Breaking NewsD5 specialNewsPoliticsPunjab

ਖਹਿਰਾ ਦਾ ਟਕਸਾਲੀ ਅਕਾਲੀਆਂ ਨੂੰ ਝਟਕਾ, ਪੰਜਾਬ ‘ਚ ਨਹੀਂ ਬਣੇਗਾ ਤੀਜਾ ਬਦਲ ? (ਵੀਡੀਓ)

ਸੰਗਰੂਰ : ਪੰਜਾਬ ‘ਚ ਜਿਵੇਂ ਜਿਵੇਂ ਪਾਰਟੀਆਂ ਧੜੇਬੰਦੀਆਂ ਦਾ ਸ਼ਿਕਾਰ ਹੋ ਕੇ ਆਪਣੇ ਆਗੂਆਂ ਨੂੰ ਬਾਹਰ ਕੱਢ ਰਹੀਆਂ ਨੇ, ਤਿਉਂ ਤਿਉਂ ਨਵੀਆਂ ਪਾਰਟੀਆਂ ਤੇ ਨਵੇਂ ਗਠਜੋੜਾਂ ਦੇ ਹੋਂਦ ਵਿਚ ਆਉਣ ਦੀਆਂ ਸੰਭਾਵਨਾਵਾਂ ਵੀ ਵਧਦੀਆਂ ਜਾ ਰਹੀਆਂ ਹਨ। ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਬੀਤੇ ਦਿਨੀ ਟਕਸਾਲੀ ਅਕਾਲੀਆਂ ਵਲੋਂ ਕੀਤੇ ਗਏ ਉਸ ਐਲਾਨ ਦੀ ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਅਸੀਂ ਬਹੁਤ ਜਲਦ ਨਵਾਂ ਅਕਾਲੀ ਦਲ ਬਣਾਉਣ ਜਾ ਰਹੇ ਹਾਂ ਤੇ ਇਸ ਲਈ ਉਹ ਸੁਖਪਾਲ ਖਹਿਰਾ ਤੇ ਉਨ੍ਹਾਂ ਦੇ ਹਮ ਖ਼ਿਆਲੀ ਧੜੇ ਨਾਲ ਵੀ ਗੱਲ ਕਰਕੇ ਇੱਕ ਹੋਣ ਦੀਆਂ ਸੰਭਾਵਨਾਵਾਂ ਤਲਾਸ਼ਣਗੇ ਪਰ ਇਸ ਐਲਾਨ ਤੋਂ ਬਾਅਦ ਹੁਣ ਸੁਖਪਾਲ ਖਹਿਰਾ ਨੇ ਟਕਸਾਲੀ ਅਕਾਲੀਆਂ ਦੀ ਸਾਰਾਂ ਆਸਾਂ ਤੇ ਪਾਣੀ ਫੇਰ ਦਿੱਤਾ ਹੈ।

Read Also ਖਹਿਰਾ ਦੇ ਇਸ ਐਲਾਨ ਤੋਂ ਕੰਬਣਗੇ ਵਿਰੋਧੀ (ਵੀਡੀਓ)

ਸੁਖਪਾਲ ਖਹਿਰਾ ਨੇ ਮੁਤਾਬਕ ਟਕਸਾਲੀਆਂ ਨੂੰ ਪਾਰਟੀ ਬਣਾਉਣ ਦਾ ਐਲਾਨ ਕਰਨ ਤੋਂ ਪਹਿਲਾਂ ਉਨ੍ਹਾਂ ਕੋਲੋਂ ਇੱਕ ਵਾਰ ਜ਼ਰੂਰ ਪੁੱਛਣਾ ਚਾਹੀਦਾ ਸੀ। ਹਾਲਾਂਕਿ ਸੁਖਪਾਲ ਖਹਿਰਾ ਦੇ ਬੋਲਾਂ ਵਿੱਚੋਂ ਟਕਸਾਲੀਆਂ ਅਕਾਲੀਆਂ ਲਈ ਕੋਰੀ ਨਾਂਹ ਹੀ ਝਲਕੀ ਪਰ ਦੂਜੇ ਪਾਸੇ ਖਹਿਰਾ ਨੇ ਇੱਕ ਵਾਰ ਫਿਰ ਤੋਂ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੂੰ ਤੀਜੇ ਬਦਲ ਚ ਆਉਣ ਦਾ ਖੁੱਲ੍ਹਾ ਸੱਦਾ ਦਿੱਤਾ। ਟਕਸਾਲੀਆਂ ਬਾਰੇ ਖਹਿਰਾ ਦੇ ਇਸ ਦੋ ਸਤਰਾਂ ਦੇ ਬਿਆਨ ਨੇ,ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਸਮਰਥਕਾਂ ਨੂੰ ਖੁਸ਼ ਕਰ ਦਿੱਤਾ ਹੈ। ਉੱਥੇ ਹੀ ਦੂਜੇ ਪਾਸੇ ਜਿਨ੍ਹਾਂ ਲੋਕਾਂ ਨੇ ਖਹਿਰਾ ਅਤੇ ਉਨ੍ਹਾਂ ਦੇ ਸਾਥੀਆਂ ਕੋਲੋਂ ਪੰਜਾਬ ਚ ਤੀਜੇ ਬਦਲ ਦੀ ਥੋੜੀ ਬਹੁਤ ਆਸ ਲਈ ਹੋਈ ਹੈ ਉਨ੍ਹਾਂ ਨੂੰ ਬਹੁਤ ਨਿਰਾਸ਼ਾ ‘ਚ ਪਾ ਦਿੱਤਾ ਹੈ। ਅਜਿਹੇ ‘ਚ ਹੁਣ ਟਕਸਾਲੀ ਆਗੂਆਂ ਦੀ ਅਗਲੀ ਰਣਨੀਤੀ ਕੀ ਹੋਵੇਗੀ, ਦੇਖਣਾ ਲਾਜ਼ਮੀ ਹੋਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button