Breaking NewsD5 specialInternationalNewsSportsTop News

ਬਾਬਰ ਨੇ ਅਮਲਾ – ਕੋਹਲੀ ਨੂੰ ਪਛਾੜ ਤੋੜਿਆ ਪਾਕਿ PM ਦਾ 32 ਸਾਲ ਪੁਰਾਣਾ ਰਿਕਾਰਡ 

ਲਾਹੌਰ : ਪਾਕਿਸਤਾਨ ਨੇ ਆਸਟਰੇਲੀਆ ਨੂੰ ਦੂਜੇ ਵਨਡੇ ‘ਚ ਛੇ ਵਿਕੇਟਾਂ ਨਾਲ ਕੇ ਸੀਰੀਜ਼ 1 – 1 ਨਾਲ ਬਰਾਬਰ ਕਰ ਲਈ। ਤੀਜਾ ਵਨਡੇ ਅਤੇ ਫੈਸਲਾਕੁੰਨ ਮੈਚ 2 ਅਪ੍ਰੈਲ ਨੂੰ ਖੇਡਿਆ ਜਾਵੇਗਾ। ਇਸ ਦੌਰਾਨ ਬਾਬਰ ਨੇ 114 ਦੌੜਾਂ ਦੀ ਆਪਣੀ ਪਾਰੀ ਖੇਡ ਕੇ ਪਾਕਿਸਤਾਨ ਦੇ ਕਪਤਾਨ ਵੱਲੋਂ ਆਸਟਰੇਲੀਆ ਦੇ ਖ਼ਿਲਾਫ਼ ਸਭ ਤੋਂ ਵੱਧ ਵਨਡੇ ਸਕੋਰ ਦਾ 32 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ , ਜੋ ਮੌਜੂਦਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ (1990 ਵਿਚ ਬ੍ਰਿਸਬੇਨ ਵਿਚ 82 ਦੌੜਾਂ) ਵੱਲੋਂ ਬਣਾਇਆ ਗਿਆ ਸੀ।

Bhagwant Mann ਦਾ BJP ਨਾਲ ਪੰਗਾ! Vidhan Sabha ’ਚ ਪਿਆ ਘੜਮੱਸ | D5 Channel Punjabi

ਦੱਸ ਦਈਏ ਕਿ ਆਸਟਰੇਲੀਆ ਨੇ 50 ਓਵਰਾਂ ਵਿਚ 8 ਵਿਕਟਾਂ ’ਤੇ 348 ਦੌੜਾਂ ਦਾ ਵੱਡਾ ਸਕੋਰ ਬਣਾਇਆ ਸੀ । ਇਸ ਦੇ ਜਵਾਬ ਵਿਚ ਪਾਕਿਸਤਾਨ ਨੇ ਬਾਬਰ ਅਤੇ ਇਮਾਮ ਦੇ ਸੈਂਕੜਿਆਂ ਅਤੇ ਅੰਤ ਵਿਚ ਖੁਸ਼ਦਿਲ ਸ਼ਾਹ ਦੀਆਂ 17 ਗੇਂਦਾਂ ਵਿਚ 2 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 27 ਦੌੜਾਂ ਦੀ ਧਮਾਕੇਦਾਰ ਪਾਰੀ ਦੀ ਬਦੌਲਤ 49 ਓਵਰਾਂ ਵਿਚ 4 ਵਿਕਟਾਂ ’ਤੇ 352 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਬਾਬਰ ਨੂੰ ਪਲੇਅਰ ਆਫ ਦਿ ਮੈਚ ਦਾ ਐਵਾਰਡ ਦਿੱਤਾ ਗਿਆ। ਆਜ਼ਮ ਨੇ 83 ਗੇਂਦਾਂ ਦੀ ਆਪਣੀ ਪਾਰੀ ਵਿਚ 11 ਚੌਕੇ ਅਤੇ 1 ਛੱਕਾ ਲਗਾਇਆ , ਜਦਕਿ ਇਮਾਮ ਨੇ 97 ਗੇਂਦਾਂ ਦਾ ਸਾਹਮਣਾ ਕਰਦਿਆਂ 6 ਚੌਕੇ ਅਤੇ 3 ਛੱਕੇ ਜੜੇ। ਇਸ ਜਿੱਤ ਨਾਲ ਪਾਕਿਸਤਾਨ ਨੇ 3 ਮੈਚਾਂ ਦੀ ਸੀਰੀਜ਼ 1 – 1 ਨਾਲ ਬਰਾਬਰ ਕਰ ਲਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button