Breaking NewsD5 specialInternationalNewsTop News

ਆਸਟ੍ਰੇਲੀਆ ਜਾਣ ਵਾਲੇ ਯਾਤਰੀ ਹੁਣ ਹੋ ਜਾਵੋ ਖ਼ੁਸ਼, ਸਰਕਾਰ ਵੱਲੋਂ ਵੱਡਾ ਐਲਾਨ

ਬ੍ਰਿਸਬੇਨ: ਪੂਰੀ ਤਰ੍ਹਾਂ ਟੀਕਾਕਰਨ ਵਾਲੇ ਯਾਤਰੀਆਂ ਦਾ ਦੇਸ਼ ਵਿੱਚ ਦਾਖ਼ਲ ਹੋਣਾ ਬਹੁਤ ਹੀ ਆਸਾਨ ਅਤੇ ਸਸਤਾ ਹੋਵੇਗਾ। ਇਸ ਨੂੰ ਲੈ ਕੇ ਆਸਟ੍ਰੇਲੀਆ ਦੀ ਸਰਕਾਰ ਵੱਲੋਂ ਇੱਕ ਬਿਆਨ ਸਾਂਝਾ ਕੀਤਾ ਗਿਆ ਹੈ। ਵੱਖ-ਵੱਖ ਥਾਵਾਂ ਤੋਂ ਆਸਟ੍ਰੇਲੀਆ ਆਉਣ ਵਾਲੇ ਲੋਕਾਂ ਨੂੰ ਹੁਣ ਦੇਸ਼ ਵਿੱਚ ਐਂਟਰੀ ਕਰਨ ਲਈ ਪੀ.ਸੀ.ਆਰ. ਟੈਸਟ ਦਾ ਨਤੀਜਾ ਨੈਗੇਟਿਵ ਦੇਣ ਦੀ ਲੋੜ ਨਹੀਂ ਪਵੇਗੀ।

Sanyukt Samaj Morcha :Rajewal ਲਈ ਮੁਸੀਬਤ ਮੋਰਚੇ ‘ਚ ਬਗਾਵਤ, ਜਥੇਬੰਦੀਆਂ ਦਾ ਫੈਸਲਾ | D5 Channel Punjabi

ਯਾਤਰੀਆਂ ਨੂੰ ਹੁਣ ਯਾਤਰਾ ਦੇ 24 ਘੰਟਿਆਂ ਅੰਦਰ ਨੈਗੇਟਿਵ ਪੀ.ਸੀ.ਆਰ. ਟੈਸਟ ਦੀ ਬਜਾਏ ਇੱਕ ਨਕਾਰਾਤਮਕ ਰੈਪਿਡ ਐਂਟੀਜਨ ਟੈੱਸਟ ਕਰਵਾਉਣਾ ਪਵੇਗਾ। ਸਰਕਾਰ ਵਲੋਂ ਇੱਕ ਹੋਰ ਬਦਲਾਅ ਕੀਤਾ ਗਿਆ, ਨਵੇਂ ਬਦਲਾਅ ਮੁਤਾਬਿਕ ਹੁਣ ਸਕਾਰਾਤਮਕ ਟੈਸਟ ਤੋਂ 7 ਦਿਨਾਂ ਤੋਂ ਬਾਅਦ ਵਿਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਨੂੰ ਦੇਸ਼ ਪਰਤਣ ਦੀ ਇਜਾਜ਼ਤ ਦਿੱਤੀ ਜਾਵੇਗੀ।

ਕਿਸਾਨਾਂ ਲਈ ਨਵੀਂ ਮੁਸੀਬਤ, ਖੇਤਾਂ ‘ਚ ਪਹੁੰਚ ਉੱਡੇ ਹੋਸ਼, ਪਈ ਕਸੂਤੀ ਮਾਰ D5 Channel Punjabi

23 ਜਨਵਰੀ ਨੂੰ ਸਵੇਰੇ 1:00 ਵਜੇ ਤੋਂ ਨਵੇਂ ਨਿਯਮ ਲਾਗੂ ਕੀਤੇ ਜਾਣਗੇ। ਸਿਹਤ ਮੰਤਰੀ ਗ੍ਰੇਗ ਹੰਟ ਵੱਲੋਂ ਇੱਕ ਬਿਆਨ ਦਿੱਤਾ ਗਿਆ ਸੀ ਜਿਸ ਵਿੱਚ ਉਨ੍ਹਾ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾ ਨੇ ਇਹ ਵੀ ਕਿਹਾ ਕਿ ਮਿਆਰੀ ਪੀ.ਸੀ.ਆਰ. ਟੈੱਸਟ ਬਣੇ ਰਹਿਣਗੇ। ਰੈਪਿਡ ਐਂਟੀਜੇਨ ਟੈਸਟ ਡਾਇਗਨੌਸਟਿਕ ਉਦੇਸ਼ਾਂ ਲਈ ਹੋਵੇਗਾ ਜਿਸ ਵਿੱਚ ਇਹ ਪਤਾ ਚੱਲੇਗਾ ਕੀ ਯਾਤਰਾ ਕਰਨ ਵਾਲੇ ਨੂੰ ਆਸਟ੍ਰੇਲੀਆ ਜਾਣ ਤੋਂ ਪਹਿਲਾਂ ਕੋਵਿਡ-19 ਹੈ ਜਾਂ ਨਹੀਂ।’

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button