ ਵਿਚਕਾਰ ਲੜਾਈ ਤੇਜ਼ ਹੋ ਗਈ ਹੈ, ਜੋ ਅਮਰੀਕਾ ਲਈ ਵੀ ਚੁਣੌਤੀ ਬਣ ਗਈ ਹੈ। ਈਰਾਨ ਅਤੇ ਅਮਰੀਕਾ ਵਿਚਕਾਰ ਪਿਛਲੇ ਕੁਝ ਮਹੀਨਿਆਂ ਤੋਂ ਜੰਗ ਜਾਰੀ ਹੈ। ਇਸ ਟਕਰਾਅ ’ਚ ਹੂਤੀ ਬਾਗੀਆਂ ਨੇ ਵੀ ਆਪਣੀਆਂ ਕਾਰਵਾਈਆਂ ਤੇਜ਼ ਕਰ ਦਿੱਤੀਆਂ ਹਨ।
ਸਾਊਦੀ ਅਰਬ ਦੀ ਅਗਵਾਈ ਵਾਲੇ ਗਠਜੋੜ ਦੇ ਦਾਅਵੇ ਤੋਂ ਉਲਟ, ਇੱਧਰ ਹੂਤੀ ਮਿਲਟਰੀ ਬੁਲਾਰੇ ਯਾਹੀਆ ਸਾਰੀ ਨੇ ਹੈਲੀਕਾਪਟਰ ਨੂੰ ਹੇਠਾਂ ਸੁੱਟਣ ਦਾ ਦਾਅਵਾ ਕੀਤਾ ਹੈ।
ਉਸਨੇ ਸ਼ਨੀਵਾਰ ਨੂੰ ਸੋਸ਼ਲ ਮੀਡੀਆ ‘ਐਕਸ’ (ਟਵਿੱਟਰ) ‘ਤੇ ਇੱਕ ਪੋਸਟ ’ਚ ਇਹ ਦਾਅਵਾ ਕੀਤਾ। ਆਪਣੀ ਪੋਸਟ ’ਚ, ਉਸਨੇ ਕਿਹਾ ਕਿ ਉਸਦੇ ਸਮੂਹ ਨੇ ਨਜ਼ਰਾਨ ਦੇ ਨੇੜੇ ਇੱਕ ਸਾਊਦੀ ਅਰਬ ਦੇ ਅਪਾਚੇ ਹੈਲੀਕਾਪਟਰ ਨੂੰ ਡਿੱਗਾ ਦਿੱਤਾ ਹੈ। ਉਸਨੇ ਪੋਸਟ ਵਿੱਚ ਲਿਖਿਆ ਕਿ ਇਹ ਹੈਲੀਕਾਪਟਰ ਸਰਹੱਦ ਦੇ ਨੇੜੇ ਸਾਡੀਆਂ ਥਾਵਾਂ ਨੂੰ ਨਿਸ਼ਾਨਾ ਬਣਾ ਰਿਹਾ ਸੀ। ਜਿਸ ਕਾਰਨ ਜਵਾਬੀ ਕਾਰਵਾਈ ਵਿੱਚ ਉਸ ਨੂੰ ਮਾਰ ਡੇਗਿਆ ਗਿਆ।
ਇਸ ‘ਤੇ ਸਾਊਦੀ ਮੇਜਰ ਜਨਰਲ ਅਲ-ਮਲਿਕੀ ਨੇ ਹੂਤੀ ਬੁਲਾਰੇ ਸਾਰੀ ਦੇ ਦਾਅਵੇ ‘ਤੇ ਕਿਹਾ ਕਿ ਹੈਲੀਕਾਪਟਰ ਜਲਦ ਹੀ ਜੰਗ ਦੇ ਮੈਦਾਨ ‘ਚ ਹੋਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਕਈ ਅਪਾਚੇ ਹੈਲੀਕਾਪਟਰਾਂ ਦੀ ਤਸਵੀਰ ਵੀ ਸਾਂਝੀ ਕੀਤੀ ਹੈ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button