Breaking NewsD5 specialIndiaNewsPoliticsPunjabUncategorized

ਵੱਡੇ ਖ਼ਤਰੇ ‘ਚ ਕੈਪਟਨ ਸਰਕਾਰ !

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਮੰਗਲਵਾਰ ਨੂੰ ਵੀ ਹੰਗਾਮੇਦਾਰ ਰਿਹਾ। ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਹੰਗਾਮਾ ਕੀਤਾ। ਵਿਰੋਧੀ ਵਿਧਾਇਕ ਸਦਨ ‘ਚ ਆ ਗਏ ਅਤੇ ਨਾਅਰੇਬਾਜੀ ਕਰਨ ਲੱਗੇ। ਉਸਤੋਂ ਬਾਅਦ ਦੋਵਾਂ ਪਾਰਟੀਆਂ ਦੇ ਵਿਧਾਇਕਾਂ ਨੇ ਸਦਨ ਤੋਂ ਵਾਕਆਊਟ ਕਰ ਦਿੱਤਾ। ਸਦਨ ਵਿੱਚ ਮੁੱਖ‍ਮੰਤਰੀ ਕੈਪ‍ਟਨ ਅਮਰਿੰਦਰ ਸਿੰਘ ਨੇ ਆਸੂ ਦਾ ਪੂਰਾ ਬਚਾਅ ਕੀਤਾ ਅਤੇ ਵਿਰੋਧੀਆਂ ਦੇ ਹਮਲਿਆਂ ਨੂੰ ਜਵਾਬ ਦਿੱਤਾ। ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਵਿਧਾਨਸਭਾ ਦੇ ਬਾਹਰ ਵੀ ਪ੍ਰਦਰਸ਼ਨ ਕੀਤਾ।

ਵੱਡੇ ਖ਼ਤਰੇ ‘ਚ ਕੈਪਟਨ ਸਰਕਾਰ | ਨਵਜੋਤ ਸਿੱਧੂ ਨੇ ਦਿੱਤੇ ਸੀ ਹੁਕਮ ਤੇ ਹੁਣ… | Captain | Sidhu

ਦੱਸ ਦਈਏ ਕਿ ਸੋਮਵਾਰ ਨੂੰ ਵੀ ਵਿਰੋਧੀਆਂ ਨੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸੂ ‘ਤੇ ਮੁਅੱਤਲ ਡੀਐਸਪੀ ਦੁਆਰਾ ਲਗਾਏ ਗਏ ਗੰਭੀਰ ਆਰੋਪਾਂ ਅਤੇ ਪੰਜਾਬ ਦੇ ਡੀਜੀਪੀ ਦਿਨਕਰ ਗੁਪ‍ਤਾ ਦੇ ਵੱਲੋਂ ਕਰਤਾਰਪੁਰ ਕਾਰੀਡੋਰ ‘ਤੇ ਦਿੱਤੇ ਬਿਆਨ ਨੂੰ ਲੈ ਕੇ ਹੰਗਾਮਾ ਕੀਤਾ ਸੀ। ਮੰਗਲਵਾਰ ਨੂੰ ਸਦਨ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਵਿਰੋਧੀਆਂ ਨੇ ਫਿਰ ਇਹੀ ਮਾਮਲੇ ਚੁੱਕੇ ਅਤੇ ਸਰਕਾਰ ਤੋਂ ਜਵਾਬ ਮੰਗਿਆ।ਇਸ ਤੋਂ ਬਾਅਦ ਮੁੱਖ‍ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਡੀਜੀਪੀ ਦਾ ਬਿਆਨ ਸਹੀ ਨਹੀਂ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button