Breaking NewsD5 specialNewsSportsTop News

ਕਪਿਲ ਦੇਵ PGTI ਦੇ ਬੋਰਡ ‘ਚ ਬਣੇ ਮੈਂਬਰ, ਹੁਣ ਕਰਨਗੇ ਗੋਲਫ ਦਾ ਵਿਕਾਸ

ਨਵੀਂ ਦਿੱਲੀ :  ਦੁਨੀਆ ਦੇ ਮਹਾਨ ਆਲਰਾਊਂਡਰ ਕਪਿਲ ਦੇਵ ਹੁਣ ਦੇਸ਼ ਭਰ ‘ਚ ਗੋਲਫ  ਦੇ ਵਿਕਾਸ ‘ਚ ਕੰਮ ਕਰਨਗੇ। ਕਪਿਲ ਦੇਵ  ਨੂੰ ਪੀਜੀਟੀਆਈ  ( Professional Golf Tour of India )  ਦੇ ਬੋਰਡ ਮੈਂਬਰ  ਦੇ ਰੂਪ ‘ਚ ਸ਼ਾਮਿਲ ਕੀਤਾ ਗਿਆ ਹੈ। ਪੀਜੀਟੀਆਈ ਨੇ ਸੋਮਵਾਰ ਨੂੰ ਇਸਦੀ ਜਾਣਕਾਰੀ ਦਿੱਤੀ। ਵਿਸ਼ਵ ਕੱਪ 1983 ਵਿਚ ਭਾਰਤ ਦੀ ਖਿਤਾਬੀ ਜਿੱਤ ਦੌਰਾਨ ਟੀਮ ਦੀ ਅਗਵਾਈ ਕਰਨ ਵਾਲੇ ਕਪਿਲ ਨੇ ਕਿਹਾ ਕਿ ਉਹ ਦੇਸ਼ ਵਿਚ ਗੋਲਫ ਦੇ ਵਿਕਾਸ ਲਈ ਕੰਮ ਕਰਨਗੇ। ਕਪਿਲ ਦੇਵ ਨੇ ਕਿਹਾ ਕਿ ਉਹ ਆਪਣੀ ਇਸ ਨਵੀਂ ਪਾਰੀ ਤੋਂ ਖੁਸ਼ ਹਨ।

ਡੱਲੇਵਾਲ ਤੇ ਯੋਗਰਾਜ ਨੇ ਘੇਰਿਆ ਗਰੇਵਾਲ,ਪੱਤਰਕਾਰਾਂ ਸਾਹਮਣੇ ਕਰਾਈ ਤਸੱਲੀ!

ਇਸ ਵਿਚਾਲੇ ਦਿੱਲੀ-ਐਨ.ਸੀ.ਆਰ. ਓਪਨ ਗੋਲਫ ਚੈਂਪੀਅਨਸ਼ਿਪ 2021 ਦਾ ਆਯੋਜਨ ਟਾਟਾ ਸਟੀਲ ਪੀ.ਜੀ.ਟੀ.ਆਈ. ਅਤੇ ਨੋਇਡਾ ਦਾ ਪ੍ਰੋਮੇਥਿਯਸ ਸਕੂਲ ਸਾਂਝੇ ਤੌਰ ’ਤੇ ਕਰਨਗੇ। ਇਹ ਟੂਰਨਾਮੈਂਟ ਗੁਰੂਗ੍ਰਾਮ ਦੇ ਗੋਲਡਨ ਗ੍ਰੀਨਸ ਗੋਲਫ ਕਲੱਬ ਵਿਚ ਮੰਗਲਵਾਰ ਤੋਂ ਖੇਡਿਆ ਜਾਵੇਗਾ। ਪ੍ਰੋ.ਐਮ. ਪ੍ਰਤੀਯੋਗਤਾ 20 ਮਾਰਚ ਨੂੰ ਹੋਵੇਗੀ। ਟੋਕੀਓ ਓਲੰਪਿਕ ਦੇ ਕੁਆਲੀਫਿਕੇਸ਼ਨ ਦੀ ਕੱਟ ਆਫ ਮਿਤੀ 21 ਜੂਨ ਹੈ। ਕਪਿਲ ਨੇ ਕਿਹਾ,‘‘ਮੈਨੂੰ ਬੋਰਡ ਦਾ ਮੈਂਬਰ ਬਣਾਉਣ ਲਈ ਮੈਂ ਪੀ. ਜੀ. ਟੀ. ਆਈ. ਨੂੰ ਧੰਨਵਾਦ ਦੇਣਾ ਚਾਹੁੰਦਾ ਹਾਂ। ਪੀ. ਜੀ. ਟੀ. ਆਈ. ਦਾ ਹਿੱਸਾ ਬਣਨ ਦੀ ਮੈਨੂੰ ਬੇਹੱਦ ਖੁਸ਼ੀ ਹੈ ਤੇ ਗੋਲਫ ਨੂੰ ਖੇਡ ਦੇ ਰੂਪ ਵਿਚ ਬੜ੍ਹਾਵਾ ਦੇਣ ਲਈ ਆਪਣੀ ਸਰਵਸ੍ਰੇਸ਼ਠ ਕੋਸ਼ਿਸ਼ ਕਰਾਂਗਾ।’’

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button