Breaking NewsD5 specialNewsPunjabTop News

ਵੱਡੀ ਖ਼ਬਰ : ਹਰੀਸ਼ ਰਾਵਤ ਦੀ ਥਾਂ ਕੌਣ ਹੋ ਸਕਦੇ ਨੇ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ?

ਚੰਡੀਗੜ੍ਹ : ਰਾਜਸਥਾਨ ਦੇ ਮੰਤਰੀ ਹਰੀਸ਼ ਚੌਧਰੀ ਨੂੰ ਹਰੀਸ਼ ਰਾਵਤ ਦੀ ਥਾਂ ਪੰਜਾਬ ਕਾਂਗਰਸ ਮਾਮਲਿਆਂ ਦਾ ਨਵਾਂ ਇੰਚਾਰਜ ਲਾਏ ਜਾਣ ਦੀ ਸੰਭਾਵਨਾ ਹੈ। ਪੰਜਾਬ ਕਾਂਗਰਸ ਦੇ ਪਿਛਲੇ ਦਿਨੀਂ ਸੰਕਟ ਨੂੰ ਹੱਲ ਕਰਨ ਵਿਚ ਹਰੀਸ਼ ਚੌਧਰੀ ਨੇ ਅਹਿਮ ਰੋਲ ਅਦਾ ਕੀਤਾ ਸੀ। ਹਰੀਸ਼ ਚੌਧਰੀ ਰਾਹੁਲ ਗਾਂਧੀ ਦੇ ਅਤਿ ਕਰੀਬੀਆਂ ਵਿਚੋਂ ਮੰਨੇ ਜਾਂਦੇ ਹਨ। ਚੰਨੀ ਤੇ ਸਿੱਧੂ ਵਿਚਾਲੇ ਮੀਟਿੰਗ ਕਰਵਾਉਣ ਵਿਚ ਵੀ ਹਰੀਸ਼ ਚੌਧਰੀ ਦਾ ਵੱਡਾ ਰੋਲ ਰਿਹਾ ਹੈ।

Khabran Da Sira🔴LIVE : ਕੈਪਟਨ ਬਣਾਊ ਨਵੀਂ ਪਾਰਟੀ ! ਕਿਸਾਨਾਂ ਨੇ ਘੇਰਿਆ ਉਪ ਮੁੱਖ ਮੰਤਰੀ, ਕੁੱਟਿਆ ਥਾਣੇਦਾਰ !

ਉਹ 2017 ਵਿਚ ਪੰਜਾਬ ਕਾਂਗਰਸ ਦੇ ਕੋ ਇੰਚਾਰਜ ਵੀ ਰਹੇ ਹਨ ਜਦੋਂ ਆਸ਼ਾ ਕੁਮਾਰੀ ਇੰਚਾਰਜ ਸਨ । ਕੈਪਟਨ ਅਮਰਿੰਦਰ ਨੂੰ ਹਟਾਉਣ ਲਈ ਪੰਜਾਬ ਕਾਂਗਰਸ ਵਿਧਾਇਕ ਦਲ ਦੀ ਹੋਈ ਵਿਸ਼ੇਸ਼ ਮੀਟਿੰਗ ਵਿਚ ਅਜੈ ਮਾਕਣ ਦੇ ਨਾਲ ਹਰੀਸ਼ ਚੌਧਰੀ ਹੀ ਆਬਜ਼ਰਵਰ ਸਨ। ਹਰੀਸ਼ ਰਾਵਤ ਨੇ ਕੁਝ ਸਮਾਂ ਪਹਿਲਾਂ ਹਾਈ ਕਮਾਂਡ ਨੂੰ ਬੇਨਤੀ ਕੀਤੀ ਸੀ ਕਿ ਉੱਤਰਾਖੰਡ ਵਿਚ ਚੋਣਾਂ ਦੇ ਮੱਦੇਨਜ਼ਰ ਉਹਨਾਂ ਨੂੰ ਪੰਜਾਬ ਕਾਂਗਰਸ ਦੇ ਇੰਚਾਰਜ ਦੀ ਜ਼ਿੰਮੇਵਾਰੀ ਤੋਂ ਫਾਰਗ ਕੀਤਾ ਜਾਵੇ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button