Breaking NewsD5 specialIndiaNewsPolitics

ਅਲਕਾ ਲਾਂਬਾ ਦੇ ਖਿਲਾਫ ਲਖਨਊ ‘ਚ ਦਰਜ ਹੋਈ FIR, ਮੋਦੀ – ਯੋਗੀ ‘ਤੇ ਕੀਤੀ ਸੀ ਇਤਰਾਜ਼ਯੋਗ ਟਿੱਪਣੀ

ਨਵੀਂ ਦਿੱਲੀ : ਪੀਐਮ ਮੋਦੀ, ਯੂਪੀ ਸੀਐਮ ਯੋਗੀ ਆਦਿੱਤਿਆਨਾਥ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ‘ਤੇ ਇਤਰਾਜ਼ਯੋਗ ਟਿੱਪਣੀ ਕਰਨ ਦੇ ਮਾਮਲੇ ‘ਚ ਕਾਂਗਰਸ ਨੇਤਾ ਅਲਕਾ ਲਾਂਬਾ ਦੇ ਖਿਲਾਫ ਹਜਰਤਗੰਜ ਥਾਣੇ ‘ਚ ਐਫਆਈਆਰ ਦਰਜ ਕੀਤੀ ਗਈ ਹੈ।ਹਜ਼ਰਤਗੰਜ ਦੇ ਏਸੀਪੀ ਅਭੈ ਕੁਮਾਰ ਮਿਸ਼ਰਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਕਾਂਗਰਸੀ ਨੇਤਾ ਅਲਕਾ ਲਾਂਬਾ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਇੱਕ ਵੀਡੀਓ ਪੋਸਟ ਕੀਤੀ ਸੀ।

ਵੱਡੇ ਕਾਂਗਰਸੀ MLA ਦਾ ਕਰੀਬੀ ਹਜਾਰਾਂ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ!, ਤਸਵੀਰਾਂ ਵੀ ਆਈਆਂ ਸਾਹਮਣੇ

ਜਿਸ ‘ਚ ਲਾਂਬਾ ਨੇ ਪ੍ਰਧਾਨ ਮੰਤਰੀ ਮੋਦੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ‘ਤੇ ਇਤਰਾਜ਼ਯੋਗ ਟਿੱਪਣੀ ਕਰਦਿਆਂ ਜੱਜਾਂ ਦੀ ਸਾਖ ‘ਤੇ ਵੀ ਸਵਾਲ ਉਠਾਏ ਸਨ। ਜਿਸ ‘ਤੇ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੀ ਮੈਂਬਰ ਡਾ.ਪ੍ਰੀਤੀ ਵਰਮਾ ਦੀ ਤਹਿਰੀਰ ‘ਤੇ ਮਾਮਲਾ ਦਰਜ ਕੀਤਾ ਗਿਆ ਹੈ। ਡਾ. ਪ੍ਰੀਤੀ ਵਰਮਾ ਨੇ ਕਿਹਾ ਕਿ ਕਾਂਗਰਸੀ ਨੇਤਾ ਦੀ ਟਿੱਪਣੀ ਬੱਚਿਆਂ ਅਤੇ ਨੌਜਵਾਨ ਪੀੜ੍ਹੀ ‘ਤੇ ਬਹੁਤ ਬੁਰਾ ਪ੍ਰਭਾਵ ਪਾ ਸਕਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਅਜਿਹੀਆਂ ਘਟਨਾਵਾਂ ਖਿਲਾਫ ਸਖਤ ਕਾਰਵਾਈ ਨਾ ਕੀਤੀ ਜਾਵੇ ਤਾਂ ਸਮਾਜ ‘ਚ ਅਜਿਹੇ ਸੰਦੇਸ਼ ਦੇਣ ਵਾਲੇ ਲੋਕਾਂ ਦੇ ਹੌਂਸਲੇ ਹੋਰ ਬੁਲੰਦ ਹੋ ਜਾਂਦੇ ਹਨ।

ਦੇਖੋ Live ਹੋ ਕੇ ਕਿਉਂ ਰੋਣ ਲਈ ਮਜਬੂਰ ਹੋਏ Balwant Singh Ramuwalia ! D5 Channel Punjabi

ਡਾ. ਵਰਮਾ ਨੇ ਕਿਹਾ ਕਿ ਇੱਕ ਮਹਿਲਾ ਵੱਲੋਂ ਅਜਿਹਾ ਟਵੀਟ ਬਾਕੀ ਮਹਿਲਾਵਾਂ ਦੇ ਅਕਸ ਨੂੰ ਵੀ ਢਾਹ ਲਾਉਂਦਾ ਹੈ। ਦੱਸ ਦਈਏ ਕਿ ਅਲਕਾ ਲਾਂਬਾ ਵੱਲੋਂ ਲੰਮੇ ਸਮੇਂ ਤੋਂ ਭਾਜਪਾ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਐਫਆਈਆਰ ਦਰਜ ਹੋਣ ਤੋਂ ਬਾਅਦ ਲਾਂਬਾ ਨੇ ਪ੍ਰਤੀਕਿਰਿਆ ਦਿੰਦੇ ਹੋਏ ਹੈਸ਼ਟੈਗ ਭਾਜਪਾ ਨਾਲ ਸਵਾਲ ਕਰੋ ਦੇ ਨਾਲ ਟਵੀਟ ਕੀਤਾ ਕਿ ਜਵਾਬ ਮਿਲਣ ਤੱਕ ਬਬਾਲ ਕਰੋ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button