Breaking NewsD5 specialNewsPunjab

ਪੰਜਾਬ ਪੁਲਿਸ ਜਾਂ ਰੱਬ ਦਾ ਬੰਦਾ ? ਵੀਡੀਓ ਦੇਖੋ ਫ਼ੈਸਲਾ ਕਰੋ (ਵੀਡੀਓ)

ਪਹਿਲਾਂ ਇਹ ਪੁਲਿਸ ਮੁਲਾਜ਼ਮ ਨੂੰ ਦੇਖੋ ਜਿਸ ਦੀ ਬੀਤੇ ਦਿਨੀਂ ਇੱਕ ਵੀਡੀਓ ਵਾਇਰਲ ਹੋਈ ਸੀ। ਜਿਸ ‘ਚ ਮੁਲਾਜ਼ਮ ਆਪਣੀ ਮਹੀਨੇ ਦੀ ਤਨਖਾਹ ਬਾਰੇ ਦੱਸਦੇ ਹੋਏ ਰਿਸ਼ਵਤ ਨਾ ਲੈਣ ਬਾਰੇ ਕਹਿ ਰਿਹਾ ਸੀ। ਜਿਸ ਦੀ ਲੋਕਾਂ ਵੱਲੋਂ ਵੀ ਖੂਬ ਸਲਾਘਾ ਕੀਤੀ ਗਈ ਪਰ ਅੱਜ ਜੋ ਇਸ ਪੁਲਿਸ ਮੁਲਾਜ਼ਮ ਦੀ ਵੀਡੀਓ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਉਸ ਨੂੰ ਦੇਖ ਤੁਹਾਡੀਆਂ ਵੀ ਅੱਖਾਂ ਵਿੱਚ ਪਾਣੀ ਆ ਜਾਏਗਾ ਤੇ ਕਹੋਗੇ ਕਿ ਪੁਲਿਸ ਮੁਲਾਜ਼ਮ ਹੋਵੇ ਤਾਂ ਇਸ ਤਰ੍ਹਾਂ ਦਾ ਮੋਗਾ ਦੇ ਧਰਮਕੋਟ ਵਿੱਚ ਬਤੌਰ ਹੌਲਦਾਰ ਤਾਇਨਾਤ ਸੁਖਵਿੰਦਰ ਸਿੰਘ ਬਿੱਟੂ ਹਮੇਸ਼ਾ ਲਾਚਾਰ ਤੇ ਬੇਬਸ ਲੋਕਾਂ ਦੀ ਮਦਦ ਲਈ ਤਿਆਰ ਰਹਿੰਦਾ ਹੈ। ਜਦੋਂ ਵੀ ਇਸ ਪੁਲਿਸ ਮੁਲਾਜ਼ਮ ਨੂੰ ਲੋੜਵੰਦ ਵਿਅਕਤੀਆਂ ਬਾਰੇ ਪਤਾ ਲੱਗਦਾ ਤਾਂ ਉਹ ਫੇਸਬੁੱਕ ਉੱਤੇ ਲਾਈਵ ਹੋ ਜਾਂਦਾ ਤੇ ਲੋਕਾਂ ਤੋਂ ਮਦਦ ਮੰਗਦਾ ਹੈ।

Read Also ਇਨ੍ਹਾਂ ਪੁਲਿਸ ਵਾਲਿਆਂ ਨੇ ਜਿੱਤੇ ਲੱਖਾਂ ਦਿਲ , ਕੌਣ ਕਹਿੰਦੈ ਪੁਲਿਸ ਵਾਲੇ ਕਿਸੇ ਦੇ ਨੀਂ !

ਲੋਕਾਂ ਨੂੰ ਵੀ ਉਸ ਉੱਤੇ ਇੰਨਾ ਵਿਸ਼ਵਾਸ ਹੈ ਕਿ ਉਸ ਦੀ ਅਪੀਲ ਉੱਤੇ ਝੱਟ ਹੀ ਲੱਖਾਂ ਰੁਪਏ ਸਹਾਇਤਾ ਦੇ ਰੂਪ ਵਿੱਚ ਦੇਣ ਨੂੰ ਤਿਆਰ ਹੋ ਜਾਂਦੇ ਹਨ। ਜਿਸ ਦੀ ਤਾਜ਼ਾ ਉਦਾਹਰਨ ਵੀਡੀਓ ਵਿੱਚ ਦਿਸ ਰਹੀ ਬੇਵਸ ਬਜ਼ੁਰਗ ਔਰਤ ਹੈ। ਜਿਸ ਨੂੰ ਸਾਰੀ ਸਰਦੀ ਬਿਨਾਂ ਛੱਤ ਤੇ ਗਰਮ ਕੱਪੜਿਆਂ ਤੋਂ ਕੱਟੀ ਹੈ, ਇਸ ਦੀ ਮਦਦ ਲਈ ਉਸ ਨੇ ਫੇਸਬੁੱਕ ‘ਤੇ ਮਦਦ ਮੰਗੀ ਤਾਂ ਮਿੰਟਾਂ ਵਿੱਚ ਹੀ ਸੈਂਕੜੇ ਲੋਕ ਉਸ ਦੀ ਮਦਦ ਕਰਨ ਲਈ ਤਿਆਰ ਹੋ ਗਏ। ਦੱਸ ਦਈਏ ਕਿ ਹੌਲਦਾਰ ਸੁਖਵਿੰਦਰ ਸਿੰਘ ਇਸ ਦੇ ਨਾਲ ਨਾਲ ਗ਼ਰੀਬ ਕੁੜੀਆਂ ਦੇ ਵਿਆਹ, ਬਿਮਾਰੀ ਦੇ ਇਲਾਜ ਲਈ ਪੈਸਿਆਂ ਦਾ ਇੰਤਜ਼ਾਮ ਕਰਦਾ ਹੈ। ਉਸ ਦਾ ਇਹ ਸਿਲਸਿਲਾ ਹਾਲੇ ਵੀ ਜਾਰੀ ਹੈ ਤੇ ਪੁਲਿਸ ਮੁਲਾਜ਼ਮ ਦੇ ਵੱਲੋਂ ਲੋਕਾਂ ਦੀ ਕੀਤੀ ਜਾ ਰਹੀ ਮਦਦ ਲਈ ਲੋਕ ਵੀ ਉਸ ਨੂੰ ਦੁਆਵਾਂ ਦਿੰਦੇ ਨਹੀਂ ਥੱਕਦੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button