IndiaTop News

ਅਜਮੇਰ ‘ਚ NEET ਪੇਪਰ ਲੀਕ ਦਾ ਦਾਅਵਾ… ਵੀਡੀਓ ਕਾਲ ‘ਤੇ ਪ੍ਰਸ਼ਨ ਪੱਤਰ ਦਿਖਾ ਕੇ ਮੰਗੇ 30 ਹਜ਼ਾਰ, ਪੁਲਿਸ ਨੇ ਸ਼ੁਰੂ ਕੀਤੀ ਜਾਂਚ

ਪ੍ਰਸ਼ਨ ਪੱਤਰ ਲੀਕ ਹੋਣ ਮਗਰੋਂ 3 ਮਈ ਨੂੰ ਹੋਈ ਨੀਟ-ਯੂਜੀ ਪ੍ਰੀਖਿਆ ਰੱਦ ਕਰ ਦਿੱਤੀ ਗਈ ਸੀ। ਜਿਸ ਤੋਂ ਬਾਅਦ ਅੱਜ ਇਸਦਾ ਰੀ-ਐਗਜ਼ਾਮ ਹੋਣ ਜਾ ਰਹੀ ਹੈ। NEET-UG ਦੀ ਮੁੜ-ਪ੍ਰੀਖਿਆ ਅੱਜ ਦੁਪਹਿਰ 2 ਵਜੇ ਤੋਂ ਹੋਵੇਗੀ। ਨੀਟ ਪ੍ਰੀਖਿਆ ਤੋਂ ਠੀਕ ਪਹਿਲਾਂ ਰਾਜਸਥਾਨ ਦੇ ਅਜਮੇਰ ਤੋਂ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ।

ਜਿੱਥੇ ਇੱਕ ਅਗਿਆਤ ਕਾਲਰ ਨੇ ਪ੍ਰੀਖਿਆ ਵਿੱਚ ਸ਼ਾਮਲ ਹੋਣ ਵਾਲੇ ਇੱਕ ਵਿਦਿਆਰਥੀ ਨੂੰ ਵੀਡੀਓ ਕਾਲ ‘ਤੇ ਪ੍ਰਸ਼ਨ ਪੱਤਰ ਦਿਖਾਉਣ ਦਾ ਦਾਅਵਾ ਕਰਦੇ ਹੋਏ ਬਦਲੇ ਵਿੱਚ 30,000 ਰੁਪਏ ਦੀ ਮੰਗ ਕੀਤੀ। ਮਾਮਲੇ ਦੀ ਸ਼ਿਕਾਇਤ ਮਿਲਣ ਮਗਰੋਂ ਅਜਮੇਰ ਪੁਲਿਸ ਨੇ ਤੁਰੰਤ ਜਾਂਚ ਲਈ ਇੱਕ ਵਿਸ਼ੇਸ਼ ਟੀਮ ਦਾ ਗਠਨ ਕਰ ਦਿੱਤਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button