Breaking NewsD5 specialNewsPunjab

ਮੋਹਾਲੀ ‘ਚ ਹੁਣ ਆਰੋਪੀਆਂ ਦਾ ਜੇਲ੍ਹ ਭੇਜਣ ਤੋਂ ਪਹਿਲਾਂ ਹੋਵੇਗਾ ਕੋਰੋਨਾ ਟੈਸਟ

ਮੋਹਾਲੀ : ਪੁਲਿਸ ਕਰਮੀਆਂ ਨੂੰ ਕੋਰੋਨਾ ਤੋਂ ਬਚਾਉਣ ਲਈ ਮੋਹਾਲੀ ਪੁਲਿਸ ਨੇ ਇੱਕ ਨਵੀਂ ਸ਼ੁਰੂਆਤ ਕੀਤੀ ਹੈ। ਜਿਸਦੇ ਚਲਦਿਆਂ ਹੁਣ ਪੁਲਿਸ ਵੱਲੋਂ ਜੋ ਵੀ ਆਰੋਪੀ ਫੜੇ ਜਾਣਗੇ, ਉਨ੍ਹਾਂ ਸਾਰਿਆਂ ਨੂੰ ਜੇਲ੍ਹ ਭੇਜਣ ਤੋਂ ਪਹਿਲਾਂ ਕੋਰੋਨਾ ਟੈਸਟ ਕਰਵਾਇਆ ਜਾਵੇਗਾ। ਇਹ ਪ੍ਰਕਿਰਿਆ ਉਸੇ ਦੌਰਾਨ ਹੋਵੇਗੀ। ਜਦੋਂ ਆਰੋਪੀਆਂ ਨੂੰ ਜੇਲ੍ਹ ਭੇਜਣ ਤੋਂ ਪਹਿਲਾਂ ਮੈਡੀਕਲ ਕਰਵਾਇਆ ਜਾਂਦਾ ਹੈ। ਜਿਸ ਤੋਂ ਬਾਅਦ ਹੁਣ ਪੁਲਿਸ ਵਿਭਾਗ ਵਿੱਚ ਖੁਸ਼ੀ ਹੈ।

CoronaVirus Update | ਵੱਡੀ ਖ਼ਬਰ | ਝੁੱਗੀਆਂ ‘ਚੋਂ ਮਿਲਿਆ ਕਰੋਨਾ ਮਰੀਜ਼, ਨਵਾਂ ਕੇਸ ਆਉਣ ਨਾਲ ਇਲਾਕਾ ਸੀਲ

ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ਮੋਹਾਲੀ ‘ਚ ਇੱਕ ਗੈਂਗਸਟਰ ਨੂੰ ਪੁੱਛਗਿਛ ਲਈ ਲਿਆਂਦਾ ਗਿਆ ਸੀ ਪਰ ਜਦੋਂ ਉਸ ਤੋਂ ਬਾਅਦ ਉਸਦਾ ਕੋਰੋਨਾ ਟੈਸਟ ਕੀਤਾ ਗਿਆ ਤਾਂ ਉਹ ਪੌਜ਼ੀਟਿਵ ਨਿਕਲਿਆ। ਜਿਸਦੇ ਬਾਅਦ ਉਸਦੇ ਸੰਪਰਕ ‘ਚ ਆਏ ਮੋਹਾਲੀ ਦੇ 9 ਪੁਲਿਸ ਵਾਲਿਆਂ ਨੂੰ ਹੋਮ ਕੁਆਰਨਟਾਇਨ ਕੀਤਾ ਗਿਆ।  ਜਿਨ੍ਹਾਂ ‘ਚ ਆਈ.ਜੀ. ਰੈਂਕ ਦੇ ਅਧਿਕਾਰੀ ਵੀ ਸ਼ਾਮਿਲ ਸਨ। ਇਸ ਤੋਂ ਸਬਕ ਲੈਂਦੇ ਹੋਏ ਮੋਹਾਲੀ ਪੁਲਿਸ ਨੇ ਇਹ ਕਦਮ ਚੁੱਕਿਆ ਹੈ। ਉਥੇ ਹੀ ਫੇਜ – 4 ਥਾਣੇ ਦੇ ਐਸ.ਐਚ.ਓ. ਮਨਫੂਲ ਸਿੰਘ ਨੇ ਕਿਹਾ ਕਿ ਹੁਣ ਇਹ ਟੈਸਟ ਜ਼ਰੂਰੀ ਕਰ ਦਿੱਤਾ ਗਿਆ ਹੈ। ਹੁਣ ਜੇਲ੍ਹਾ ਵਿੱਚ ਵੀ ਸਪੈਸ਼ਲ ਸਕਰੀਨਿੰਗ ਸੈਂਟਰ ਬਣਾਏ ਗਏ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button