Breaking NewsIndiaNews

ਬਿਨ੍ਹਾਂ ਪੁੱਛੇ ਕਿਉਂ ਕੀਤਾ ਪੈਦਾ ? ਪੁੱਤਰ ਕਰੇਗਾ ਮਾਪਿਆਂ ਤੇ ਕੇਸ

ਕਹਿੰਦੇ ਨੇ ਜਿੱਥੇ ਪਿਆਰ ਹੁੰਦਾ ਹੈ, ਲੜਾਈ ਵੀ ਉੱਥੇ ਹੀ ਹੁੰਦੀ ਹੈ ਪਰਿਵਾਰ ਅਤੇ ਰਿਸ਼ਤਿਆਂ ਦੇ ਬਾਰੇ ਵਿੱਚ ਅਕਸਰ ਇਹੀ ਕਿਹਾ ਜਾਂਦਾ ਹੈ। ਅਜਿਹੇ ਵਿੱਚ ਕਦੇ – ਕਦੇ ਮਾਤਾ – ਪਿਤਾ ਨਾਲ ਸਾਡੀ ਕਿਸੇ ਗੱਲ ਨੂੰ ਲੈ ਕੇ ਅਣਬਣ ਹੋ ਜਾਂਦੀ ਹੈ ਪਰ ਸਮੇਂ ਦੇ ਨਾਲ ਉਨ੍ਹਾਂ ਮੱਤਭੇਦਾਂ ਨੂੰ ਭੁਲਾ ਕੇ ਸਭ ਇਕੱਠੇ ਪਿਆਰ ਨਾਲ ਰਹਿੰਦੇ ਹਨ ਪਰ ਇੱਕ ਸ਼ਖਸ ਅਜਿਹਾ ਹੈ ਜੋ ਆਪਣੇ ਮਾਂ – ਬਾਪ ਨਾਲ ਲੜਾਈ ਨਹੀਂ ਸਗੋਂ ਉਨ੍ਹਾਂ ‘ਤੇ ਕੇਸ ਦਰਜ ਕਰਾਉਣ ਵਾਲਾ ਹੈ। ਕੇਸ ਦੀ ਵਜ੍ਹਾ ਵੀ ਬਹੁਤ ਦਿਲਚਸਪ ਹੈ। ਮੁੰਬਈ ਦਾ ਇੱਕ 27 ਸਾਲਾਂ ਨੌਜਵਾਨ ਆਪਣੇ ਮਾਪਿਆ ‘ਤੇ ਕੇਸ ਕਰਨ ਬਾਰੇ ਸੋਚ ਰਿਹਾ ਹੈ।

Read Also 66 ਸਾਲ ਦਾ ਬੁੱਢਾ 23 ਸਾਲਾ ਕੁੜੀ, ਵਿਆਹ ਦੀ ਪੂਰੀ ਕਹਾਣੀ ਸੁਣੋ (ਵੀਡੀਓ)

ਇਹ ਕੇਸ ਉਹ ਇਸ ਕਰ ਕੇ ਕਰਨਾ ਚਾਹੁੰਦਾ ਹੈ ਕਿਉਂਕਿ ਉਸਦਾ ਕਹਿਣਾ ਹੈ ਕਿ ਉਸਦੇ ਮਾਪਿਆਂ ਨੇ ਉਸਨੂੰ ਉਸ ਦੀ ਸਹਿਮਤੀ ਤੋਂ ਬਿਨਾਂ ਜਨਮ ਦਿੱਤਾ ਹੈ। ਇਹ ਨੌਜਵਾਨ ਮੁੰਬਈ ਵਿੱਚ ਇੱਕ ਕਾਰੋਬਾਰੀ ਦੇ ਤੌਰ ‘ਤੇ ਕੰਮ ਕਰਦਾ ਹੈ। ਇਸਦਾ ਨਾਮ ਰਾਫੇਲ ਸੈਮੁਅਲ ਹੈ ਉਸਦਾ ਇਸ ਮਾਮਲੇ ਵਿੱਚ ਕਹਿਣਾ ਹੈ ਕਿ ਬੱਚੇ ਨੂੰ ਦੁਨੀਆਂ ਵਿੱਚ ਲਿਆਉਣਾ ਗ਼ਲਤ ਹੈ, ਕਿਉਂਕਿ ਜਨਮ ਤੋਂ ਬਾਅਦ ਉਸ ਨੂੰ ਉਮਰ ਭਰ ਦੁੱਖ ਹੰਢਾਉਣੇ ਪੈਂਦੇ ਹਨ। ਸੈਮੁਅਲ ਨੇ ਇਹ ਵੀ ਮੰਨਿਆ ਕਿ ਜਨਮ ਤੋਂ ਪਹਿਲਾਂ ਸਾਡੀ ਸਹਿਮਤੀ ਨਹੀਂ ਮੰਗੀ ਜਾ ਸਕਦੀ ਪਰ ਫਿਰ ਵੀ ਉਨ੍ਹਾਂ ਦਾ ਕਹਿਣਾ ਹੈ ਕਿ “ਜਨਮ ਲੈਣ ਦਾ ਫ਼ੈਸਲਾ ਸਾਡਾ ਨਹੀਂ ਸੀ ਤਾਂ ਫਿਰ ਉਹ ਦੁੱਖ ਕਿਉਂ ਹੰਢਾਉਣ।” ਉਨ੍ਹਾਂ ਨੇ ਇਹ ਵੀ ਕਿਹਾ ਕਿ ਸਾਨੂੰ ਪੂਰੀ ਜ਼ਿੰਦਗੀ ਜਿਉਣ ਲਈ ਪੈਸੇ ਦਿੱਤੇ ਜਾਣੇ ਚਾਹੀਦੇ ਹਨ।

ਸੈਮੁਅਲ ‘ਜਨਮ–ਵਿਰੋਧੀ‘ (ਐਂਟੀ ਨੈਟਾਲਿਜ਼ਮ) ਵਿੱਚ ਵਿਸ਼ਵਾਸ ਰੱਖਦਾ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਮਨੁੱਖੀ ਜੀਵਨ ਇੰਨਾਂ ਦੁੱਖਾਂ ਨਾਲ ਭਰਿਆ ਹੋਇਆ ਹੈ ਕਿ ਲੋਕਾਂ ਨੂੰ ਬੱਚਿਆਂ ਨੂੰ ਜਨਮ ਦੇਣਾ ਹੀ ਬੰਦ ਕਰ ਦੇਣਾ ਚਾਹੀਦਾ ਹੈ। ਇਸ ਮਾਮਲੇ ਵਿੱਚ ਉਨ੍ਹਾਂ ਨੇ ਅੱਗੇ ਬੋਲਦਿਆਂ ਕਿਹਾ ਕਿ ਜੇਕਰ ਹੌਲੀ-ਹੌਲੀ ਧਰਤੀ ਤੋਂ ਮੁਨੱਖਤਾ ਖ਼ਤਮ ਜਾਵੇਗੀ ਤਾਂ ਇਹ ਗ੍ਰਹਿ ਲਈ ਬਹੁਤ ਵਧੀਆ ਹੋਵੇਗਾ। ਉਨ੍ਹਾਂ ਦਾ ਮੰਨਣਾ ਹੈ ਕਿ ਜੇਕਰ ਮਨੁੱਖਤਾ ਲੁਪਤ ਹੋ ਜਾਂਦੀ ਹੈ ਤਾਂ ਧਰਤੀ ਅਤੇ ਜਾਨਵਰ ਖੁਸ਼ ਹੋ ਜਾਣਗੇ ਅਤੇ ਕੋਈ ਵੀ ਮਨੁੱਖ ਪੀੜਿਤ ਨਹੀਂ ਹੋਵੇਗਾ।

ਦੱਸ ਦੇਈਏ ਕਿ ਸੈਮੁਅਲ ਦੇ ਵੱਲੋਂ ਇੱਕ ਸਾਲ Nihilanand ਨਾਮ ਦਾ ਇੱਕ ਫੇਸਬੁੱਕ ਪੇਜ ਬਣਾਇਆ ਗਿਆ ਸੀ, ਜਿਸ ‘ਤੇ ਉਨ੍ਹਾਂ ਨੇ ਸੰਘਣੀ ਨਕਲੀ ਦਾੜ੍ਹੀ, ਮਾਸਕ ਅਤੇ ‘ਜਨਮ-ਵਿਰੋਧੀ’ ਸੰਦੇਸ਼ਾਂ ਵਾਲੀ ਆਪਣੀ ਤਸਵੀਰਾਂ ਸਾਂਝੀਆਂ ਕੀਤੀਆਂ ਸਨ। ਜਿਨ੍ਹਾਂ ਤੇ ਕੁਝ ਇਸ ਤਰ੍ਹਾਂ ਲਿਖਿਆ ਸੀ ਕਿ “ਇੰਝ ਨਹੀਂ ਲਗਦਾ ਕਿ ਬੱਚਿਆਂ ਨੂੰ ਦੁਨੀਆਂ ਵਿੱਚ ਆਉਣ ਅਤੇ ਕਰੀਅਰ ਬਣਾਉਣ ਲਈ ਮਜਬੂਰ ਨਹੀਂ ਕੀਤਾ ਜਾ ਰਿਹਾ? ਜਾਂ ਮਾਪਿਆ ਕੋਲ ਖਿਡੌਣਿਆਂ ਜਾਂ ਕੁੱਤੇ-ਬਿੱਲੀਆਂ ਦੀ ਥਾਂ ਬੱਚੇ ਹਨ। ਸੈਮੁਅਲ ਨੇ ਇਹ ਵੀ ਕਿਹਾ ਕਿ ਅਜਿਹਾ ਖਿਆਲ ਉਸਨੂੰ ਉਸ ਸਮੇ ਆਇਆ ਜਦੋਂ ਉਹ 5 ਸਾਲ ਦੇ ਸਨ। ਉਸ ਸਮੇ ਉਨ੍ਹਾਂ ਦੇ ਮਨ ਵਿੱਚ ਐਂਟੀ ਨੈਟਾਲਿਜ਼ਮ ਦਾ ਖ਼ਿਆਲ ਆਇਆ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button