Breaking NewsD5 specialInternationalNews

ਇੱਕ ਟੀਵੀ ਐਂਕਰ ਨੇ On Air ਇਸ ਗੱਲ ਦਾ ਖੁਲਾਸਾ ਕਰ ਸਾਰਿਆ ਨੂੰ ਕੀਤਾ ਹੈਰਾਨ, 10 ਸਾਲ ਤੋਂ ਕਦੇ ਨਹੀਂ ਧੋਏ ਆਪਣੇ ਹੱਥ

ਵਾਸ਼ਿੰਗਟਨ : ਇੱਕ ਅਮਰੀਕੀ ਹੋਸਟ ਨੇ ਇਸ ਗੱਲ ਦਾ ਖੁਲਾਸਾ ਕਰ ਸਾਰਿਆ ਨੂੰ ਹੈਰਾਨ ਕਰ ਦਿੱਤਾ ਸੀ ਕਿ ਉਸਨੇ ਪਿਛਲੇ ਦਸ ਸਾਲ ਤੋਂ ਹੱਥ ਨਹੀਂ ਧੋਏ ਸਨ। ਇਸ ਗੱਲ ਦਾ ਖੁਲਾਸਾ ਉਨ੍ਹਾਂ ਨੇ ਆਨ ਏਅਰ ਕੀਤਾ ਸੀ। ਅਮਰੀਕੀ ਟੀਵੀ ਹੋਸਟ ਪੀਟ ਹੇਗਸੇਥ ਨੇ ਆਨ ਏਅਰ ਇਸ ਗੱਲ ਦਾ ਖੁਲਾਸਾ ਕਰ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਉਹ ਨਿਊਜ਼ ਚੈਨਲ ‘ਚ ਸ਼ੋਅ ਹੋਸਟ ਕਰਦੇ ਹਨ। ਕੁੱਟ ਹੇਗਸੇਥ ਨੇ ਕਿਹਾ ਕਿ 10 ਸਾਲਾਂ ਤੋਂ ਉਸਨੇ ਆਪਣੇ ਹੱਥ ਇਸ ਲਈ ਨਹੀਂ ਧੋਏ ਹਨ, ਕਿਉਂਕਿ ਜੀਵਾਣੂ ਵਰਗੀਆਂ ਚੀਜਾਂ ਵਾਸਤਵ ਵਿੱਚ ਹੁੰਦੀਆਂ ਹੀ ਨਹੀਂ ਹਨ।

🔴LIVE|ਲਾਲ ਕਿਲ੍ਹੇ ‘ਤੇ ਝੰਡਾ ਲਹਿਰਾਉਣ ਦਾ ਸੱਚ! ਕਿਸਦੀ ਸੀ ਸਾਜਿਸ਼!ਕੇਂਦਰ ਦਾ ਐਕਸ਼ਨ!ਦੀਪ ਸਿੱਧੂ ਦਾ ਸੱਚ ਆਇਆ ਬਾਹਰ!

ਉਨ੍ਹਾਂ ਨੇ ਕਿਹਾ ਕਿ ਉਹ ਇਨ੍ਹਾਂ ਨੂੰ ਦੇਖ ਨਹੀਂ ਸਕਦੇ। ਇਸ ਲਈ ਜੀਵਾਣੂਆਂ ਦੀ ਮੌਜ਼ੂਦਗੀ ‘ਤੇ ਭਰੋਸਾ ਨਹੀਂ ਕਰਦੇ। ਉਨ੍ਹਾਂ ਨੇ ਕਿਹਾ ਕਿ ਸੰਕਰਮਿਕ ਸੂਖਮ ਜੀਵਾਣੁ ਮੌਜੂਦ ਨਹੀਂ ਹੁੰਦੇ। ਉਨ੍ਹਾਂ ਨੇ ਕਿਹਾ ਕਿ ਜੀਵਾਣੂ ਨੰਗੀਆਂ ਅੱਖਾਂ ਨਾਲ ਨਹੀਂ ਦੇਖੇ ਜਾ ਸਕਦੇ। ਉਨ੍ਹਾਂ ਨੇ ਹਾਵਰਡ ਅਤੇ ਪ੍ਰਿੰਸਟਨ ਯੂਨੀਵਰਸਿਟੀ ਤੋਂ ਗ੍ਰੇਜੂਏਸ਼ਨ ਕੀਤੀ ਹੈ। ਪਿਛਲੇ ਸਾਲ ਉਨ੍ਹਾਂ ਨੇ ਇਹ ਗੱਲ ਉਦੋਂ ਦੱਸੀ ਜਦੋਂ ਸ਼ੋਅ ਦੇ ਕੋ – ਹੋਸਟ ਐਂਡ ਹੇਨਰੀ ਅਤੇ ਜੇਡੇਡੀਆ ਬਿਲਾ ਨੇ ਸਭ ਦੇ ਸਾਹਮਣੇ ਉਨ੍ਹਾਂ ਦਾ ਮਜ਼ਾਕ ਉਡਾਇਆ ਸੀ। ਇਨ੍ਹਾਂ ਦੋਵਾਂ ਨੇ ਖਾਣ ਤੋਂ ਬਾਅਦ ਬਚੇ ਹੋਏ ਪੀਜ਼ੇ ਨੂੰ ਖਾਣ ਨੂੰ ਲੈ ਕੇ ਉਨ੍ਹਾਂ ਦਾ ਮਜ਼ਾਕ ਉਡਾਇਆ ਸੀ ਤਾਂ ਹੇਗਸੇਥ ਨੇ ਕਿਹਾ ਸੀ ਕਿ ਉਨ੍ਹਾਂ ਦਾ ਉਸ ਸਾਲ ਦਾ ਸੰਕਲਪ ਇਹ ਸੀ ਕਿ ਮੈਂ ਜੋ ਆਫ ਏਅਰ ਕਹਾਂਗਾ, ਉਥੇ ਹੀ ਆਨ ਏਅਰ ਵੀ ਕਹਾਂਗਾ।

ਕਿਸਾਨਾਂ ਨੇ ਟਰੈਕਟਰ ਤੋਂ ਉਤਾਰਿਆ ਦੀਪ ਸਿੱਧੂ,ਫਿਰ ਦਿੱਲੀ ਦੀਆਂ ਤੰਗ ਗਲੀਆਂ ‘ਚ ਭਜਾਇਆ!

ਇਸ ਤੋਂ ਬਾਅਦ ਉਨ੍ਹਾਂ ਨੇ ਇਸ ਤੇ ਸਫਾਈ ਦਿੱਤੀ ਕਿ ਉਨ੍ਹਾਂ ਦੀ ਟਿੱਪਣੀ ਮਜਾਕ ਸੀ ਅਤੇ ਉਨ੍ਹਾਂ ਦਾ ਮੰਨਣਾ ਸੀ ਕਿ ਲੋਕ ਸਫਾਈ ਨੂੰ ਲੈ ਕੇ ਕੁਝ ਜ਼ਿਆਦਾ ਹੀ ਮੀਨ – ਮੇਖ ਕੱਢਦੇ ਹਨ। ਹੇਗਸੇਥ ਨੇ ਨਿਊਜ਼ ਪੇਪਰ ਨੂੰ ਦੱਸਿਆ, “ਅਸੀ ਇੱਕ ਅਜਿਹੇ ਸਮਾਜ ‘ਚ ਰਹਿੰਦੇ ਹਾਂ ਜਿੱਥੇ ਤੁਹਾਡੇ ਆਸਪਾਸ  ਦੇ ਲੋਕ ਆਪਣੀਆਂ ਜੇਬਾਂ ‘ਚ ਪਿਊਰੇਲ ਯਾਨੀ ਹੈਂਡ ਸੈਨੇਟਾਈਜ਼ਰ ਲਈ ਘੁੰਮਦੇ ਹਨ ਅਤੇ  ਉਹ ਦਿਨ ਭਰ  ‘ਚ 19,000 ਵਾਰ ਇਸਦਾ ਇਸਤੇਮਾਲ ਕਰਦੇ ਹਨ, ਜਿਵੇਂ ਕਿ ਕੇਵਲ ਇਸ ਨਾਲ ਹੀ ਉਨ੍ਹਾਂ ਲੋਕਾਂ ਦੀ ਜਾਨ ਬਚੀ ਰਹੇਗੀ ”

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button