Breaking NewsD5 specialEntertainmentNews

ਹੁਣ ਭਟਕੇ ਤਾਂ Google Maps ‘ਤੇ Amitabh bachchan ਦੱਸਣਗੇ ਤੁਹਾਨੂੰ ਰਸਤਾ ?

ਨਵੀਂ ਦਿੱਲੀ : ਅਕਸਰ ਅਸੀਂ ਰਸਤਾ ਭੁੱਲ ਜਾਂਦੇ ਹਾਂ ਤਾਂ ਗੂਗਲ ਮੈਪ ਦਾ ਸਹਾਰਾ ਲੈਂਦੇ ਹਾਂ ਪਰ ਜ਼ਲਦ ਹੀ ਤੁਹਾਨੂੰ ਅਜਿਹਾ ਕਰਨ ‘ਤੇ ਕਿਸੇ ਫੀਮੇਲ ਵਾਇਸ ਦੀ ਜਗ੍ਹਾ ਬਾਲੀਵੁੱਡ ਦੇ ਸ਼ਹਿਨਸ਼ਾਹ ਅਮਿਤਾਭ ਬੱਚਨ ਰਸਤਾ ਦੱਸਦੇ ਸੁਣਾਈ ਦੇ ਸਕਦੇ ਹਨ। ਜੀ ਹਾਂ ਅਮਿਤਾਭ ਬੱਚਨ ਦੇ ਫੈਂਨਸ ਲਈ ਗੂਗਲ ਇੱਕ ਵੱਡਾ ਸਰਪ੍ਰਾਇਜ ਦੇਣ ਦੀ ਤਿਆਰੀ ਕਰ ਰਿਹਾ ਹੈ। ਖਬਰ ਹੈ ਕਿ ਗੂਗਲ ਨੇ ਆਪਣੇ ਮੈਪ ਲਈ ਅਮਿਤਾਭ ਬੱਚਨ ਨਾਲ ਉਨ੍ਹਾਂ ਦੀ ਆਵਾਜ਼ ਇਸ ਐਪ ਲਈ ਰਿਕਾਰਡ ਕਰਨ ਲਈ ਸੰਪਰਕ ਕੀਤਾ ਹੈ।

Weather | ਪੰਜਾਬ ‘ਚ ਭਿਆਨਕ ਤੂਫ਼ਾਨ ਦੀ LIVE ਵੀਡੀਓ ਵਾਇਰਲ | ਵੇਖੋ ਕਿਵੇਂ ਬਿਜਲੀ ਦੇ ਖੰਭੇ ਤੋਂ ਬਚੀ ਜਾਨ

ਇੱਕ ਮੀਡੀਆ ਰਿਪੋਰਟ ਅਨੁਸਾਰ ਗੂਗਲ ਨੇ ਅਮਿਤਾਭ ਬੱਚਨ ਨਾਲ ਸੰਪਰਕ ਕੀਤਾ ਹੈ ਕਿ ਉਹ ਆਪਣੀ ਆਵਾਜ਼ ਗੂਗਲ ਮੈਪਸ ਲਈ ਦੇਣ। ਗੂਗਲ ਨੇ ਇਸਦੇ ਲਈ ਉਨ੍ਹਾਂ ਨੂੰ ਚੰਗੀ ਖਾਸੀ ਮੋਟੀ ਰਕਮ ਵੀ ਆਫਰ ਕੀਤੀ ਹੈ। ਹੁਣ ਇੰਤਜ਼ਾਰ ਇਸ ਗੱਲ ਦਾ ਹੈ ਕਿ ਬਿੱਗ ਬੀ ਇਸ ਆਫਰ ਨੂੰ ਕਬੂਲ ਕਰਦੇ ਹਨ ਜਾਂ ਨਹੀਂ।

🔴 LIVE | ਸ਼ਰਾਬ ਤੇ ਬੀਜ ਘੁਟਾਲੇ ਤੋਂ ਬਾਅਦ ਨਵਾਂ ਬਹੁਕਰੋੜੀ ਘੁਟਾਲਾ! ਵਿਵਾਦਾਂ ‘ਚ ਇਕ ਹੋਰ ਕਾਂਗਰਸੀ ਮੰਤਰੀ

ਖ਼ਬਰ ਅਨੁਸਾਰ ਗੱਲ ਇਹ ਵੀ ਕਹੀ ਗਈ ਹੈ ਕਿ ਜੇਕਰ ਅਮਿਤਾਭ ਬੱਚਨ ਨੇ ਗੂਗਲ ਦਾ ਇਹ ਆਫਰ ਕਬੂਲ ਕਰ ਲਿਆ ਤਾਂ ਕੰਪਨੀ ਉਨ੍ਹਾਂ ਨੂੰ ਉਨ੍ਹਾਂ ਦੇ ਘਰ ਤੋਂ ਹੀ ਆਵਾਜ਼ ਰਿਕਾਰਡ ਕਰਨ ਦੀ ਸਹੂਲਤ ਪ੍ਰਦਾਨ ਕਰੇਗੀ। ਹਾਲਾਂਕਿ ਇਨ੍ਹਾਂ ਖਬਰਾਂ ‘ਤੇ ਅਜੇ ਅਮਿਤਾਭ ਬੱਚਨ ਵੱਲੋਂ ਕੋਈ ਪ੍ਰਤੀਕਿਰਆ ਨਹੀਂ ਆਈ ਹੈ। ਵਰਕ ਫਰੰਟ ਦੀ ਗੱਲ ਕਰੀਏ ਤਾਂ ਅਮਿਤਾਭ ਬੱਚਨ ਜ਼ਲਦ ਹੀ ਆਯੂਸ਼ਮਾਨ ਖੁਰਾਨਾ ਦੇ ਨਾਲ ਸ਼ੁਜੀਤ ਸਰਕਾਰ ਦੀ ਫਿਲਮ ‘ਗੁਲਾਬੋ ਸਿਤਾਬੋ”ਚ ਨਜ਼ਰ ਆਉਣ ਵਾਲੇ ਹਨ। ਫਿਲਮ 12 ਜੂਨ, 2020 ਨੂੰ ਅਮੇਜ਼ਨ ਪ੍ਰਾਇਮ ਵੀਡੀਓ ‘ਤੇ ਰਿਲੀਜ਼ ਹੋਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button