Press ReleasePunjabTop News

ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਵਿਧਾਨ ਸਭਾ ਦੀਆਂ ਬੈਠਕਾਂ ਦੇ ਬੁਲੇਟਿਨ ਸਬੰਧੀ ਕਿਤਾਬ ਜਾਰੀ

ਕਿਤਾਬ ਵਿੱਚ ਸਾਲ 1960 ਤੋਂ 2021 ਦੇ ਸਾਰੇ ਬੁਲੇਟਿਨ ਨੂੰ ਇੱਕ ਥਾਂ ਇਕੱਤਰ ਕੀਤਾ ਗਿਆ

ਇਤਿਹਾਸਕ ਵੇਰਵੇ ਇਕੱਤਰ ਕਰਨ ਲਈ ਦੇਸ਼ ਦੀਆਂ ਸਮੂਹ ਰਾਜ ਵਿਧਾਨ ਸਭਾਵਾਂ ਅਤੇ ਪਾਰਲੀਮੈਂਟ ਦੇ ਇਤਿਹਾਸ ਵਿੱਚ ਪਹਿਲੀ ਕਿਤਾਬ

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਵਿਧਾਨ ਸਭਾ ਦੀਆਂ ਕਾਰਵਾਈਆਂ ਸਬੰਧੀ ਕਿਤਾਬ “ਪੰਜਾਬ ਵਿਧਾਨ ਸਭਾ ਦੀਆਂ ਬੈਠਕਾਂ ਦੇ ਬੁਲੇਟਿਨ (1960-2021)” ਆਪਣੇ ਦਫ਼ਤਰ ਵਿਖੇ ਜਾਰੀ ਕੀਤੀ। ਸ. ਕੁਲਤਾਰ ਸਿੰਘ ਸੰਧਵਾਂ ਨਾਲ ਇਸ ਮੌਕੇ ਡਿਪਟੀ ਸਪੀਕਰ ਸ੍ਰੀ ਜੈ ਕ੍ਰਿਸ਼ਨ ਸਿੰਘ ਰੋੜੀ ਅਤੇ ਸਕੱਤਰ ਸ੍ਰੀ ਸੁਰਿੰਦਰ ਪਾਲ ਮੌਜੂਦ ਸਨ। ਪੰਜਾਬ ਵਿਧਾਨ ਸਭਾ ਸਕੱਤਰੇਤ ਵੱਲੋਂ ਤਿੰਨ ਭਾਗਾਂ ਵਿੱਚ ਪ੍ਰਕਾਸ਼ਿਤ ਕਰਵਾਈ ਗਈ ਇਸ ਕਿਤਾਬ ਨੂੰ ਇਤਿਹਾਸਿਕ ਦਸਤਾਵੇਜ਼ ਕਰਾਰ ਦਿੰਦਿਆਂ ਸਪੀਕਰ ਸ. ਸੰਧਵਾਂ ਨੇ ਕਿਤਾਬ ਛਪਵਾਉਣ ਵਾਲੀ ਰਿਪੋਰਟਰ ਸ਼ਾਖਾ ਨੂੰ ਇਸ ਕਾਰਜ ਲਈ ਵਧਾਈ ਦਿੱਤੀ। ਸਪੀਕਰ ਨੇ ਦੱਸਿਆ ਕਿ ਇਹ ਕਿਤਾਬ ਦੇਸ਼ ਦੀਆਂ ਸਮੂਹ ਰਾਜ ਵਿਧਾਨ ਸਭਾਵਾਂ ਅਤੇ ਪਾਰਲੀਮੈਂਟ ਦੇ ਇਤਿਹਾਸ ਵਿੱਚ ਅਜਿਹੀ ਪਹਿਲੀ ਕਿਤਾਬ ਹੈ ਜਿਸ ਵਿੱਚੋਂ ਸਾਲ 1960 ਤੋਂ ਲੈ ਕੇ ਹੁਣ ਤੱਕ ਦੀ ਕੋਈ ਵੀ ਸੂਚਨਾ ਸਾਰ-ਅੰਸ਼ ਦੇ ਰੂਪ ਵਿੱਚ ਸਹਿਜੇ ਹੀ ਪ੍ਰਾਪਤ ਕੀਤੀ ਜਾ ਸਕੇਗੀ।
ਪਹਿਲਵਾਨਾਂ ਦਾ ਵੱਡਾ ਕਦਮ, ਗੰਗਾ ਨਦੀ ਦੇ ਕਿਨਾਰੇ ਲਾਏ ਡੇਰੇ | Wrestlers To Throw Their Medals In Ganga
ਉਨ੍ਹਾਂ ਦੱਸਿਆ ਕਿ ਇਸ ਕਿਤਾਬ ਵਿੱਚ ਸਾਲ 1960 ਤੋਂ 2021 ਦੇ ਸਾਰੇ ਬੁਲੇਟਿਨ ਨੂੰ ਇੱਕ ਥਾਂ ਇਕੱਤਰ ਕੀਤਾ ਗਿਆ ਹੈ ਅਤੇ ਪਾਠਕਾਂ ਦੀ ਜਾਣਕਾਰੀ ਲਈ ਪੰਜਾਬ ਦੇ ਹੁਣ ਤੱਕ ਦੇ ਰਾਜਪਾਲਾਂ, ਮੁੱਖ ਮੰਤਰੀਆਂ, ਸਪੀਕਰਾਂ, ਡਿਪਟੀ ਸਪੀਕਰਾਂ, ਵਿਧਾਨ ਸਭਾ ਸਕੱਤਰਾਂ ਦੇ ਨਾਂ ਤੇ ਉਨ੍ਹਾਂ ਦੇ ਕਾਰਜਕਾਲ ਦਾ ਸਮਾਂ, ਵਿਧਾਨ ਸਭਾ ਦੀ ਪਹਿਲੀ ਅਸੈਂਬਲੀ ਤੋਂ ਲੈ ਕੇ 16ਵੀਂ ਅਸੈਂਬਲੀ ਤੱਕ ਦੇ ਸਾਰੇ ਕਾਰਜਕਾਲ ਅਤੇ ਸਮੇਂ-ਸਮੇਂ ‘ਤੇ ਰਹੇ ਰਾਸ਼ਟਰਪਤੀ ਰਾਜ ਦਾ ਸਮਾਂ ਵੀ ਦਰਸਾਇਆ ਗਿਆ ਹੈ। ਦੱਸ ਦੇਈਏ ਕਿ ਵਿਧਾਨ ਸਭਾ ਵੱਲੋਂ ਇਸ ਤੋਂ ਪਹਿਲਾਂ ਤਿੰਨ ਕਿਤਾਬਾਂ “ਚੇਅਰ ਵੱਲੋਂ ਲਏ ਫ਼ੈਸਲੇ”, “ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਕੀਤੇ ਗਏ ਮਤੇ” ਅਤੇ “ਪੰਜਾਬ ਵਿਧਾਨ ਸਭਾ ਦੇ ਮੈਂਬਰ ਸਾਹਿਬਾਨ ਦੇ ਵੇਰਵਿਆਂ ਦਾ ਸੰਗ੍ਰਹਿ” ਪ੍ਰਕਾਸ਼ਿਤ ਕੀਤੀਆਂ ਜਾ ਚੁੱਕੀਆਂ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button