Breaking NewsD5 specialIndiaNewsTop News

PM ਮੋਦੀ ਅੱਜ ਤੋਂ ਕਰਨਗੇ ਤਿੰਨ ਯੂਰਪੀ ਦੇਸ਼ਾਂ ਦਾ ਦੌਰਾ

ਨਵੀਂ ਦਿੱਲੀ : ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤੋਂ ਜਰਮਨੀ, ਡੈਨਮਾਰਕ ਤੇ ਫਰਾਂਸ ਦੇ ਦੌਰੇ ‘ਤੇ ਹਨ। ਉਹ ਜਰਮਨ ਚਾਂਸਲਰ ਓਲਫ਼ ਸ਼ੁਲਜ਼ ਦੇ ਸੱਦੇ ’ਤੇ ਅੱਜ 2 ਮਈ ਨੂੰ ਬਰਲਿਨ ਪਹੁੰਚਣਗੇ। ਇਸ ਤੋਂ ਬਾਅਦ ਉਹ 3-4 ਮਈ ਨੂੰ ਡੈਨਮਾਰਕ ਦੀ ਆਪਣੀ ਹਮਰੁਤਬਾ ਮੇਟੇ ਫਰੈਡਰਿਕਸਨ ਦੇ ਸੱਦੇ ’ਤੇ ਦੁਵੱਲੀ ਗੱਲਬਾਤ ’ਚ ਸ਼ਾਮਲ ਹੋਣ ਲਈ ਕੋਪਨਹੇਗਨ ਜਾਣਗੇ ਤੇ ਦੂਜੇ ਭਾਰਤ-ਨੋਰਡਿਕ ਸਿਖਰ ਸੰਮੇਲਨ ’ਚ ਹਿੱਸਾ ਲੈਣਗੇ। ਭਾਰਤ ਵਾਪਸੀ ਮੌਕੇ ਉਹ ਕੁਝ ਸਮੇਂ ਲਈ ਪੈਰਿਸ ਰੁਕਣਗੇ ਜਿਥੇ ਮੋਦੀ ਫਰਾਂਸੀਸੀ ਰਾਸ਼ਟਰਪਤੀ ਇਮੈਨੁਅਲ ਮੈਕਰੌਂ ਨਾਲ ਮੁਲਾਕਾਤ ਕਰਨਗੇ।

ਮੋਦੀ ਦਾ ਯੂ-ਟਰਨ, ਕਿਸਾਨਾਂ ਨੂੰ ਝਟਕਾ, ਪਟਿਆਲਾ ਪੁਲਿਸ ਦਾ ਰਾਤੋਂ-ਰਾਤ ਫੈਸਲਾ | D5 Channel Punjabi

ਆਪਣੇ ਵਿਦੇਸ਼ ਦੌਰੇ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਕਿਹਾ,‘‘ਇਨ੍ਹਾਂ ਮੁਲਾਕਾਤਾਂ ਰਾਹੀਂ ਮੈਂ ਆਪਣੇ ਯੂਰਪੀ ਭਾਈਵਾਲਾਂ ਨਾਲ ਸਹਿਯੋਗ ਦੀ ਭਾਵਨਾ ਨੂੰ ਹੋਰ ਮਜ਼ਬੂਤ ਬਣਾਉਣ ਦੀ ਇੱਛਾ ਰਖਦਾ ਹਾਂ।’’ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਯੂਰੋਪ ਦਾ ਦੌਰਾ ਅਜਿਹੇ ਸਮੇਂ ’ਚ ਹੋ ਰਿਹਾ ਹੈ ਜਦੋਂ ਇਹ ਖਿੱਤਾ ਕਈ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ ਤੇ ਉਹ ਭਾਰਤ ਦੇ ਯੂਰਪੀ ਭਾਈਵਾਲਾਂ ਨਾਲ ਸਹਿਯੋਗ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਸ਼ਾਂਤੀ ਤੇ ਖੁਸ਼ਹਾਲੀ ਦੀ ਭਾਰਤ ਦੀ ਇੱਛਾ ’ਚ ਯੂਰਪੀ ਭਾਈਵਾਲ ਅਹਿਮ ਸਾਥੀ ਹਨ।

ਨਹੀਂ ਮਿਲੇਗੀ ਕੈਨੇਡਾ ਦੀ PR? ਹੁਣੇ ਆਇਆ ਫੈਸਲਾ | D5 Channel Punjabi

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਯੂਰੋਪ ਦੌਰੇ ਲਈ ਰਵਾਨਾ ਹੋਣ ਤੋਂ ਪਹਿਲਾਂ ਭਾਰਤ ਨੇ ਮੁੜ ਯੂਕਰੇਨ ਵਿੱਚ ਦੁਸ਼ਮਣੀ ਖ਼ਤਮ ਕਰਨ ਤੇ ਟਕਰਾਅ ਦਾ ਹੱਲ ਸੰਵਾਦ ਤੇ ਕੂਟਨੀਤੀ ਰਾਹੀਂ ਕੱਢਣ ਦਾ ਸੱਦਾ ਦਿੱਤਾ। ਨਵ-ਨਿਯੁਕਤ ਵਿਦੇਸ਼ ਸਕੱਤਰ ਵਿਨੈ ਮੋਹਨ ਕਵਾਤਰਾ ਨੇ ਯੂਕਰੇਨ ਬਾਰੇ ਭਾਰਤ ਦੇ ਰੁਖ਼ ਦਾ ਹਵਾਲਾ ਦਿੰਦਿਆਂ ‘ਸੰਦਰਭ, ਸਪੱਸ਼ਟਤਾ, ਅਹਿਮੀਅਤ ਤੇ ਸਕਾਰਾਤਮਕ ਪਹੁੰਚ’ ਦਾ ਜ਼ਿਕਰ ਕੀਤਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਸ ਬਾਰੇ ਕੋਈ ਸ਼ੱਕ ਨਹੀਂ ਰਹਿਣਾ ਚਾਹੀਦਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button