Breaking NewsIndiaNewsSports

ਹਾਕੀ ਵਿਸ਼ਵ ਕੱਪ : ਭਾਰਤ ਨੇ ਜਿੱਤ ਨਾਲ ਕੀਤਾ ਸ਼ਾਨਦਾਰ ਆਗਾਜ, ਦੱਖਣੀ ਅਫ਼ਰੀਕਾ ਨੂੰ 5-0 ਨਾਲ ਦਿੱਤੀ ਮਾਤ

ਭੁਵਨੇਸ਼ਵਰ : ਵਿਸ਼ਵ ਹਾਕੀ ਕੱਪ ਦੇ ਆਪਣੇ ਪਹਿਲੇ ਮੈਚ ‘ਚ ਭਾਰਤੀ ਪੁਰਸ਼ਾਂ ਦੀ ਟੀਮ ਨੇ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਓੜੀਸ਼ਾ ‘ਚ ਖੇਡੇ ਪਹਿਲੇ ਮੈਚ ‘ਚ ਭਾਰਤ ਨੇ ਦੱਖਣੀ ਅਫ਼ਰੀਕਾ ਨੂੰ 5-0 ਦੇ ਵੱਡੇ ਫਰਕ ਨਾਲ ਹਰਾਇਆ। ਭਾਰਤ ਦੇ ਸਟ੍ਰਾਈਕਰ ਸਿਮਰਨਜੀਤ ਸਿੰਘ ਨੇ 43ਵੇਂ ਤੇ 46ਵੇਂ ਮਿੰਟ ‘ਚ ਸਭ ਤੋਂ ਵੱਧ ਦੋ ਗੋਲ ਕੀਤੇ। ਭਾਰਤ ਨੂੰ ਪਹਿਲੀ ਸਫ਼ਲਤਾ 10ਵੇਂ ਮਿੰਟ `ਚ ਮਨਦੀਪ ਨੇ ਦਿਵਾਈ। ਇਸ ਤੋਂ ਦੋ ਮਿੰਟ ਬਾਅਦ ਆਕਾਸ਼ਦੀਪ ਨੇ ਦੱਖਣੀ ਅਫ਼ਰੀਕਾ ਖ਼ਿਲਾਫ਼ ਗੋਲ ਜੜ ਦਿੱਤਾ।

Read Also ਅੱਜ ਤੋਂ ਹਾਕੀ ਵਿਸ਼ਵ ਕੱਪ ਸ਼ੁਰੂ, ਕਿਸਦੇ ਸਿਰ ‘ਤੇ ਸਜੇਗਾ ਤਾਜ?

ਅੱਧਾ ਸਮਾਂ ਹੋਣ ਤੋਂ ਬਾਅਦ ਲਲਿਤ ਨੇ 45ਵੇਂ ਮਿੰਟ ‘ਚ ਇੱਕ ਹੋਰ ਗੋਲ ਦਾਗ਼ ਦਿੱਤਾ। ਮੈਚ ਖ਼ਤਮ ਹੋਣ ਤਕ ਅਫ਼ਰੀਕੀ ਖਿਡਾਰੀ ਗੋਲ ਕਰਨ ਲਈ ਜੱਦੋ-ਜਹਿਦ ਕਰਦੇ ਨਜ਼ਰ ਆਏ, ਪਰ ਮਨਪ੍ਰੀਤ ਸਿੰਘ ਦੀ ਅਗਵਾਈ ਵਿੱਚ ਭਾਰਤੀ ਨੌਜਵਾਨਾਂ ਨੇ ਮਹਿਮਾਨ ਟੀਮ ਦੀ ਇੱਕ ਚਾਲ ਵੀ ਸਫ਼ਲ ਨਾ ਹੋਣ ਦਿੱਤੀ। 43 ਸਾਲ ਬਾਅਦ ਇਤਿਹਾਸ ਰਚਣ ਦੇ ਇਰਾਦੇ ਨਾਲ ਵਿਸ਼ਵ ਕੱਪ ਦਾ ਸ਼ਾਨਦਾਰ ਆਗ਼ਾਜ਼ ਕਰ ਚੁੱਕਾ ਹੈ। ਅਗਲੇ ਐਤਵਾਰ ਨੂੰ ਭਾਰਤ ਦਾ ਬੈਲਜੀਅਮ ਨਾਲ ਮੁਕਾਬਲਾ ਹੋਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button