Breaking NewsNewsPunjab

ਸ਼ਰਮਨਾਕ ! ਲਾਸ਼ ਨੂੰ ਘੜੀਸ ਕੇ ਲਿਜਾਂਦੀ ਪੁਲਿਸ ਦਾ ਵੀਡੀਓ ਵਾਇਰਲ

ਹੁਸ਼ਿਆਰਪੁਰ : ਅਕਸਰ ਕਿਹਾ ਜਾਂਦਾ ਹੈ ਕਿ ਪੁਲਿਸ ਦਾ ਰਵੱਈਆ ਜਨਤਾ ਦੇ ਪ੍ਰਤੀ ਕੁਝ ਵਧੀਆ ਨਹੀਂ ਪਾਇਆ ਜਾਂਦਾ ਕਿਉਂਕਿ ਪੁਲਿਸ ਕੁੱਟਮਾਰ ਘੱਟ ਅਤੇ ਘਸੀੜਦੀ ਜ਼ਿਆਦਾ ਹੈ ਪਰ ਇਸ ਕਹਾਵਤ ਨੂੰ ਪੁਲਿਸ ਨੇ ਹੁਣ ਬਦਲ ਕੇ ਰੱਖ ਦਿੱਤਾ ਹੈ। ਪੁਲਿਸ ਜ਼ਿੰਦਾ ਲੋਕਾਂ ਤੋਂ ਇਲਾਵਾ ਹੁਣ ਮੁਰਦਿਆਂ ‘ਤੇ ਪਰਹੇਜ਼ ਕਰਨ ਤੋਂ ਗੁਰੇਜ਼ ਨਹੀਂ ਕਰਦੀ। ਅਜਿਹਾ ਹੀ ਪੁਲਿਸ ਦਾ ਘਿਨਾਉਣਾ ਚਿਹਰਾ ਹੁਸ਼ਿਆਰਪੁਰ ‘ਚ ਉਸ ਸਮੇਂ ਦੇਖਣ ਨੂੰ ਮਿਲਿਆ, ਜਦੋਂ ਇਕ ਮ੍ਰਿਤਕ ਮਹਿਲਾ ਨੂੰ ਪੁਲਸ ਘੜੀਸਦੀ ਲੈ ਗਈ। ਘਟਨਾ ਅੱਜ ਸਵੇਰ ਦੀ ਹੈ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਪੰਜਾਬ ਹਿਮਾਚਲ ਬਾਰਡਰ ‘ਤੇ ਪਿੰਡ ਬਨਖੰਡੀ ਨੇੜੇ ਕਿਸੇ ਅਣਪਛਾਤੀ ਔਰਤ ਦੀ ਲਾਸ਼ ਪਈ ਹੋਈ ਹੈ।

Read Also ਪੰਜਾਬ ਪੁਲਿਸ ਜਾਂ ਰੱਬ ਦਾ ਬੰਦਾ ? ਵੀਡੀਓ ਦੇਖੋ ਫ਼ੈਸਲਾ ਕਰੋ (ਵੀਡੀਓ)

ਸੂਚਨਾ ਪਾ ਕੇ ਹਿਮਾਚਲ ਪੁਲਿਸ ਅਤੇ ਪੰਜਾਬ ਪੁਲਿਸ ਮੌਕੇ ‘ਤੇ ਪਹੁੰਚੀ। ਹੁਸ਼ਿਆਰਪੁਰ ਪੁਲਿਸ ਮੁਤਾਬਕ ਲਾਸ਼ ਜਿਸ ਥਾਂ ‘ਤੇ ਸੀ, ਉਸ ਨੂੰ ਲੈ ਕੇ ਦੋਹਾਂ ਦਰਮਿਆਨ ਕਸ਼ਮਕਸ਼ ਚੱਲਣ ਲੱਗੀ। ਇਸ ਤੋਂ ਬਾਅਦ ਲਾਸ਼ ਦੀ ਹੱਦਬੰਦੀ ਕਰਨ ਲਈ ਰੈਵਨਿਊ ਵਿਭਾਗ ਦੀ ਮਦਦ ਲਈ ਗਈ ਅਤੇ ਲਾਸ਼ ਨੂੰ ਪੰਜਾਬ ਦੀ ਹੱਦ ਯਾਨੀ ਸਦਰ ਪੁਲਿਸ ਦੀ ਹੱਦ ‘ਚ ਪਾਇਆ ਗਿਆ। ਹੈਰਾਨੀ ਤਾਂ ਉਦੋਂ ਹੋ ਗਈ ਜਦੋਂ ਲਾਸ਼ ਨੂੰ ਲਿਜਾਣ ਲਈ ਪੁਲਿਸ ਨੇ ਕਿਸੇ ਵਾਹਨ ਦੀ ਵਰਤੋਂ ਨਾ ਕਰਕੇ ਰੱਸੀ ਦਾ ਸਹਾਰਾ ਲਿਆ ਅਤੇ ਲਾਸ਼ ਘੜੀਸਣ ਲੱਗੀ। ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਚੁੱਕੀ ਹੈ।

ਇਸ ਸਬੰਧੀ ਜਦੋਂ ਪੰਜਾਬ ਪੁਲਿਸ ਤੋਂ ਹੁਸ਼ਿਆਰਪੁਰ ਪੁਲਿਸ ਦੇ ਜਾਂਚ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਲਾਸ਼ ਨੂੰ ਹਿਮਾਚਲ ਪੁਲਿਸ ਨੇ ਉਨ੍ਹਾਂ ਦੇ ਹਵਾਲੇ ਕੀਤਾ ਸੀ। ਇਸ ਘਟਨਾ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਪੁਲਿਸ ਇਹ ਕਹਿ ਕੇ ਪੱਲਾ ਝਾੜ ਰਹੀ ਹੈ ਕਿ ਉਨ੍ਹਾਂ ਨੂੰ ਲਾਸ਼ ਹਿਮਾਚਲ ਪੁਲਿਸ ਨੇ ਦਿੱਤੀ ਸੀ ਕਿਉਂਕਿ ਲਾਸ਼ ਨੂੰ ਜਦੋਂ ਹਿਮਾਚਲ ਪੁਲਿਸ ਸੜਕ ‘ਤੇ ਲੈ ਕੇ ਆਈ ਤਾਂ ਹੱਦਬੰਦੀ ਮੁਤਾਬਕ ਲਾਸ਼ ਨੂੰ ਉਨ੍ਹਾਂ ਹਵਾਲੇ ਕਰ ਦਿੱਤਾ ਗਿਆ, ਜਿਸ ਨੂੰ ਉਨ੍ਹਾਂ ਨੇ ਗੱਡੀ ‘ਚ ਪਾ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਰੱਖਵਾ ਦਿੱਤਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button