Breaking NewsD5 specialNewsPress ReleasePunjab

ਡੀ.ਟੀ.ਐੱਫ. ਨੇ ਵਿਭਾਗੀ ਤਮਾਸ਼ਾ ਬੰਦ ਕਰਨ ਦੀ ਕੀਤੀ ਮੰਗ

ਪ੍ਰਾਇਮਰੀ ਦੀਆਂ ਬਦਲੀਆਂ ਲਾਗੂ ਕਰਨ ਦੀ ਮਿਤੀ ਲਗਾਤਾਰ ਅੱਠਵੀਂ ਵਾਰ ਪਈ ਅੱਗੇ

ਸਿੱਖਿਆ ਵਿਭਾਗ ਵਲੋਂ ਹਜਾਰਾਂ ਆਨਲਾਈਨ ਬਦਲੀਆਂ ਕਰਨ ਦੇ ਦਾਅਵੇ ਫੋਕੇ ਸਾਬਤ ਹੋਣ ‘ਤੇ ਖਫ਼ਾ ਹੋਏ ਅਧਿਆਪਕ

ਚੰਡੀਗੜ੍ਹ : ਸਿੱਖਿਆ ਵਿਭਾਗ ਪੰਜਾਬ ਦੁਆਰਾ ਪ੍ਰਾਇਮਰੀ ਅਧਿਆਪਕਾਂ ਦੀ ਬਦਲੀ ਲਾਗੂ ਹੋਣ ਦੀ ਮਿਤੀ ਨੂੰ ਲਗਾਤਾਰ ਅੱਠਵੀਂ ਵਾਰ ਅੱਗੇ ਪਾ ਕੇ ਹੁਣ 25 ਮਈ ਕਰਨ ਸਦਕਾ ਹਜਾਰਾਂ ਆਨਲਾਈਨ ਬਦਲੀਆਂ ਕਰਨ ਦੇ ਸਰਕਾਰੀ ਦਾਅਵੇ ਫੋਕੇ ਸਾਬਤ ਹੋ ਰਹੇ ਹਨ। ਉਧਰ ਡੈਮੋਕਰੇਟਿਕ ਟੀਚਰਜ਼ ਫਰੰਟ (ਡੀ ਟੀ ਐੱਫ) ਪੰਜਾਬ ਨੇ ਸਿੱਖਿਆ ਵਿਭਾਗ ਵਲੋਂ ਹਰ ਹਫ਼ਤੇ ਬਦਲੀਆਂ ਲਾਗੂ ਹੋਣ ਦੀ ਮਿਤੀ ਤੋਂ ਇੱਕ ਦਿਨ ਪਹਿਲਾਂ ਪੱਤਰ ਜਾਰੀ ਕਰਦਿਆਂ ਅੱਗੇ ਪਾਉਣ ਦਾ ਵਿਭਾਗੀ ਤਮਾਸ਼ਾ ਬੰਦ ਕਰਕੇ ਬਦਲੀਆਂ ਨੂੰ ਤੁਰੰਤ ਲਾਗੂ ਕਰਨ ਅਤੇ ਮੌਜੂਦਾ 2364 ਪ੍ਰਾਇਮਰੀ ਅਸਾਮੀਆਂ ਦੀ ਭਰਤੀ ਨੂੰ ਜਲਦ ਪੂਰਾ ਕਰਦਿਆਂ ਹਜ਼ਾਰਾਂ ਦੀ ਗਿਣਤੀ ਵਿੱਚ ਖਾਲੀ ਹੋਰਨਾਂ ਅਸਾਮੀਆਂ ਲਈ ਵੀ ਫੌਰੀ ਭਰਤੀ ਪ੍ਰਕਿਰਿਆ ਸ਼ੁਰੂ ਕਰਨ ਦੀ ਮੰਗ ਕੀਤੀ ਹੈ।

ਜਗਰਾਓਂ ਕਾਂਡ ‘ਚ ਵੱਡਾ ਖੁਲਾਸਾ,ਅੱਧੀ ਰਾਤ ਨੂੰ ਪੁਲਿਸ ਨੇ 18 ਪਿੰਡਾਂ ਨੂੰ ਪਾਇਆ ਘੇਰਾ

ਡੀ ਟੀ ਐੱਫ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ, ਵਿੱਤ ਸਕੱਤਰ ਅਸ਼ਵਨੀ ਅਵਸਥੀ ਅਤੇ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਸੈਸ਼ਨ 2020-21 ਦੀ ਬਦਲੀ ਪ੍ਰਕਿਰਿਆ ਤਹਿਤ ਆਨਲਾਈਨ ਕੀਤੀਆਂ ਬਦਲੀਆਂ ਨੂੰ ਲਾਗੂ ਕਰਨ ਦੀ ਮਿਤੀ ਲਗਾਤਾਰ ਅੱਗੇ ਪਾਉਣਾ ਸਿੱਧ ਕਰਦਾ ਹੈ ਕਿ ਵਿਭਾਗ ਅਧਿਆਪਕਾਂ ਦੀਆਂ ਬਦਲੀਆਂ ਲਾਗੂ ਕਰਨ ਪ੍ਰਤੀ ਜਰਾ ਜਿਨ੍ਹਾਂ ਵੀ ਸੁਹਿਰਦ ਨਹੀਂ ਹੈ। ਆਗੂਆਂ ਨੇ ਦੱਸਿਆ ਕਿ ਸਾਲ 2020 ਦੇ ਸ਼ੁਰੂ ਵਿੱਚ ਲਾਗੂ ਕਰਨੀ ਬਣਦੀ ਬਦਲੀ ਪ੍ਰਕਿਰਿਆ ਨੂੰ ਕਈ ਮਹੀਨੇ ਲਟਕਾਉਣ ਤੋਂ ਬਾਅਦ ਜਦੋਂ ਹੁਣ ਕੁਝ ਅਧਿਆਪਕ ਬਦਲੀ ਕਰਵਾਉਣ ਵਿੱਚ ਕਾਮਯਾਬ ਹੋਏ ਹਨ ਤਾਂ ਵਿਭਾਗ ਵਲੋਂ ਇਹਨਾਂ ਨੂੰ ਲਾਗੂ ਕਰਨ ਤੋਂ ਲਗਾਤਾਰ ਹੱਥ ਪਿੱਛੇ ਖਿੱਚਿਆ ਜਾ ਰਿਹਾ ਹੈ। ਇਨ੍ਹਾਂ ਬਦਲੀਆਂ ‘ਤੇ ਅਨੇਕਾਂ ਅਜਿਹੀਆਂ ਸ਼ਰਤਾਂ ਲਾਈਆਂ ਗਈਆਂ ਹਨ ਜਿਨ੍ਹਾਂ ਵਿੱਚ ਅਧਿਆਪਕਾਂ ਦਾ ਕੋਈ ਕਸੂਰ ਨਹੀਂ ਹੈ ਸਗੋਂ ਸਰਕਾਰ ਦੀ ਨਲਾਇਕੀ ਹੈ ਕਿ ਸਰਕਾਰੀ ਸਕੂਲਾਂ ਵਿੱਚ ਵੱਡੀ ਗਿਣਤੀ ‘ਚ ਸਟਾਫ਼ ਦੀ ਘਾਟ ਹੈ।

🔴LIVE ਗ੍ਰਹਿ ਮੰਤਰੀ ਨੇ ਕੀਤੀ ਮੀਟਿੰਗ,ਨਿਕਲੇਗਾ ਕਿਸਾਨਾਂ ਦਾ ਹੱਲ!2ਮੰਤਰੀਆਂ ’ਤੇ ਪਰਚਾ ਦਰਜ,ਰਾਤੋਂ ਰਾਤ ਹਿੱਲੀ ਸਰਕਾਰ!

ਸੂਬਾਈ ਮੀਤ ਪ੍ਰਧਾਨਾਂ ਗੁਰਮੀਤ ਸੁਖਪੁਰ, ਗੁਰਪਿਆਰ ਕੋਟਲੀ, ਰਾਜੀਵ ਕੁਮਾਰ ਬਰਨਾਲਾ, ਜਗਪਾਲ ਬੰਗੀ, ਰਘਵੀਰ ਭਵਾਨੀਗੜ੍ਹ ਅਤੇ ਜਸਵਿੰਦਰ ਔਜਲਾ ਨੇ ਕਿਹਾ ਕਿ ਅਸਲ ਵਿੱਚ ਮੌਜੂਦਾ ਸਰਕਾਰ ਵਲੋਂ ਆਪਣੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਮਾੜੀ ਕਾਰਗੁਜ਼ਾਰੀ ਦਿਖਾਉਂਦਿਆਂ ਪ੍ਰਾਇਮਰੀ ਵਿਭਾਗ ਵਿੱਚ ਕੋਈ ਵੀ ਨਵੀਂ ਭਰਤੀ ਨੇਪਰੇ ਨਹੀਂ ਚਾੜ੍ਹੀ ਹੈ, ਜੋ ਕਿ ਪ੍ਰਾਇਮਰੀ ਸਿੱਖਿਆ ਨੂੰ ਅਣਗੌਲਿਆਂ ਕਰਨ ਦਾ ਵੱਡਾ ਸਬੂਤ ਹੈ। ਇੱਥੇ ਜ਼ਿਕਰਯੋਗ ਹੈ ਕਿ ਸਿੱਖਿਆ ਵਿਭਾਗ ਵੱਲੋਂ 24 ਮਾਰਚ ਨੂੰ ਪਹਿਲੇ ਗੇੜ ਦੀਆਂ ਬਦਲੀਆਂ ਕੀਤੀਆਂ ਗਈਆਂ ਅਤੇ 9 ਅਪ੍ਰੈਲ ਨੂੰ ਦੂਜੇ ਗੇੜ ਦੀਆਂ ਬਦਲੀਆਂ ਕੀਤੀਆਂ ਗਈਆਂ। ਪ੍ਰੰਤੂ ਇਨ੍ਹਾਂ ਬਦਲੀਆਂ ਨੂੰ ਲਾਗੂ ਕਰਨ ਲਈ ਪਹਿਲਾਂ 10 ਅਪ੍ਰੈਲ, ਫ਼ਿਰ 15 ਅਪ੍ਰੈਲ, ਫਿਰ 21 ਅਪ੍ਰੈਲ, ਫਿਰ 28 ਅਪ੍ਰੈਲ, ਫਿਰ 4 ਮਈ, ਫਿਰ 11 ਮਈ, ਫਿਰ 18 ਮਈ ਅਤੇ ਸਿੱਖਿਆ ਵਿਭਾਗ ਵੱਲੋਂ ਅੱਜ ਜਾਰੀ ਪੱਤਰ ਕਰਦਿਆਂ ਪ੍ਰਾਇਮਰੀ ਵਰਗ ਦੇ ਅਧਿਆਪਕਾਂ ਦੀਆਂ ਬਦਲੀਆਂ ਲਾਗੂ ਹੋਣ ਦੀ ਮਿਤੀ ਹੁਣ 25 ਮਈ ਕਰ ਦਿੱਤੀ ਗਈ ਹੈ, ਜਿਸ ਕਾਰਨ ਪ੍ਰਾਇਮਰੀ ਅਧਿਆਪਕਾਂ ਵਿੱਚ ਘੋਰ ਨਿਰਾਸ਼ਾ ਪਾਈ ਜਾ ਰਹੀ ਹੈ।

ਸਵੇਰੇ-ਸਵੇਰੇ ਰਾਜੇਵਾਲ ਨੇ ਕਰਤਾ ਵੱਡਾ ਐਲਾਨ.ਖੱਟਰ ਤੇ ਮੋਦੀ ਨੂੰ ਪਾਤੀ ਬਿਪਤਾ,ਮੁੜ ਟੁੱਟਣਗੇ ਬੈਰੀਕੇਡ?,

ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਮੁੱਖ ਬੁਲਾਰੇ ਹਰਦੀਪ ਟੋਡਰਪੁਰ, ਪ੍ਰੈੱਸ ਸਕੱਤਰ ਪਵਨ ਕੁਮਾਰ, ਸੰਯੁਕਤ ਸਕੱਤਰ ਹਰਜਿੰਦਰ ਸਿੰਘ ਵਡਾਲਾ ਬਾਂਗਰ, ਸੰਯੁਕਤ ਸਕੱਤਰ ਦਲਜੀਤ ਸਫੀਪੁਰ, ਕੁਲਵਿੰਦਰ ਸਿੰਘ ਜੋਸਨ, ਜੱਥੇਬੰਦਕ ਸਕੱਤਰ ਨਛੱਤਰ ਸਿੰਘ ਤਰਨਤਾਰਨ ਅਤੇ ਰੁਪਿੰਦਰ ਪਾਲ ਗਿੱਲ, ਤਜਿੰਦਰ ਸਿੰਘ ਸਹਾਇਕ ਵਿੱਤ ਸਕੱਤਰ,ਪ੍ਰਚਾਰ ਸਕੱਤਰ ਸੁਖਦੇਵ ਡਾਨਸੀਵਾਲ ਤੋਂ ਇਲਾਵਾ ਡੇਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਸੂਬਾ ਜਨਰਲ ਸਕੱਤਰ ਜਰਮਨਜੀਤ ਸਿੰਘ ਨੇ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਤੋਂ ਇਨਾਂ ਬਦਲੀਆਂ ਨੂੰ ਬਿਨਾਂ ਸ਼ਰਤ ਤੁਰੰਤ ਲਾਗੂ ਕਰਨ ਅਤੇ ਬਦਲੀਆਂ ਦਾ ਤੀਜਾ ਰਾਉਂਡ ਵੀ ਸ਼ੁਰੂ ਕਰਨ ਦੀ ਮੰਗ ਕੀਤੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button