PunjabSportsTop News

ਹਰਭਜਨ ਭੱਜੀ ਵਲੋਂ ਰਾਮਗੜ੍ਹੀਆ ਹਾਲ ਦਾ ਉਦਘਾਟਨ

ਚੰਡੀਗੜ੍ਹ : ਰਾਮਗੜ੍ਹੀਆ ਭਵਨ ਸੈਕਟਰ 27, ਚੰਡੀਗੜ੍ਹ ਵਿਚ ਨਵੇਂ ਬਣੇ ਹਾਲ ਦਾ ਉਦਘਾਟਨ ਕਰਦਿਆਂ ਸੀਨੀਅਰ ਕ੍ਰਿਕਟ ਖਿਡਾਰੀ ਅਤੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਪਲਾਹਾ (ਭੱਜੀ) ਨੇ ਕਿਹਾ ਰਾਮਗੜ੍ਹੀਆ ਬਰਾਦਰੀ ਦੇ ਇਸ ਸਮਾਗਮ ਵਿੱਚ ਸ਼ਾਮਿਲ ਹੋਣ ਦਾ ਉਹ ਮਾਣ ਮਹਿਸੂਸ ਕਰਦਾ ਹੈ। ਉਨ੍ਹਾਂ ਕਿਹਾ ਕਿ ਉਹ ਇਸ ਬਰਾਦਰੀ ਨਾਲ ਸੰਬੰਧਤ ਹੋਣ ਕਾਰਨ ਹਰ ਸਮੇਂ ਬਰਾਦਰੀ ਦੇ ਨਾਲ ਖੜਾ ਹੈ। ਉਨ੍ਹਾਂ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਮਹਾਨ ਜਰਨੈਲ ਸਨ।

Ashu ਤੋਂ ਬਾਅਦ ਲੱਗਿਆ ਇੱਕ ਹੋਰ ਵੱਡੇ ਲੀਡਰ ਦਾ ਨੰਬਰ! ਗ੍ਰਿਫ਼ਤਾਰੀ ਦੀ ਤਿਆਰੀ ’ਚ Vigilance | D5 Channel Punjabi

ਰਾਮਗੜ੍ਹੀਆ ਸਭਾ, ਚੰਡੀਗੜ੍ਹ ਦੇ ਪ੍ਰਧਾਨ ਡਾ. ਹਰਚਰਨ ਸਿੰਘ ਰਣੌਤਾ ਤੇ ਜਨਰਲ ਸਕੱਤਰ ਹਰਦੇਵ ਸਿੰਘ ਰਣੌਤਾ ਨੇ ਕਿਹਾ ਕਿ ਇਹ ਸਮਾਗਮ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ 300 ਸਾਲ ਜਨਮ ਸ਼ਤਾਬਦੀ ਨੂੰ ਸਮਰਪਿਤ ਹੈ। ਰਾਮਗੜ੍ਹੀਆ ਸਭਾ ਛੇਤੀ ਹੀ ਵੱਡੀ ਪੱਧਰ ‘ਤੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੀ ਯਾਦ ਵਿੱਚ ਸਮਾਗਮ ਕਰਵਾਏਗੀ। ਇਸ ਮੌਕੇ ਜਨਮ ਸ਼ਤਾਬਦੀ ਸਮਾਰੋਹ ਨਾਲ ਸੰਬੰਧਤ ਮੈਂਬਰਾਂ ਨੂੰ ਨਿਯੁਕਤੀ ਪੱਤਰ ਵੀ ਦਿੱਤੇ। ਸਮਾਗਮ ਵਿੱਚ ਦਰਸ਼ਨ ਸਿੰਘ ਕਲਸੀ, ਮਾਤਾ ਰਾਮ ਧੀਮਾਨ, ਅਮਰਜੀਤ ਸਿੰਘ ਖੁਰਲ, ਜਸਪਾਲ ਸਿੰਘ ਵਿਰਕ, ਗੁਰਬਖ਼ਸ਼ ਸਿੰਘ ਜੰਡੂ, ਸੁਰਿੰਦਰ ਸਿੰਘ ਵਿਰਦੀ, ਨਰਿੰਦਰ ਸਿੰਘ ਸੰਧੂ, ਪ੍ਰਦੀਪ ਭਾਰਜ ਸ਼ਾਮਿਲ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button