Breaking NewsD5 specialIndiaNewsPoliticsPunjab

ਕੈਪਟਨ ਸਰਕਾਰ ਨੂੰ ਵੱਡਾ ਝਟਕਾ, ਇਨ੍ਹਾਂ ਸਲਾਹਕਾਰਾਂ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫ਼ਾ

ਚੰਡੀਗੜ੍ਹ : ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੰਜ ਸਲਾਹਕਾਰਾਂ ਨੇ ਨਿਯੁਕਤੀ ਦੇ 5 ਮਹੀਨਿਆਂ ਬਾਅਦ ਅਸਤੀਫ਼ਾ ਦੇ ਦਿੱਤਾ ਹੈ। ਇੱਕ ਸਲਾਹਕਾਰ ਵਿਧਾਇਕ ਅਮਰਿੰਦਰ ਸਿੰਘ ਰਾਜਾ ਵਡਿੰਗ ਪਹਿਲਾਂ ਹੀ ਅਹੁਦਾ ਛੱਡ ਚੁੱਕੇ ਹਨ। ਇਹਨਾਂ ਦੀ ਨਿਯੁਕਤੀ ਪਿਛਲੇ ਸਾਲ ਸਤੰਬਰ ‘ਚ ਹੋਈ ਸੀ। ਰਾਜਪਾਲ ਵੀ.ਪੀ. ਸਿੰਘ ਬਦਨੌਰ ਨੇ ‘ਆਫਿਸ ਆਫ ਪ੍ਰੋਫਿਟ ਬਿਲ – 2019 ‘ਚ ਲਾਏ ਇਤਰਾਜ਼ ਦੀ ਫਾਈਲ ਐਡਵੋਕੇਟ ਦਫ਼ਤਰ ਨੇ ਸਰਕਾਰ ਨੂੰ ਮੋੜ ਦਿੱਤੀ ਹੈ। ਜਿਸ ਤੋਂ ਬਾਅਦ ਇਨ੍ਹਾਂ ਸਲਾਹਕਾਰਾਂ ਨੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ।

ਹੁਣੇ ਹੁਣੇ ਸੁਖਪਾਲ ਖਹਿਰਾ ਨੇ ਆਮ ਆਦਮੀ ਪਾਰਟੀ ‘ਚ ਵਾਪਸੀ ‘ਤੇ ਕੀਤਾ ਖ਼ੁਲਾਸਾ | Sidhu, Chotepur ਵੀ..

ਜ਼ਿਕਰਯੋਗ ਹੈ ਕਿ ਕੈਪਟਨ ਸਰਕਾਰ ਨੇ 6 ਵਿਧਾਇਕਾਂ ਨੂੰ ਸਲਾਹਕਾਰ ਨਿਯੁਕਤ ਕਰਨ ਲਈ ‘ਆਫਿਸ ਆਫ ਪ੍ਰੋਫਿਟ ਬਿਲ – 2019 ਵਿਧਾਨ ਸਭਾ ‘ਚ ਲਿਆ ਕੇ ਵਿਧਾਇਕਾਂ ਨੂੰ ਇਸਦੇ ਦਾਇਰੇ ਤੋਂ ਬਾਹਰ ਕਰ ਦਿੱਤਾ ਸੀ। ਇਸ ਤੋਂ ਬਾਅਦ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ, ਅਮਰਿੰਦਰ ਸਿੰਘ ਰਾਜਾ ਵੜਿੰਗ, ਇੰਦਰਬੀਰ ਸਿੰਘ ਬੁਲਾਰੀਆ, ਸੰਗਤ ਸਿੰਘ ਗਿਲਜੀਆਂ ਨੂੰ ਮੁੱਖਮੰਤਰੀ ਦਾ ਸਲਾਹਕਾਰ, ਜਦੋਂ ਕਿ ਤਰਸੇਮ ਸਿੰਘ ਡੀ. ਸੀ. ਅਤੇ ਕੁਲਜੀਤ ਨਾਗਰਾ ਨੂੰ ਸਲਾਹਕਾਰ ਨਿਯੁਕਤ ਕੀਤਾ ਸੀ ਪਰ ਜਦੋਂ ਫਾਇਲ ਰਾਜਪਾਲ ਦੇ ਕੋਲ ਗਈ ਤਾਂ ਉਨ੍ਹਾਂ ਨੇ ਇਸ ‘ਤੇ ਇਤਰਾਜ਼ ਜਤਾਉਂਦੇ ਹੋਏ ਕਈ ਸਵਾਲ ਪੁੱਛ ਲਏ।

LIVE | ਪੰਜਾਬ ਵਿਧਾਨ ਸਭਾ ਦੇ ਬਾਹਰ ਹੰਗਾਮਾ | Punjab Budget Session 2020

ਇਨ੍ਹਾਂ ਸਵਾਲਾਂ ਦਾ ਜਵਾਬ ਤਿਆਰ ਕਰਕੇ ਫਾਇਲ ਜਨਰਲ ਐਡਮਿਨੀਸਟ੍ਰੇਸ਼ਨ ਨੇ ਕਾਨੂਨੀ ਰਾਏ ਲਈ ਐਡਵੋਕੇਟ ਜਨਰਲ ਅਤੁਲ ਨੰਦਾ ਨੂੰ ਭੇਜ ਦਿੱਤੀ। ਸੂਤਰਾਂ ਦਾ ਕਹਿਣਾ ਹੈ ਕਿ ਅਤੁਲ ਨੰਦਾ ਨੇ ਮੁੱਖਮੰਤਰੀ ਨਾਲ ਗੱਲ ਕਰਨ ਤੋਂ ਬਾਅਦ ਫਾਇਲ ਮੋੜ ਦਿੱਤੀ ਹੈ। ਕਿਹਾ ਜਾ ਰਿਹਾ ਹੈ ਕਿ ਫਿਲਹਾਤ ਮੁੱਖਮੰਤਰੀ ਨੇ ਅਸਤੀਫਾ ਸਵੀਕਾਰ ਨਹੀਂ ਕੀਤਾ ਅਤੇ ਸਾਰੇ ਵਿਧਾਇਕਾਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਅਜੇ ਇੰਤਜ਼ਾਰ ਕਰਨ ਉਹ ਉਨ੍ਹਾਂ ਦੇ ਲਈ ਕੁਝ ਕਰਨਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button