Breaking NewsD5 specialNewsPress ReleasePunjab

ਜੈਵਿਕ ਵਿਭਿੰਨਤਾ ਦੀ ਰੱਖਿਆ ਲਈ ਹਰ ਕੋਈ ਹੋਵੇ ਜਾਗਰੂਕ

ਕਪੂਰਥਲਾ : ਗੁਜਰਾਲ ਸਾਇੰਸ ਸਿਟੀ ਵਲੋਂ ਸੰਯੁਕਤ ਰਾਬਟਰ ਦੀਆਂ ਸੇਧ-ਲੀਹਾਂ ‘ਤੇ ਕੌਮਾਂਤਰੀ ਜੈਵਿਕ- ਵਿਭਿੰਨਤਾ ਦਿਵਸ ਮਨਾਉਣ ਦੇ ਉਲੀਕੇ ਗਏ ਪ੍ਰੋਗਰਾਮਾਂ ਦੇ ਹਿੱਸੇ ਵਜੋਂ ਸ਼ੁਰੂ ਕੀਤੀ ਗਈ ਮੁਹਿੰਮ ਦੇ 19 ਵੇਂ ਕੰਮ ਅਧੀਨ “ਜੈਵਿਕ—ਵਿਭਿੰਨਤਾ ਤੇ ਵਾਤਾਵਰਣ ਦੀ ਬੇਹਤਰੀ ਲਈ ਵਤਾਵਰਣ ਸੰਬੰਧੀ ਸੰਸਥਾਵਾਂ ਕਿਵੇਂ ਉਪਰਾਲੇ ਕਰ ਰਹੀਆਂ ਹਨ” ਦੇ ਵਿਸ਼ੇ ‘ਤੇ ਇਕ ਵੈਬਨਾਰ ਦਾ ਆਯੋਜਨ ਕੀਤਾ ਗਿਆ।
ਇਸ ਮੌਕੇ ‘ਤੇ ਹਾਜ਼ਰ ਵਿਦਿਆਰਥੀਆਂ ਅਤੇ ਅਧਿਅਪਕਾਂ ਨੂੰ ਜੈਵਿਕ—ਵਿਭਿੰਨਤਾ ਦੇ ਰੱਖ—ਰਖਾਵ ਦੀ ਲੋੜ ਤੋਂ ਜਾਣੂ ਕਰਵਾਉਂਦਿਆਂ ਸਾਇੰਸ ਸਿਟੀ ਦੀ ਡਾਇਰੈਕਟਰ ਜਨਰਲ ਡਾ.ਨੀਲਿਮਾ ਜੈਰਥ ਨੇ ਕਿਹਾ ਕਿ ਧਰਤੀ *ਤੇ ਜੈਵਿਕ ਵਿਭਿੰਨਤਾ ਦੀ ਹੋਂਦ ਵਾਤਾਵਰਣ ਸੰਤੁਲਨ ਇਕ ਅਜਿਹਾ ਧਨ ਹੈ ਜਿਸ ਦਾ ਕੋਈ ਮੁੱਲ ਨਿਰਧਾਰਤ ਨਹੀਂ ਕੀਤਾ ਜਾ ਸਕਦਾ। ਜੈਵਿਕ ਵਿਭਿੰਨਤਾ ਦੇ ਪੱਖੋਂ ਭਾਰਤ ਇਕ ਅਮੀਰ ਦੇਸ਼ ਹੈ।ਰਵਾਇਤੀ ਤੌਰ ‘ਤੇ ਭਾਰਤ ਦੇ ਸਥਾਨਕ ਸਮਾਜਕ ਭਾਈਚਾਰਿਆਂ ਵਲੋਂ ਜੈਵਿਕ ਵਿਭਿੰਨਤਾ ਨੂੰ ਸਾਂਭ ਕੇ ਰੱਖਿਆ ਗਿਆ ਹੈ ਜੋ ਕੁਦਰਤੀ ਸਰੋਤਾਂ ਦੇ ਹਮੇਸ਼ਾਂ ਰੱਖਵਾਲੇ ਰਹੇ ਹਨ ਪਰ ਬੀੇਤੇ ਕੁਝ ਦਹਾਕਿਆਂ ਤੋਂ ਤਰੱਕੀ ਦੀ ਖੋਜ਼ ਵਿਚ ਲੱਗੇ ਮੁਨੱਖਤਾਂ ਦੇ ਦੁਰ ਪ੍ਰਭਾਵਾਂ ਦੇ ਕਾਰਨ ਜੈਵਿਕ ਵਿਭਿੰਨਤਾਂ ‘ਤੇ ਨਾਕਾਰਾਤਮਕ ਪ੍ਰਭਾਵ ਪਏ ਹਨ। ਮਨੁੱਖਤਾ ਵਲੋਂ ਕੀਤੇ ਗਏ ਨੁਕਸਾਨ ਦੇ ਕਾਰਨ ਅਤੇ ਜੈਵਿਕ —ਵਿਭਿੰਨਤਾਂ ਦੀ ਮਹਹੱਤਾ ਨੂੰ ਵੇਖਦਿਆਂ ਕੁਦਰਤੀ ਵਾਤਾਵਾਰਣ ਨੂੰ ਸਾਂਭਣਾ ਸਾਡੇ ਲਈ ਬਹਤ ਜ਼ਰੂਰੀ ਹੈ। ਇਸ ਲਈ ਲੋੜ ਹੈ ਇਕ ਵਾਰ ਫ਼ਿਰ ਤੋਂ ਹਰੇਕ ਭਾਰਤ ਵਾਸੀ ਇਸ ਪਾਸੇ ਵੱਲ ਜਾਗਰੂਕ ਹੋ ਕੇ ਕੁਦਰਤ ਦੀ ਸੰਭਾਲ ਲਈ ਉਸਾਰੂ ਕਦਮ ਚੁੱਕੇ ਤਾਂ ਜੋ ਸਾਰਿਆਂ ਦੇ ਸਾਂਝੇ ਭਵਿੱਖ ਦਾ ਨਿਰਮਾਣ ਹੋ ਸਕੇ।

Sunil Jakhar Joins BJP : BJP ‘ਚ ਸ਼ਾਮਲ ਤੋਂ ਬਾਅਦ Jakhar ਦਾ ਵੱਡਾ ਬਿਆਨ | D5 Channel Punjabi

ਲੋਕਾਂ ਦੀ ਸਹਾਇਤਾ ਤੋਂ ਬਿਨ੍ਹਾਂ ਸਰਕਾਰ ਇੱਕਲਿਆਂ ਜੈਵਿਕ—ਵਿਭਿੰਨਤਾ ਦੀ ਸਾਂਭ ਸੰਭਾਲ ਅਤੇ ਸਥਾਈ ਵਿਕਾਸ ਦੇ ਟੀਚੇ ਪ੍ਰਾਪਤ ਨਹੀਂ ਕਰ ਸਕਦੀ। ਵੈਬਨਾਰ ਦੌਰਾਨ ਵਰਲਡ ਵਾਈਡ ਫ਼ੰਡ ਫ਼ਾਰ ਨੇਚਰ ਇੰਡੀਆ ਦੀ ਡਾਇਰੈਕਟਰ ਸਾਸ਼ਨ, ਕਾਨੂੰਨ ਅਤੇ ਨੀਤੀ ਡਾ. ਵਿਸ਼ੇਸ਼ ਉਪੱਲ ਨੇ ਦੱਸਿਆ ਕਿ ਡਬਲਯੂ.ਡਬਲਯੂ ਇੰਡੀਆ ਦਾ ਮੁੱਖ ਉਦੇਸ਼ ਸੰਸਾਰ ਦੀ ਜੈਵਿਕ ਵਿਭਿੰਨਤਾਂ ਦੀ ਸਾਂਭ—ਸੰਭਾਲ, ਅਧਿਐਨ ਦੇ ਨਾਲ—ਨਾਲ ਮੁੜਨਿਵਿਆਉਣ ਯੋਗ ਊਰਜਾ ਦੇ ਸਰੋਤਾਂ ਦੀ ਸਥਾਈ ਵਰਤੋਂ ਨੂੰ ਯਕੀਨੀ ਬਣਾਉਣਾ ਹੈ। ਉਨ੍ਹਾਂ ਦੱਸਿਆ ਕਿ ਕਿ ਇਹ ਇਕ ਵਿਗਿਆਨਕ ਸੰਸਥਾਂ ਹੈ ਜੋ ਪ੍ਰਜਾਤੀਆਂ ਅਤੇ ਇਹਨਾਂ ਦੇ ਰਹਿਣ ਬਸੇਰਿਆਂ ਦੀ ਸਾਂਭ-ਸੰਭਾਲ, ਜਲਵਾਯੂ ਪਰਿਵਰਤਨ, ਜਲ ਅਤੇ ਵਾਤਾਵਰਣ ਦੀ ਸਿੱਖਿਆ ਸਣੇ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਯਤਨਸ਼ੀਲ ਹੈ। ਉਨ੍ਹਾਂ ਦੱਸਿਆਂ ਕਿ ਸੁਰੱਖਿਆਂ ਦੇ ਵੱਖ ਵੱਖ ਮੁੱਦਿਆ ਦੀ ਪੂਰੀ ਸਮਝ ਨੂੰ ਦਰਸਾਉਣ ਲਈ ਡਬਲਯੂ. ਡਬਲਯੂ ਇੰਡੀਆ ਦਾ ਦ੍ਰਿਸ਼ਟੀ ਕੋਣ ਬਹੁਤ ਵਿਸ਼ਾਲ ਹੈ ਅਤੇ ਕਈ ਸਾਲਾਂ ਤੋਂ ਸਰਕਾਰਾਂ,ਗੈਰ—ਸਰਕਾਰੀ ਸੰਗਠਨਾਂ, ਸਕੂਲਾਂ, ਕਾਲਜਾਂ, ਕਾਰਪੋਰੇਟਾਂ, ਵਿਦਿਆਰਥੀਆ ਨਾਲ ਮਿਲਕੇ ਲੋਕਾਂ ਨੂੰ ਕੁਦਰਤੀ ਸੰਭਾਲ ਦੇ ਸਮੁੱਚੇ ਮੁੱਦਿਆਂ ਪ੍ਰਤੀ ਉਤਸ਼ਾਹਿਤ ਕੀਤਾ ਜਾ ਰਿਹਾ ਹੈੇ।

1988 Road Rage Case : ਜੇਲ੍ਹ ਜਾਣ ਤੋਂ ਪਹਿਲਾਂ Navjot Sidhu ਦਾ ਵੱਡਾ ਬਿਆਨ | D5 Channel Punjabi

ਊਰਜਾ ਅਤੇ ਸਰੋਤ ਸੰਸਥਾਂ (ਟੀ ਈ ਆਰ.ਆਈ) ਦੀ ਐਸੋਸ਼ੀਏਟ ਡਾਇਰੈਕਟਰ ਵਾਤਾਵਰਣ ਸਿੱਖਿਆ ਅਤੇ ਜਾਗਰੂਕਤਾ ਡਾ. ਲਿਵਲੀਨ ਕੇ ਕਾਹਲੋਂ ਵੀ ਇਸ ਮੌਕੇ ਹਾਜ਼ਰ ਸੀ। ਉਨ੍ਹਾਂ ਬੱਚਿਆਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸੰਸਥਾਂ ਨੇ ਊਰਜਾ ਦੇ ਖੇਤਰ ਦੀਆਂ ਸਮੱਸਿਆਵਾਂ, ਵਾਤਾਵਰਣ ਅਤੇ ਮੌਜੂਦਾ ਵਿਕਾਸ ਦੇ ਪੈਟਰਨਾਂ ਦੇ ਵਿਸ਼ਵ ਪੱਧਰ ‘ਤੇ ਅਸਥਿਰ ਹੱਲ ਵਿਕਸਿਤ ਕੀਤੇ ਹਨ । ਇਹ ਸੰਸਥਾਂ ਨਾ ਸਿਰਫ਼ ਗਿਆਨ ਦੇ ਅਨੁਸ਼ਾਸ਼ਨਾਂ ਵਿਚ ਫ਼ੈਲੀਆਂ ਬੌਧਿਕ ਚੁਣੌਤੀਆਂ ਪਛਾਨਣ ਦੇ ਯਤਨ ਕਰਦੀ ਹੈ ਸਗੋਂ ਇਸ ਨੇ ਵਿਕਾਸ ਦੇ ਰਾਹ ਦੀਆਂ ਅਗਵਾਈ ਕਰਨ ਵਾਲੀਆਂ ਖੋਜਾਂ, ਸਿਖਲਾਈਆ ਅਤੇ ਪ੍ਰਦਸ਼ਨ ਪ੍ਰੋਜੈਕਟਾਂ ਨੂੰ ਵਿਕਾਸ ਵੱਲ ਤੋਰਿਆ ਹੈ। ਟੇਰੀ ਸੰਸਥਾਂ ਸਮੱfਆਵਾਂ ਅਧਾਰਤ ਅਤਿਅਧੁਨਿਕ ਤਕਨੀਕਾਂ ਦੇ ਸਮਾਜ ਨੂੰ ਲਾਭ ਪੰਹੁਚਾਉਣ ਵਿਚ ਵੀ ਸਹਾਈ ਹੈ।

1988 Road Rage Case : Navjot Sidhu ਨੂੰ ਹੋਈ ਜੇਲ੍ਹ ਦੀ ਸਜ਼ਾ, ਜਾਊ ਮਜੀਠੀਆ ਦੇ ਕੋਲ | D5 Channel Punjabi

ਵੈਬਨਾਰ ਦੌਰਾਨ ਵਾਤਾਵਰਣ ਸੰਚਾਰ ਕੇਂਦਰ ਦੀ ਮੁਖੀ ਅਲਕਾ ਤੋਮਰ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾਂ ਬੱਚਿਆਂ, ਨੌਜਵਾਨਾਂ ਅਤੇ ਵੱਡਿਆਂ ਨੂੰ ਵਾਤਾਵਰਣ ਦੇ ਮੁੱਦਿਆਂ ਪ੍ਰਤੀ ਜਾਗਰੂਕ ਕਰਨ ਲਈ ਵਚਨਬੱਧ ਹੈ।ਸਾਡੇ ਵਲੋਂ ਲਗਾਤਾਰ ਕੀਤੀ ਜਾਂਦੀਆਂ ਗਤੀਵਿਧੀਆਂ ਰਾਹੀਂ ਜਿੱਥੇ ਲੋਕਾਂ ਵਿਚ ਜਾਗਰੂਕਤਾ ਆਈ ਹੈ ਉੱਥੇ ਹੀ ਹੌਲੀ—ਹੌਲੀ ਉਹਨਾਂ ਦੇ ਵਿਵਹਾਰ ਵਿਚ ਤਬਦੀਲੀਆਂ ਆਉਣ ਲੱਗੀਆਂ ਹਨ। ਇਹ ਸੰਸਥਾਂ ਵਿਵਹਾਰ ਵਿਚ ਅਜਿਹੇ ਬਦਲਾਵ ਲਿਆਉਣ ਵਂਲ ਅਗਰਸਰ ਹੈ ਜਿਹਨਾਂ ਨਾਲ ਵਾਤਾਵਰਣ ਅਤੇ ਇਹਨਾਂ ਨਾਲ ਸਬੰਧਤ ਮੁੱਦੇ ਸਾਡੀ ਰੋਜ਼ਮਰਾਂ ਦੀ ਜ਼ਿੰਦਗੀ ਦਾ ਹਿੱਸਾ ਬਣਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button