Breaking NewsD5 specialNewsPunjab

103 ਸਾਲਾ ਬੇਬੇ ਮਾਨ ਕੌਰ ਦੀ ਫੁਰਤੀ, ਰਾਸ਼ਟਰਪਤੀ ਦੇ ਸਾਹਮਣੇ ਪਾਇਆ ਹਾਸਾ

ਪਟਿਆਲਾ : 103 ਸਾਲ ਦੀ ਦੌੜਾਕ ਬੇਬੇ ਮਾਨ ਕੌਰ ਨੂੰ ਨਾਰੀ ਸ਼ਕਤੀ ਪੁਰਸਕਾਰ ਨਾਲ ਨਿਵਾਜਿਆ ਗਿਆ। ਜਦੋਂ ਸਟੇਜ ‘ਤੇ ਬੇਬੇ ਮਾਨ ਕੌਰ ਸਨਮਾਨ ਲੈਣ ਪਹੁੰਚੀ ਤਾਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਤੇ ਹਰ ਕੋਈ ਬੇਬੇ ਮਾਨ ਕੌਰ ਦੀ ਫੁਰਤੀ ਵੇਖ ਕੇ ਹੈਰਾਨ ਰਹਿ ਗਏ। ਸਟੇਜ ‘ਤੇ ਪਹੁੰਚਣ ਤੋਂ ਲੈ ਕੇ ਰਵਾਨਾ ਹੋਣ ਤੱਕ ਬੇਬੇ ਮਾਨ ਕੌਰ ਦਾ ਅੰਦਾਜ਼ ਕੁਝ ਇਸ ਤਰ੍ਹਾਂ ਦਾ ਰਿਹਾ ਕਿ ਸਾਰਾ ਹਾਲ ਤਾੜੀਆਂ ਨਾਲ ਗੂੰਜ ਉੱਠਿਆ ਤੇ ਹਰ ਕਿਸੇ ਦੇ ਚਿਹਰੇ ‘ਤੇ ਮੁਸਕਾਨ ਸੀ।

103 ਸਾਲਾ ਬੇਬੇ ਮਾਨ ਕੌਰ ਦੀ ਫੁਰਤੀ, ਰਾਸ਼ਟਰਪਤੀ ਦੇ ਸਾਹਮਣੇ ਪਾਇਆ ਹਾਸਾ, ਬੇਬੇ ਦੀ ਖੁਰਾਕ ਸੁਣ ਕੇ ਹੋ ਜਾਓਗੇ ਹੈਰਾਨ

ਪਟਿਆਲਾ ਦੀ ਰਹਿਣ ਵਾਲੀ ਬਜ਼ੁਰਗ ਮਾਨ ਕੌਰ ਨੇ ਸਾਲ 2007 ‘ਚ ਚੰਡੀਗੜ੍ਹ ਮਾਸਟਰਜ਼ ਐਥਲੈਟਿਕਸ ਮੀਟ ‘ਚ ਆਪਣਾ ਪਹਿਲਾ ਤਗ਼ਮਾ ਜਿੱਤਿਆ ਸੀ। 93 ਸਾਲ ਦੀ ਉਮਰ ‘ਚ ਦੌੜਨ ਦੀ ਪ੍ਰੈਕਟਿਸ ਸ਼ੁਰੂ ਕੀਤੀ ਅਤੇ ਹੁਣ ਤੱਕ ਕਈ ਵਿਸ਼ਵ ਰਿਕਾਰਡ ਆਪਣੇ ਨਾਮ ਕੀਤੇ। ਉਹ ਹੁਣ ਵੀ 100 ਤੇ 200 ਮੀਟਰ ਦੀ ਦੌੜ ਲਗਾਉਂਦੇ ਹਨ ਆਪਣੇ ਪੁੱਤਰ ਗੁਰਦੇਵ ਸਿੰਘ ਨੂੰ ਦੌੜ ਲਗਾਉਂਦਿਆਂ ਵੇਖਿਆ ਤਾਂ ਆਪ ਵੀ ਦੌੜਨਾ ਸ਼ੁਰੂ ਕਰ ਦਿੱਤਾ।

🔴 ਖ਼ਾਸ ਐਲਾਨ 🔴 ਮੁੱਖ ਮੰਤਰੀ ਕੇਜਰੀਵਾਲ LIVE | Arvind Kejriwal Press Conference

ਬੇਬੇ ਮਾਨ ਕੌਰ ਦਾ ਕਹਿਣਾ ਹੈ ਕਿ ਚੰਗਾ ਖਾਓ ਤੇ ਚੰਗਾ ਪਹਿਨੋ ਤੇ ਜ਼ਿੰਦਗੀ ਨੂੰ ਬਿਨਾਂ ਫਿਕਰ ‘ਤੇ ਜੀਓ। 103 ਸਾਲ ਦੀ ਉਮਰ ‘ਚ ਹਿਟ ਐਂਡ ਫਿਟ ਬੇਬੇ ਮਾਨ ਕੌਰ ਹਰ ਵੇਲੇ ਚੜ੍ਹਦੀਕਲਾ ‘ਚ ਰਹਿੰਦੇ ਹਨ। ਦੇਸੀ ਖ਼ੁਰਾਕ ਹੀ ਉਹਨਾਂ ਦੀ ਸਿਹਤ ਦਾ ਰਾਜ਼ ਹੈ। ਨੌਜਵਾਨ ਪੀੜ੍ਹੀ ਨੂੰ ਬੇਬੇ ਮਾਨ ਕੌਰ ਦੇ ਜਜ਼ਬੇ ਤੋਂ ਸਬਕ ਲੈਣਾ ਚਾਹੀਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button