Breaking NewsD5 specialIndiaNewsPoliticsPunjab

ਨੀਲੀਆਂ ਪੱਗਾਂ ਆਲਿਆਂ ਨੇ ਘੇਰ ਲਿਆ ਬਾਦਲਾਂ ਦਾ ਪ੍ਰਧਾਨ! ਪੈ ਗਿਆ ਕੁਰਸੀ ਨੂੰ ਖਤਰਾ?

ਨਵੀਂ ਦਿੱਲੀ : ਲੰਗਰ ਦੀ ਰਸਦ ਵਿੱਚ ਸੰਗਤਾਂ ਵੱਲੋਂ ਗੁਰਦੁਆਰਾ ਬੰਗਲਾ ਸਾਹਿਬ ਵਿੱਚ ਦਿੱਤੇ ਗਏ ਆਟੇ ਦੇ ਖੁੱਲੇ ਬਾਜ਼ਾਰ ਵਿੱਚ ਵਿਕਣ ਦੇ ਸਾਹਮਣੇ ਆਏ ਖ਼ੁਲਾਸੇ ਉੱਤੇ ‘ਜਾਗੋ’ ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਦਿੱਲੀ ਕਮੇਟੀ ਪ੍ਰਬੰਧਕਾਂ ਦੇ ਖ਼ਿਲਾਫ਼ ਥਾਨਾਂ ਸੰਸਦ ਮਾਰਗ ਵਿੱਚ ਕਮੇਟੀ ਮੈਂਬਰ ਚਮਨ ਸਿੰਘ ਸ਼ਾਹਪੁਰਾ ਵੱਲੋਂ ਸੋਮਵਾਰ ਨੂੰ ਸ਼ਿਕਾਇਤ ਦੇਣ ਦਾ ਐਲਾਨ ਕੀਤਾ ਹੈ। ਨਾਲ ਹੀ ਕਿਹਾ ਹੈ ਕਿ ਕਮੇਟੀ ਨੇ ਆਟਾ ਨਹੀਂ ਸਗੋਂ ਸੰਗਤਾਂ ਦੀ ਸ਼ਰਧਾ ਨੂੰ ਵੇਚਿਆ ਹੈ। ਜੇਕਰ ਤੁਹਾਡੇ ਕੋਲ ਫ਼ਾਲਤੂ ਆਟਾ ਸੀ ਤਾਂ ਗ਼ਰੀਬ ਸਿੱਖਾਂ, ਗ੍ਰੰਥੀਆਂ ਅਤੇ ਪਾਠੀ ਸਿੰਘਾਂ ਨੂੰ ਸਹਾਇਤਾ ਦੇ ਤੌਰ ਉੱਤੇ ਆਟਾ ਦੇਣ ਦੀ ਬਜਾਏ ਖੁੱਲੇ ਬਾਜ਼ਾਰ ਵਿੱਚ ਆਟਾ ਵੇਚਣਾ ਗ਼ਲਤ ਹੈ। ਦਰਅਸਲ ਕਲ ਇੱਕ ਨਿੱਜੀ ਚੈਨਲ ਨੇ ਖ਼ੁਲਾਸਾ ਕੀਤਾ ਸੀ ਕਿ ਗੁਰਦੁਆਰਾ ਬੰਗਲਾ ਸਾਹਿਬ ਤੋਂ ਆਟਾ ਭਰ ਕੇ ਚੱਲਿਆ ਟਰੱਕ ਨੰਬਰ DL1LY 7733, ਜਿਸ ਉੱਤੇ ਲੰਗਰ ਸੇਵਾ ਗੁਰਦੁਆਰਾ ਬੰਗਲਾ ਸਾਹਿਬ ਲਿਖਿਆ ਸੀ, ਵਿੱਚ ਕਈ ਟਨ ਆਟਾ ਲੋਡ ਸੀ।

Sidhu Moosewala || Sanju Song|| ਫੁਕਰੀ ਮਾਰਨੀ ਪਈ ਮਹਿੰਗੀ!, ਪੁਲਿਸ ਨੇ ਲਿਆ ਵੱਡਾ ਐਕਸ਼ਨ, ਹੁਣ ਗ੍ਰਿਫ਼ਤਾਰੀ ਪੱਕੀ?

ਜਿਸ ਦਾ 2 ਸਿੱਖ ਨੌਜਵਾਨਾਂ ਨੇ ਪਿੱਛਾ ਕੀਤਾ ਅਤੇ ਕੈਮਰੇ ਵਿੱਚ ਕੈਦ ਹੋਈ ਤਸਵੀਰਾਂ ਵਿੱਚ ਉਸਮਾਨਪੁਰ ਦੇ ਪਵਨ ਸਟੋਰ ਉੱਤੇ ਇਹ ਟਰੱਕ ਪੁੱਜਦਾ ਹੈ। ਜਾਣਕਾਰੀ ਅਨੁਸਾਰ 8 ਰੁਪਏ ਕਿੱਲੋ ਆਟਾ ਕਮੇਟੀ ਨੇ ਵੇਚਿਆ ਸੀ। ਇਸ ਮਾਮਲੇ ਵਿੱਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਜੀਕੇ ਨੇ ਇਹਨੂੰ ਸੰਗਤਾਂ ਦੀ ਸ਼ਰਧਾ ਦੇ ਨਾਲ ਖਿਲਵਾੜ ਦੱਸਿਆ। ਇਸ ਮੌਕੇ ਜੀਕੇ ਦੇ ਨਾਲ ਆਟਾ ਵਿੱਕਰੀ ਦਾ ਸਟਿੰਗ ਕਰਨ ਵਾਲੇ ਦੋਵੇਂ ਸਿੱਖ ਨੌਜਵਾਨ ਦਲਜੀਤ ਸਿੰਘ ਅਤੇ ਹਰਨਾਮ ਸਿੰਘ ਮੌਜੂਦ ਸਨ। ਜੀਕੇ ਨੇ ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਵੱਲੋਂ ਆਟਾ ਵੇਚਣ ਦੀ ਗੱਲ ਸਵੀਕਾਰ ਕਰਨ ਦੇ ਬਾਵਜੂਦ ਖ਼ਰਾਬ ਆਟਾ ਵੇਚਣ ਦੇ ਕੀਤੇ ਗਏ ਦਾਅਵੇ ਨੂੰ ਝੂਠ ਦਾ ਪੁਲੰਦਾ ਦੱਸਿਆ। ਜੀਕੇ ਨੇ ਕਾਲਕਾ ਲਈ ਸਵਾਲਾਂ ਦੀ ਝੜੀ ਲਗਾਉਂਦੇ ਹੋਏ ਦਾਅਵਾ ਕੀਤਾ ਕਿ ਆਟੇ ਵਿੱਚ ਸੁੰਡੀ ਪੈਣ ਦਾ ਦਾਅਵਾ ਵਿਸ਼ਵਾਸ ਲਾਇਕ ਨਾ ਹੋਕੇ ਕਮੇਟੀ ਵੱਲੋਂ ਆਪਣੀ ਚੋਰੀ ਫੜੇ ਜਾਣ ਉੱਤੇ ਖਿਸਿਆਉਂਦੇ ਹੋਏ ਨਕਲੀ ਦਸਤਾਵੇਜ਼ ਬਣਾਉਣ ਦਾ ਮਾਮਲਾ ਜ਼ਿਆਦਾ ਲੱਗਦਾ ਹੈ।

🔴 LIVE 🔴 92 ਸਾਲ ਦੀ ਉਮਰ ‘ਚ ਬਾਦਲ ਨੂੰ ਇਕ ਹੋਰ ਝਟਕਾ | Call – 0175 5000156 | ਖ਼ਬਰਾਂ ਦਾ ਸਿਰਾ

ਜੋ ਕਿ ਪੁਲਿਸ ਦੇ ਵੱਲੋਂ ਕਾਗ਼ਜ਼ਾਂ ਦੀ ਕੀਤੀ ਜਾਣ ਵਾਲੀ ਫੋਰੈਂਸਿਕ ਜਾਂਚ ਵਿੱਚ ਸਾਬਤ ਹੋ ਜਾਵੇਗਾ। ਇੱਕ ਤਰਫ਼ ਕਮੇਟੀ ਨੇ ਵਿਰੋਧੀ ਦਲਾਂ ਦੇ ਮੈਂਬਰਾਂ ਨੂੰ ਇਲਾਕੇ ਵਿੱਚ ਵੰਡਣ ਲਈ ਰਾਸ਼ਨ ਨਹੀਂ ਦਿੱਤਾ, ਸਿਰਫ਼ ਬਾਦਲ ਦਲ ਨਾਲ ਸਬੰਧਿਤ ਮੈਂਬਰਾਂ ਨੂੰ ਰਾਸ਼ਨ ਦੇ ਕੇ, ਰਸਦ ਦਾ ਸਿਆਸੀਕਰਨ ਕਰਨ ਦੇ ਨਾਲ ਮੈਂਬਰਾਂ ਦਾ ਮੈਂਬਰ ਫੰੜ ਵੀ ਬੰਦ ਕਰ ਦਿੱਤਾ ਗਿਆ ਹੈਂ। ਜਦੋਂ ਕਿ ਜ਼ਰੂਰਤਮੰਦ ਸਿੱਖਾਂ ਤੱਕ ਰਸਦ ਅਤੇ ਆਰਥਕ ਸਹਾਇਤਾ ਨਹੀਂ ਪਹੁੰਚੀ, ਪਰ ਆਟਾ ਖ਼ਰਾਬ ਹੋ ਗਿਆ। ਇਸ ਤੋਂ ਜ਼ਿਆਦਾ ਨਾਲਾਇਕ ਪ੍ਰਬੰਧ ਕੀ ਹੋਵੇਗਾ ? ਜੀਕੇ ਨੇ ਸਵਾਲ ਪੁੱਛਿਆ ਕਿ ਕਾਲਕਾ ਦੇ ਕੋਲ ਅਜਿਹਾ ਕਿਹੜਾ ਤੰਤਰ ਹੈਂ, ਜਿਸ ਦੇ ਨਾਲ 50 ਕਿੱਲੋ ਦੇ ਆਟੇ ਦੇ ਬੰਦ ਬੋਰੇ ਵਿੱਚ ਸੁੰਡੀ ਹੋਣ ਦਾ ਪਤਾ ਚੱਲ ਜਾਂਦਾ ਹੈ ? ਜੇਕਰ ਆਟਾ ਖ਼ਰਾਬ ਸੀ ਤਾਂ ਕਿਰਿਆਨਾ ਸਟੋਰ ਨੇ ਕਿਉਂ ਖ਼ਰੀਦਿਆਂ ? ਜੇਕਰ ਆਟੇ ਨੂੰ ਕਬਾੜੀ ਜਾਂ ਚੋਕਰ ਖ਼ਰੀਦਣ ਵਾਲੇ ਨੇ ਖ਼ਰੀਦਿਆਂ ਸੀ, ਤਾਂ ਉਹ ਆਪਣੇ ਆਪ ਆਪਣੀ ਗੱਡੀ ਰਾਹੀ ਚੁੱਕ ਕੇ ਕਿਉਂ ਨਹੀਂ ਲੈ ਗਿਆ ?

ਤੜਕੇ-ਤੜਕੇ ਕੈਪਟਨ ਤੇ ਭੜਕਿਆ ਭਗਵੰਤ ਮਾਨ! ਗੱਲਾਂ ਦੇ ਕੱਢਤੇ ਪੂਰੇ ਚਿੱਬ, ਸੁਣ ਕੇ ਸਭ ਦੀਆਂ ਖੁੱਲ੍ਹ ਜਾਣਗੀਆਂ ਅੱਖਾਂ

ਕਮੇਟੀ ਵੱਲੋਂ ਕਿਰਾਏ ਉੱਤੇ ਲਈ ਗਈ ਗੱਡੀ ਆਟੇ ਦੀ ਹੋਮ ਡਿਲੀਵਰੀ ਕਰਨ ਕਿਉਂ ਗਈ ? ਜਦੋਂ ਮੁੰਡਿਆਂ ਨੇ ਉਸਮਾਨਪੁਰ ਵਿਖੇ ਡਰਾਈਵਰ ਤੋਂ ਆਟੇ ਦੇ ਬਾਰੇ ਪੁੱਛਿਆ ਤਾਂ ਉਸ ਨੇ ਆਟਾ ਜੀਟੀ ਕਰਨਾਲ ਰੋੜ ਤੋਂ ਲਿਆਉਣ ਦਾ ਝੂਠ ਕਿਉਂ ਬੋਲਿਆ, ਜਦੋਂ ਕਿ ਮੁੰਡੇ ਉਸ ਦਾ ਪਿੱਛਾ ਗੁਰਦੁਆਰਾ ਬੰਗਲਾ ਸਾਹਿਬ ਤੋਂ ਕਰ ਰਹੇ ਸਨ ? ਆਟਾ ਲੈ ਕੇ ਗੱਡੀ ਦੇ ਨਾਲ ਗਿਆ ਵਪਾਰੀ ਕਿਸ ਰਾਜੂ ਭਾਜੀ ਨਾਲ ਮੁੰਡਿਆਂ ਦੀ ਗੱਲ ਕਰਵਾ ਰਿਹਾ ਸੀ ? ਰਾਜੂ ਭਾਜੀ ਨੇ ਮੁੰਡਿਆਂ ਨਾਲ ਫ਼ੋਨ ਉੱਤੇ ਗੱਲ ਕਰਨ ਦੀ ਬਜਾਏ ਫ਼ੋਨ ਕਿਉਂ ਕੱਟਿਆ ਸੀ ? ਜਦੋਂ ਕਮੇਟੀ ਦੇ ਦਾਅਵੇ ਅਨੁਸਾਰ ਲਾਕਡਾਉਨ ਵਿੱਚ 1.65 ਲੱਖ ਲੋਕਾਂ ਦਾ ਰੋਜ਼ਾਨਾ ਲੰਗਰ ਪੱਕ ਰਿਹਾ ਸੀ ਅਤੇ ਰਸਦ ਵੀ ਵੰਡੀ ਗਈ ਸੀ, ਤਾਂ ਆਟਾ ਇਸਤੇਮਾਲ ਕਿਉਂ ਨਹੀਂ ਹੋਇਆ ? ਜੇਕਰ ਪੁਰਾਣਾ ਆਟਾ ਇਸਤੇਮਾਲ ਹੀ ਨਹੀਂ ਹੋ ਪਾ ਰਿਹਾ ਸੀ, ਤਾਂ ਕਮੇਟੀ ਸੰਗਤਾਂ ਤੋਂ ਰੋਜ਼ਾਨਾ ਰਸਦ ਅਤੇ ਪੈਸੇ ਕਿਉਂ ਮੰਗ ਰਹੀ ਹੈ ? ‘ਲੰਗਰ ਆਨ ਵਹੀਲ’ ਦੀ ਗੱਡੀ ਨੂੰ ਪੱਕੇ ਹੋਏ ਲੰਗਰ ਦੀ ਡਿਲਿਵਰੀ ਲਈ ਲਗਾਇਆ ਗਿਆ ਸੀ ਜਾਂ ਆਟਾ ਸਪਲਾਈ ਲਈ ? ਜੀਕੇ ਨੇ ਦਾਅਵਾ ਕੀਤਾ ਕਿ ਆਟਾ ਖ਼ਰਾਬ ਨਹੀਂ ਸੀ ਸਗੋਂ ਇਹਨਾਂ ਦੀ ਨੀਅਤ ਖ਼ਰਾਬ ਹੈ, ਜੋ ਇਨ੍ਹਾਂ ਨੂੰ ਲੰਗਰ ਜਿਹੀ ਪਵਿੱਤਰ ਪਰੰਪਰਾ ਨੂੰ ਤਾਰ-ਤਾਰ ਕਰਨ ਨੂੰ ਉਤਸ਼ਾਹਿਤ ਕਰਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button