Breaking NewsD5 specialNewsPunjabTop News

ਸੁਖਦੇਵ ਸਿੱਧੂ ਬਣੇ ਖੇਤੀਬਾੜੀ ਵਿਭਾਗ ਦੇ ਨਵੇਂ ਡਾਇਰੈਕਟਰ

ਚੰਡੀਗੜ੍ਹ  :  ਸੂਬਾ ਸਰਕਾਰ ਨੇ ਇੱਕ ਵੱਡਾ ਅਹਿਮ ਫੈਸਲਾ ਲੈਂਦੇ ਹੋਏ ਖੇਤੀਬਾੜੀ ਵਿਭਾਗ ‘ਚ ਵੱਡਾ ਬਦਲਾਅ ਕੀਤਾ ਹੈ। ਮੌਜੂਦਾ ਖੇਤੀਬਾੜੀ ਵਿਭਾਗ  ਦੇ ਡਾਇਰੈਕਟਰ ਰਾਜੇਸ਼ ਵਸ਼ਿਸ਼ਠ ਨੂੰ ਅਹੁਦੇ ਤੋਂ ਤਬਦੀਲ ਕਰਕੇ ਮੁੱਖ ਭੂਮੀ ਪਾਲ ਪੰਜਾਬ ਲਗਾਇਆ ਗਿਆ ਹੈ। ਉਨ੍ਹਾਂ ਦੀ ਥਾਂ ਹੁਣ ਡਾ. ਸੁਖਦੇਵ ਸਿੰਘ ਸਿੱਧੂ ਨੂੰ ਪੰਜਾਬ ਦੇ ਖੇਤੀਬਾੜੀ ਵਿਭਾਗ ਦਾ ਡਾਇਰੈਕਟਰ ਲਗਾਇਆ ਗਿਆ ਹੈ।

🔴LIVE ਹਾਈਕੋਰਟ ਦਾ ਕਿਸਾਨਾਂ ਦੇ ਹੱਕ ‘ਚ ਵੱਡਾ ਫੈਸਲਾ , ਸਰਕਾਰ ਨੂੰ ਦਿੱਤਾ ਝਟਕਾ, ਕਿਸਾਨਾਂ ਦੇ ਚਿਹਰੇ ‘ਤੇ ਆਈ ਰੌਣਕ !

ਸੁਖਦੇਵ ਸਿੱਧੂ ਪਹਿਲਾਂ ਮਹਿਕਮੇ ‘ਚ ਸੰਯੁਕਤ ਡਾਇਰੈਕਟਰ  ਦੇ ਅਹੁਦੇ ’ਤੇ ਕੰਮ ਕਰ ਰਹੇ ਸਨ। ਸੂਬਾ ਸਰਕਾਰ ਨੇ ਇਸ ਸਬੰਧ ‘ਚ ਆਦੇਸ਼ ਜਾਰੀ ਕਰ ਦਿੱਤੇ ਹਨ। ਡਾ. ਸਿੱਧੂ ਦਾ ਫੀਲਡ ਦਾ ਲੰਬਾ ਤਜ਼ਰਬਾ ਹੈ। ਪੰਜਾਬ ‘ਚ ਖੇਤੀਬਾੜੀ ਵਿਭਾਗ  ਦੇ ਡਾਇਰੈਕਟਰ ਦੀ ਬਹੁਤ ਅਹਿਮੀਅਤ ਹੈ। ਕਿਉਂਕਿ ਪੰਜਾਬ ਖੇਤੀਬਾੜੀ ਪ੍ਰਧਾਨ ਰਾਜ ਹੈ ਅਤੇ ਪ੍ਰਾਂਤ ਦੀ ਆਰਥਿਕਤਾ ਬਹੁਤ ਹੱਦ ਤੱਕ ਖੇਤੀਬਾੜੀ ‘ਤੇ ਨਿਰਭਰ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button