Breaking NewsD5 specialIndiaNewsPoliticsPunjab

Big Breaking – ਸੁਪਰੀਮ ਕੋਰਟ ਨੇ ਸੁਣਾਇਆ ਵੱਡਾ ਫੈਸਲਾ, ਹੁਣ ਫਸ ਗਏ ਆਹ ਲੀਡਰ

ਨਵੀਂ ਦਿੱਲੀ : ਰਾਜਨੀਤੀ ‘ਚ ਆਪਰਾਧਿਕ ਅਕਸ਼ ਦੇ ਲੋਕਾਂ ਦੀ ਵੱਧਦੀ ਹਿੱਸੇਦਾਰੀ ‘ਤੇ ਸੁਪ੍ਰੀਮ ਕੋਰਟ ਨੇ ਵੀਰਵਾਰ ਨੂੰ ਚਿੰਤਾ ਜ਼ਾਹਿਰ ਕੀਤੀ ਹੈ। ਅਦਾਲਤ ਨੇ ਸਾਰੇ ਰਾਜਨੀਤਿਕ ਦਲਾਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਆਪਣੀ ਵੈਬਸਾਈਟ ‘ਤੇ ਸਾਰੇ ਉਮੀਦਵਾਰਾਂ ਦੀ ਜਾਣਕਾਰੀ ਸਾਂਝੀ ਕਰਨ। ਇਸ ਵਿੱਚ ਉਮੀਦਵਾਰ ‘ਤੇ ਦਰਜ ਸਾਰੇ ਆਪਰਾਧਿਕ ਕੇਸ, ਟਰਾਇਲ ਅਤੇ ਉਮੀਦਵਾਰ ਦੀ ਚੋਣ ਦਾ ਕਾਰਨ ਵੀ ਦੱਸਣਾ ਹੋਵੇਗਾ। ਯਾਨੀ ਰਾਜਨੀਤਕ ਦਲਾਂ ਨੂੰ ਇਹ ਵੀ ਦੱਸਣਾ ਹੋਵੇਗਾ ਕਿ ਅਖੀਰ ਉਨ੍ਹਾਂ ਨੇ ਇੱਕ ਕ੍ਰਿਮੀਨਲ ਨੂੰ ਉਮੀਦਵਾਰ ਕਿਉਂ ਬਣਾਇਆ ਹੈ।

ਵੀਰਵਾਰ ਨੂੰ ਇੱਕ ਮੰਗ ‘ਤੇ ਸੁਣਵਾਈ ਕਰਦੇ ਹੋਏ ਸੁਪ੍ਰੀਮ ਕੋਰਟ ਨੇ ਇਹ ਆਦੇਸ਼ ਦਿੱਤਾ ਹੈ। ਅਦਾਲਤ ਦੇ ਫੈਸਲੇ ਅਨੁਸਾਰ ਸਾਰੇ ਰਾਜਨੀਤਕ ਦਲਾਂ ਨੂੰ ਉਮੀਦਵਾਰ ਘੋਸ਼ਿਤ ਕਰਨ ਤੋਂ 72 ਘੰਟੇ ਦੇ ਅੰਦਰ ਚੋਣ ਕਮਿਸ਼ਨ ਨੂੰ ਵੀ ਇਸਦੀ ਜਾਣਕਾਰੀ ਦੇਣੀ ਹੋਵੇਗੀ। ਨਾਲ ਹੀ ਘੋਸ਼ਿਤ ਕੀਤੇ ਗਏ ਉਮੀਦਵਾਰ ਦੀ ਜਾਣਕਾਰੀ ਨੂੰ ਸਥਾਨਕ ਅਖਬਾਰਾਂ ‘ਚ ਵੀ ਛਪਵਾਉਣੀ ਪਵੇਗੀ।

Big Breaking-ਸੁਪਰੀਮ ਕੋਰਟ ਨੇ ਸੁਣਾਇਆ ਵੱਡਾ ਫੈਸਲਾ, ਹੁਣ ਫਸ ਗਏ ਆਹ ਲੀਡਰ (Video)

ਇਸ ਮੰਗ ਨੂੰ ਦਰਜ ਕਰਨ ਵਾਲੇ ਵਕੀਲ ਅਸ਼ਵਨੀ ਉਪਾਧਿਆਏ ਨੇ ਕਿਹਾ ਕਿ ਜੇਕਰ ਕੋਈ ਵੀ ਉਮੀਦਵਾਰ ਜਾਂ ਰਾਜਨੀਤਕ ਦਲ ਇਸ ਨਿਰਦੇਸ਼ਾਂ ਦਾ ਪਾਲਣ ਨਾ ਕਰਨ ‘ਤੇ ਮਾਣਹਾਨੀ ਦੀ ਕਾਰਵਾਈ ਕੀਤੀ ਜਾਵੇਗੀ। ਯਾਨੀ ਸਾਰੇ ਉਮੀਦਵਾਰਾਂ ਨੂੰ ਅਖਬਾਰ ਵਿੱਚ ਆਪਣੀ ਜਾਣਕਾਰੀ ਦੇਣੀ ਹੋਵੇਗੀ। ਵਕੀਲ ਮੁਤਾਬਕ ਜੇਕਰ ਕਿਸੇ ਨੇਤਾ ਜਾਂ ਉਮੀਦਵਾਰ ਦੇ ਖਿਲਾਫ਼ ਕੋਈ ਕੇਸ ਨਹੀਂ ਹੈ ਅਤੇ ਕੋਈ ਵੀ FIR ਦਰਜ ਨਹੀਂ ਹੈ ਤਾਂ ਉਸਨੂੰ ਵੀ ਇਸਦੀ ਜਾਣਕਾਰੀ ਦੇਣੀ ਹੋਵੇਗੀ।

ਜੇਕਰ ਕੋਈ ਵੀ ਨੇਤਾ ਸੋਸ਼ਲ ਮੀਡੀਆ ਅਖਬਾਰ ਜਾਂ ਵੈਬਸਾਈਟ ‘ਤੇ ਇਹ ਸਾਰੀ ਜਾਣਕਾਰੀ ਨਹੀਂ ਦਿੰਦਾ ਹੈ ਤਾਂ ਚੋਣ ਕਮਿਸ਼ਨ ਉਸਦੇ ਖਿਲਾਫ ਐਕਸ਼ਨ ਲੈ ਸਕਦਾ ਹੈ ਅਤੇ ਸੁਪ੍ਰੀਮ ਕੋਰਟ ਨੂੰ ਵੀ ਜਾਣਕਾਰੀ ਦੇ ਸਕਦਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਾਲਾਂ ‘ਚ ਰਾਜਨੀਤੀ ‘ਚ ਆਪਰਾਧਿਕ ਅਕਸ਼ ਦੇ ਨੇਤਾਵਾਂ ਦੀ ਹਿੱਸੇਦਾਰੀ ਵਧੀ ਹੈ।

ਢੀਂਡਸਾ ਦੇ ਪੁਰਾਣੇ ਸਾਥੀ ਨੇ ਕੀਤਾ ਖੁਲਾਸਾ!, ਕਹਿੰਦਾ, ‘ਸ਼ਰਾਬ ਪੀਂਦੇ ਨੇ ਸੁਖਦੇਵ ਢੀਂਡਸਾ’

ਇਸਦਾ ਅੰਦਾਜ਼ਾ ਹਾਲ ਹੀ ‘ਚ ਹੋਈਆਂ ਦਿੱਲੀ ਵਿਧਾਨ ਸਭਾ ਚੋਣ ਤੋਂ ਲਗਾਇਆ ਜਾ ਸਕਦਾ ਹੈ। ਚੋਣ ਸੁਧਾਰ ਲਈ ਕੰਮ ਕਰਨ ਵਾਲੀ ਗੈਰ – ਸਰਕਾਰੀ ਸੰਸਥਾ ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਜ਼ ਦੀ ਇੱਕ ਰਿਪੋਰਟ ਦੇ ਮੁਤਾਬਕ ਦਿੱਲੀ ‘ਚ ਚੁਣੇ ਗਏ 70 ਵਿੱਚੋਂ 37 ਵਿਧਾਇਕਾਂ ‘ਤੇ ਗੰਭੀਰ ਦੋਸ਼ ਦੇ ਮਾਮਲੇ ਦਰਜ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button