Breaking NewsD5 specialNewsPunjab

ਘਰਵਾਲੀ ਦੇ ਵਾਲ ਕੱਟਣ ਵਾਲਾ ਪੁਲਸੀਆ ਕਾਬੂ

ਮੋਗਾ : ਪਿਛਲੇ ਦਿਨੀਂ ਪੰਜਾਬ ਪੁਲਿਸ ਦੇ ਇਕ ਹੌਲਦਾਰ ‘ਤੇ ਘਰਵਾਲੀ ਨੇ ਸੰਗੀਨ ਇਲਜ਼ਾਮ ਲਗਾਏ ਸਨ ਕਿ ਉਸ ਦੇ ਪਤੀ ਨੇ ਵਾਲ ਕੱਟ ਕੇ ਤੇ ਮੂੰਹ ਕਾਲਾ ਕਰਕੇ ਉਸ ਨੂੰ ਪਿੰਡ ‘ਚ ਘੁਮਾਇਆ। ਹੋਰ ਤਾਂ ਹੋਰ ਉਸ ਦਾ ਪਤੀ ਮੂੰਹ ‘ਚ ਜ਼ੁਰਾਬਾਂ ਪਾ ਕੇ ਤਸ਼ੱਦਦ ਕਰਦਾ ਸੀ। ਮੋਗਾ ਦੇ ਪਿੰਡ ਝੰਡੇਆਣਾ ਦੀ ਇਹ ਖ਼ਬਰ ਚਰਚਾ ਵਿੱਚ ਆਈ ਤਾਂ ਪੁਲਿਸ ਨੇ ਆਪਣੇ ਹੌਲਦਾਰ ਨੂੰ ਫੜਨ ਲਈ ਛਾਪੇ ਮਾਰੇ। ਲਿਹਾਜ਼ਾ ਹੁਣ ਇਹ ਹੌਲਦਾਰ ਪੁਲਿਸ ਦੇ ਹੱਥੇ ਚੜ੍ਹ ਗਿਆ ਹੈ।

ਘਰਵਾਲੀ ਦੇ ਵਾਲ ਕੱਟਣ ਵਾਲਾ ਪੁਲਸੀਆ ਕਾਬੂ, ਸੁਣੋ ਬੇਸ਼ਰਮੀ ਨਾਲ ਕਿਵੇਂ ਮੰਨਿਆ ਕਰਤੂਤਾਂ | Moga (Video)

ਓਧਰ ਡੀਐੱਸਪੀ ਦਾ ਕਹਿਣਾ ਹੈ ਕਿ ਮੁਲਜ਼ਮ ਹੌਲਦਾਰ ਸਸਪੈਂਡ ਹੋ ਚੁੱਕਿਆ ਹੈ, ਰਿਮਾਂਡ ‘ਤੇ ਪੁੱਛਗਿੱਛ ਕੀਤੀ ਜਾਵੇਗੀ। ਪੰਜਾਬ ਦੇ ਮਹਿਲਾ ਕਮਿਸ਼ਨ ਨੇ ਵੀ ਪੁਲਿਸ ਤੋਂ ਚਾਰ ਦਿਨਾਂ ‘ਚ ਰਿਪੋਰਟ ਮੰਗੀ ਸੀ। ਮਸਲਾ ਉੱਚ ਪੱਧਰ ਤੱਕ ਫੈਲਿਆ ਤਾਂ ਪੁਲਿਸ ਨੂੰ ਹਰਕਤ ਵਿੱਚ ਆਉਣਾ ਪਿਆ। ਹੁਣ ਔਰਤ ਨੂੰ ਇਨਸਾਫ਼ ਕਦੋਂ ਮਿਲਦਾ ਹੈ ਇਸ ‘ਤੇ ਨਜ਼ਰ ਰਹੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button