Breaking NewsD5 specialEntertainmentNews

Black Buck Case : ਜੋਧਪੁਰ ਕੋਰਟ ‘ਚ 16ਵੀਂ ਵਾਰ ਟਲੀ ਸਲਮਾਨ ਦੀ ਪੇਸ਼ੀ, ਹੁਣ ਇਸ ਦਿਨ ਕੀਤਾ ਜਾਵੇਗਾ ਪੇਸ਼

ਮੁੰਬਈ : ਸਲਮਾਨ ਖਾਨ ‘ਤੇ ਚੱਲ ਰਿਹਾ ਕਾਲਾ ਹਿਰਣ ਸ਼ਿਕਾਰ ਮਾਮਲਾ ਅਜੇ ਤਕ ਖ਼ਤਮ ਨਹੀਂ ਹੋਇਆ ਹੈ। ਦੱਸ ਦਈਏ ਕਿ ਅੱਜ 16 ਜਨਵਰੀ ਨੂੰ ਸਲਮਾਨ ਖਾਨ ਨੇ ਜੋਧਪੁਰ ਕੋਰਟ ‘ਚ ਪੇਸ਼ ਹੋਣਾ ਸੀ। ਪਰ ਇੱਕ ਵਾਰ ਫਿਰ ਤੋਂ ਸਲਮਾਨ ਖਾਨ ਨੇ ਕੋਰਟ ਤੋਂ ਹਾਜ਼ਰੀ ਮੁਆਫੀ ਮੰਗ ਲਈ ਹੈ। ਜਾਣਕਾਰੀ ਅਨੁਸਾਰ ਸਲਮਾਨ ਖਾਨ ਇਸ ਮਾਮਲੇ ‘ਚ ਜ਼ਿਲ੍ਹਾ ਅਤੇ ਸੈਸ਼ਨ ਜੱਜ ਦੀ ਅਦਾਲਤ ‘ਚ 16ਵੀਂ ਵਾਰ ਪਹਿਲਾ ਹੀ ਹਾਜ਼ਰੀ ਮੁਆਫੀ ਲੈ ਚੁੱਕੇ ਹਨ। ਇਸ ਤੋਂ ਪਹਿਲਾਂ ਕੋਰੋਨਾ ਦੇ ਵਿੱਚ ਉਨ੍ਹਾਂ ਨੂੰ 6 ਵਾਰ ਹਾਜ਼ਰੀ ਮੁਆਫੀ ਮਿਲ ਚੁੱਕੀ ਹੈ।

ਫਿਰ ਗਰਜਿਆ ਰਵਨੀਤ ਬਿੱਟੂ,ਜੰਤਰ-ਮੰਤਰ ‘ਤੇ ਗੱਡਿਆ ਪੱਕਾ ਟੈਂਟ!ਕਾਨੂੰਨਾਂ ਲਈ ਬਣੀ ਕਮੇਟੀ ਨੂੰ ਲੈ ਕੀਤੇ ਵੱਡੇ ਖੁਲਾਸੇ!

ਉਥੇ ਹੀ ਹੁਣ ਕਾਲਾ ਹਿਰਣ ਸ਼ਿਕਾਰ ਅਤੇ ਆਰੰਸ ਐਕਟ ਮਾਮਲੇ ‘ਚ ਹਾਜ਼ਰੀ ਮੁਆਫੀ ਮਿਲਣ ਤੋਂ ਬਾਅਦ ਜ਼ਿਲ੍ਹਾ ਅਤੇ ਸੈਸ਼ਨ ਜ਼ਿਲ੍ਹਾ ਜੱਜ ਰਾਘਵੇਂਦਰ ਕਛਵਾਲ ਦੀ ਅਦਾਲਤ ‘ਚ ਸੁਣਵਾਈ ਮੁਲਤਵੀ ਕਰ ਦਿੱਤੀ ਗਈ ਹੈ। ਹੁਣ ਸਲਮਾਨ 6 ਫਰਵਰੀ ਨੂੰ ਕੋਰਟ ‘ਚ ਸੁਣਵਾਈ ਲਈ ਪੇਸ਼ ਹੋਣਗੇ। ਦੱਸ ਦਈਏ ਕਿ ਸਲਮਾਨ ਨੂੰ ਅਗਲੀ ਪੇਸ਼ੀ ‘ਤੇ ਜਰੂਰੀ ਪੇਸ਼ ਹੋਣ ਦੇ ਆਦੇਸ਼ ਕੋਰਟ ਵਲੋਂ ਦਿੱਤੇ ਗਏ ਹਨ। ਇਸ ਵਾਰ ਸਲਮਾਨ ਦਾ ਕੇਸ ਵਕੀਲ ਹਸਤੀਮਲ ਸਰਸਵਤ ਅਤੇ ਨਿਸ਼ਾਂਤ ਬੋੜਾ ਨੇ ਕੋਰਟ ‘ਚ ਰੱਖਿਆ ਸੀ। ਦੱਸ ਦਈਏ ਕਿ ਕੋਰੋਨਾ ਦੇ ਚਲਦੇ ਸਲਮਾਨ ਦੀ ਪੇਸ਼ੀ 18 ਅਪ੍ਰੈਲ, 4 ਜੂਨ,16 ਜੁਲਾਈ ,14 – 28 ਸਤੰਬਰ ਅਤੇ ਇੱਕ ਪੇਸ਼ੀ 1 ਦਸੰਬਰ ਨੂੰ ਸੀ। ਪਰ ਸਲਮਾਨ ਨੇ ਕੋਰੋਨਾ ਕਰਕੇ ਹਾਜ਼ਰੀ ਮੁਆਫੀ ਮੰਗ ਲਈ ਸੀ। ਉਥੇ ਹੀ ਅੱਜ 16 ਜਨਵਰੀ ਨੂੰ ਵੀ ਸਲਮਾਨ ਨੂੰ ਹਾਜ਼ਰੀ ਮੁਆਫੀ ਮਿਲ ਚੁੱਕੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button