Breaking NewsEntertainmentIndiaNewsSports

ਅੱਜ ਤੋਂ ਹਾਕੀ ਵਿਸ਼ਵ ਕੱਪ ਸ਼ੁਰੂ, ਕਿਸਦੇ ਸਿਰ ‘ਤੇ ਸਜੇਗਾ ਤਾਜ?

ਭੁਵਨੇਸ਼ਵਰ : ਕਲਿੰਗਾ ਸਟੇਡੀਅਮ ‘ਚ 14 ਵਾਂ ਹਾਕੀ ਵਿਸ਼ਵ ਕੱਪ ਦਾ ਆਗਾਜ਼ ਮੰਗਲਵਾਰ ਸ਼ਾਮ ਰੰਗਾਰੰਗ ਉਦਘਾਟਨ ਸਮਾਰੋਹ ਦੇ ਨਾਲ ਹੋਇਆ। ਮੰਦਿਰਾਂ ਦੇ ਸ਼ਹਿਰ ਤੋਂ ਜਾਣੇ ਜਾਂਦੇ ਭੁਵਨੇਸ਼ਵਰ ‘ਚ ਵਿਸ਼ਵ ਕੱਪ ਦੀ 16 ਹਾਕੀ ਟੀਮਾਂ ਇਕੱਠੀਆਂ ਹੋ ਚੁੱਕੀਆਂ ਹਨ। ਵਿਸ਼ਵ ਕੱਪ ਓਡੀਸ਼ਾ ਦੇ ਭੁਵਨੇਸ਼ਵਰ ‘ਚ 28 ਨਵੰਬਰ ਤੋਂ 16 ਦਸੰਬਰ ਤੱਕ ਚੱਲੇਗਾ। ਭਾਰਤ ਅੱਜ ਆਪਣੇ ਪੂਲ ਦਾ ਪਹਿਲਾ ਮੈਚ ਦੱਖਣੀ ਅਫ਼ਰੀਕਾ ਖਿਲਾਫ ਖੇਡੇਗਾ। ਇਹ ਮੈਚ ਅੱਜ ਸ਼ਾਮ 7 ਵਜੇ ਖੇਡਿਆ ਜਾਵੇਗਾ। ਪੂਲ ਸੀ ਵਿਚ ਬੈਲਜੀਅਮ, ਭਾਰਤ, ਕੈਨੇਡਾ ਤੇ ਦੱਖਣੀ ਅਫ਼ਰੀਕਾ ਸ਼ਾਮਲ ਹਨ।

Read Also ਰੂਸ ਦੇ ਵਿਸ਼ਵ ਕੱਪ ‘ਚ ਪ੍ਰਦਰਸ਼ਨ ਨੇ ਪ੍ਰਸ਼ੰਸਕਾਂ ਨੂੰ ਕਰ ਦਿੱਤਾ ਹੈਰਾਨ

ਮੰਗਲਵਾਰ ਹੋਏ ਉਦਘਾਟਨ ਸਮਾਰੋਹ ਦੇ ਦੌਰਾਨ ਬਾਲੀਵੁੱਡ ਸਟਾਰ ਸ਼ਾਹਰੁਖ ਖਾਨ, ਮਾਧੁਰੀ ਤੇ ਮਸ਼ਹੂਰ ਸੰਗੀਤ ਨਿਰਦੇਸ਼ਕ ਏ. ਆਰ. ਰਹਿਮਾਨ ਨੇ ਪੇਸ਼ਕਾਰੀ ਕੀਤੀ। ਮਾਧੁਰੀ ਨੇ 100 ਕਲਾਕਾਰਾਂ ਦੇ ਨਾਲ ਵਿਸ਼ੇਸ਼ ਡਾਂਸ ਪੇਸ਼ ਕੀਤਾ ਤੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਹਾਕੀ ਵਿਸ਼ਵ ਕੱਪ ਦਾ ਉਦਘਾਟਨ ਕੀਤਾ। ਪਟਨਾਇਕ ਨੇ ਓਡਿਸ਼ਾ ਵਾਸੀਆਂ ਤੇ ਵਿਸ਼ਵਭਰ ਤੋਂ ਆਏ ਹਾਕੀ ਖਿਡਾਰੀਆਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਮੈਂ ਸਾਰੀਆਂ ਕੌਮਾਂਤਰੀ ਹਾਕੀ ਟੀਮਾਂ, ਪ੍ਰਤੀਨਿਧੀ ਤੇ ਅਧਿਕਾਰੀਆਂ ਦਾ ਸਵਾਗਤ ਕਰਦਾ ਹਾਂ। ਓਡਿਸ਼ਾ ਦੇ 4.5 ਕਰੋੜ ਲੋਕਾਂ ਦੇ ਮਹਿਮਾਨ ਹਨ।

ਵਿਸ਼ਵ ਕੱਪ ‘ਚ ਹਿੱਸਾ ਲੈ ਰਹੀਆਂ 16 ਟੀਮਾਂ ਦੇ ਕਪਤਾਨ ਮੰਚ ‘ਤੇ ਮੌਜੂਦ ਸਨ। ਪਟਨਾਇਕ ਤੇ ਬਤਰਾ ਨੇ ਸਾਰੇ ਕਪਤਾਨਾਂ ਨਾਲ ਹੱਥ ਮਿਲਾਇਆ। ਪਟਨਾਇਕ ਨੇ ਸ਼ਾਹੁਰਖ ਨੂੰ ਗਲੇ ਲਗਾਇਆ ਤੇ ਕਿੰਗ ਖਾਨ ਨੇ ਮੁੱਖ ਮੰਤਰੀ ਦਾ ਧੰਨਵਾਦ ਕੀਤਾ। ਹੱਥ ‘ਚ ਹਾਕੀ ਸਟਿਕ ਲਈ ਸ਼ਾਹਰੁਖ ਨੇ ਜਦੋਂ ਆਪਣੀ ਮਸ਼ਹੂਰ ਫਿਲਮ ‘ਚੱਕ ਦੇ ਇੰਡੀਆ’ ਦਾ ਡਾਇਲੋਗ ਬੋਲਿਆ ਤਾਂ ਖਚਾਖਚ ਭਰਿਆ ਕਲਿੰਗਾ ਸਟੇਡੀਅਮ ਤਾੜੀਆਂ ਦੀ ਅਵਾਜ਼ ਨਾਲ ਗੂੰਜ ਉੱਠਿਆ।

ਵਿਸ਼ਵ ਕੱਪ ਟਰਾਫੀ ਪਾਕਿਸਤਾਨ ਦੇ ਬਸ਼ੀਰ ਮੋਜ਼ਿਦ ਨੇ ਡਿਜ਼ਾਈਨ ਕੀਤੀ ਸੀ। ਇਸ ਤੋਂ ਬਾਅਦ ਪਾਕਿਸਤਾਨ ਆਰਮੀ ਨੇ ਇਸ ਨੂੰ ਬਣਵਾ ਕੇ ਬੈਲਜੀਅਮ ਵਿਚ ਪਾਕਿ ਅੰਬੈਸਡਰ ਐੱਚ. ਈ. ਮਸੂਦ ਹੱਥੋਂ ਐੱਫ. ਆਈ. ਐੱਚ. ਪ੍ਰੈਜ਼ੀਡੈਂਟ ਰੇਨੀ ਫਰੈਂਕ ਨੂੰ ਭੇਜੀ ਸੀ। ਗੋਲਡ ਤੇ ਸਿਲਵਰ ਦੇ ਮੇਲ ਨਾਲ ਬਣੀ ਇਹ ਟਰਾਫੀ 26 ਇੰਚ ਉੱਚੀ ਹੈ। ਇਸ ਦਾ ਭਾਰ ਸਾਢੇ 11 ਕਿਲੋ ਹੈ। ਇਸ ਵਿਚ 895 ਗ੍ਰਾਮ ਸੋਨਾ ਅਤੇ 6.815 ਗ੍ਰਾਮ ਚਾਂਦੀ ਦੀ ਵਰਤੋਂ ਹੋਈ ਹੈ। ਟਰਾਫੀ ਦਾ ਸਟੈਂਡ 4.7 ਇੰਚ ਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button