Breaking NewsPunjabTop News

BIG BREAKING : ਲੋਕਲ ਬਾਡੀ ਮੰਤਰੀ ਇੰਦਬੀਰ ਸਿੰਘ ਨਿਜ਼ਰ ਨੇ ਦਿੱਤਾ ਕੈਬਨਿਟ ਤੋਂ ਅਸਤੀਫ਼ਾ, ਇਹ ਦੋ ਨਵੇਂ ਵਿਧਾਇਕ ਕੈਬਨਿਟ ਮੰਤਰੀ ਵੱਜੋ ਚੁਕਣਗੇ ਸੋਹੁੰ, ਪੜ੍ਹੋ

ਚੰਡੀਗੜ੍ਹ : ਪੰਜਾਬ ਕੈਬਨਿਟ ‘ਚ ਵੱਡਾ ਫੇਰਬਦਲ ਹੋਣ ਜਾ ਰਿਹਾ। ਸੂਤਰਾਂ ਮੁਤਾਬਕ ਕੱਲ ਦੋ ਨਵੇਂ ਮੰਤਰੀ ਕੈਬਨਿਟ ਮੰਤਰੀ ਵੱਜੋ ਸਹੁੰ ਚੁੱਕਣ ਜਾ ਰਹੇ ਹਨ। ਸੂਤਰਾਂ ਮੁਤਾਬਕ ਪੰਜਾਬ ਸਰਕਾਰ ਨੇ ਰਾਜਪਾਲ ਤੋਂ ਸਮਾਂ ਵੀ ਮੰਗ ਲਿਆ ਹੈ। ਖ਼ਬਰਾਂ ਦੀ ਮਨੀਏ ਤਾਂ ਲੋਕਲ ਬਾਡੀ ਮੰਤਰੀ ਇੰਦਬੀਰ ਸਿੰਘ ਨਿਜ਼ਰ ਨੇ ਕੈਬਨਿਟ ਦੇ ਮੰਤਰੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਵੱਲੋਂ ਆਪਣਾ ਅਸਤੀਫ਼ਾ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਭੇਜ ਦਿੱਤਾ ਗਿਆ ਹੈ। ਸੂਤਰਾਂ ਮੁਤਾਬਕ ਲੰਬੀ ਤੋ ‘ਆਪ’ ਵਿਧਾਇਕ ਗੁਰਮੀਤ ਸਿੰਘ ਖੁਡੀਆਂ ਨੂੰ ਪੰਜਾਬ ਕੈਬਨਿਟ ਵਿਚ ਥਾਂ ਮਿਲ ਸਕਦੀ ਹੈ। ਜ਼ਿਕਯੋਗ ਹੈ ਕਿ ਗੁਰਮੀਤ ਸਿੰਘ ਖੁਡੀਆਂ ਨੇ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਇਆ ਸੀ। ਉਥੇ ਹੀ ਦੂਜੇ ਪਾਸੇ ਕਰਤਾਰਪੁਰ ਤੋਂ ਵਿਧਾਇਕ ਬਲਕਾਰ ਸਿੰਘ ਨੂੰ ਪੰਜਾਬ ਕੈਬਨਿਟ ਵਿਚ ਜੱਗ੍ਹਾਂ ਮਿਲ ਸਕਦੀ ਹੈ। ਬਲਕਾਰ ਸਿੰਘ ਨੇ ਜਲੰਧਰ ਜ਼ਿਮਨੀ ਚੋਣਾਂ ਦੌਰਾਨ ਅਹਿਮ ਭੁਮਿਕਾ ਨਿਭਾਈ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button