Breaking NewsD5 specialNewsPunjab

ਬਲੌਂਗੀ ‘ਚ ਕਲੋਰੀਨ ਗੈਸ ਲੀਕ ਹੋਣ ਨਾਲ ਮਚੀ ਹਫ਼ੜਾ ਦਫ਼ੜੀ

ਮੋਹਾਲੀ : ਐਤਵਾਰ ਰਾਤ 8 ਵਜੇ ਮੋਹਾਲੀ ਦੇ ਬਲੌਂਗੀ ਪਿੰਡ ਦੇ ਦੁਸਹਿਰਾ ਗਰਾਉੁਂਡ ਦੀ ਇਕ ਪਾਣੀ ਵਾਲੀ ਟੈਂਕੀ ਵਿਚ ਕਲੋਰੀਨ ਗੈਸ ਦੇ ਸਿਲੰਡਰ ਵਿਚੋਂ ਗੈਸ ਲੀਕ ਹੋ ਜਾਣ ਨਾਲ 50 ਤੋਂ ਵੱਧ ਲੋਕ ਬੇਹੋਸ਼ ਹੋ ਗਏ। ਗੈਸ ਲੀਕ ਹੋਣ ਤੋਂ ਬਾਅਦ ਬਲੌਂਗੀ ਪਿੰਡ ‘ਚ ਹਫੜਾ-ਦਫੜੀ ਮਚ ਗਈ। ਗੁਰਦੁਆਰੇ ਤੇ ਮੰਦਰਾਂ ‘ਚ ਅਨਾਊਂਸਮੈਂਟ ਕਰਵਾ ਕੇ ਗੈਸ ਲੀਕ ਹੋਣ ਬਾਰੇ ਲੋਕਾਂ ਨੂੰ ਸੁਚੇਤ ਕਰਦਿਆਂ ਖੁੱਲ੍ਹੀ ਥਾਂ ‘ਤੇ ਜਾਣ ਲਈ ਕਿਹਾ ਗਿਆ। ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵੱਲੋਂ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਦੀ ਮਦਦ ਨਾਲ ਅੱਧੇ ਤੋਂ ਵੱਧ ਪਿੰਡ ਨੂੰ ਖਾਲੀ ਕਰਵਾਇਆ ਗਿਆ।

25 ਸਾਲ ਤੋਂ ਮੰਜੇ ‘ਤੇ ਪਿਆ ਤੜਫ ਰਿਹੈ ਇਹ ਗਰੀਬ | ਨਾ ਸਰਕਾਰ ਨੇ ਬਾਂਹ ਫੜੀ, ਨਾ ਕਿਸੇ ਸਮਾਜ ਸੇਵੀ ਨੇ

ਪੀੜਤਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਜਿਥੇ ਡਾਕਟਰਾਂ ਵੱਲੋਂ ਸਾਰੇ ਲੋਕਾਂ ਨੂੰ ਆਕਸੀਜਨ ਗੈਸ ਦੇ ਜ਼ਰੀਏ ਸਥਿਰ ਕੀਤਾ ਗਿਆ। ਹਾਲਾਂਕਿ ਇਲਾਜ ਤੋਂ ਬਾਅਦ 35 ਲੋਕਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਗੈਸ ਇੰਨੀ ਖਤਰਨਾਕ ਸੀ ਕਿ ਮੌਕੇ ‘ਤੇ ਫਾਇਰ ਬ੍ਰਿਗੇਡ ਦੇ ਅਧਿਕਾਰੀ ਵੀ ਗੈਸ ਦੀ ਲਪੇਟ ‘ਚ ਆ ਕੇ ਬੇਹੋਸ਼ ਹੋ ਗਏ।ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਕਿਹਾ ਕਿ ਕਿ 10 ਕਿਲੋ ਦਾ ਸਿਲੰਡਰ ਲੀਕ ਹੋਇਆ ਸੀ। ਸਥਿਤੀ ਕਾਬੂ ਹੇਠ ਤੇ ਐੱਨਡੀਆਰਐੱਫ ਟੀਮ ਤੋਂ ਵੀ ਮਦਦ ਲਈ ਜਾ ਰਹੀ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button