Breaking NewsD5 specialIndiaNewsPunjab

ਲੋਟ ਆਇਆ ਟਕਸਾਲੀ ਅਕਾਲੀਆਂ ਦਾ ਟੱਲਾ ! , ਹੁਣ ਢੀਂਡਸਾ ਦੀ ਅਕਾਲੀ ਦਲ ਤੋਂ ਟਾਟਾ-ਬਾਏ ਬਾਏ? (ਵੀਡੀਓ)

Taksali Akali  ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਵਿੱਚੋਂ ਵੱਖ ਹੋਏ ਟਕਸਾਲੀ ਆਗੂਆਂ ਦੀ ਤਾਕਤ ਲਗਾਤਾਰ ਦੂਣੀ-ਚੌਣੀ ਹੁੰਦੀ ਜਾ ਰਹੀ ਹੈ। ਟਕਸਾਲੀਆਂ ਆਗੂਆਂ ਨੇ ਆਪਣਾ ਵੱਖਰਾ ਅਕਾਲੀ ਦਲ ਖੜਾ ਕੀਤਾ ਤਾਂ ਬੀਤੇ ਦਿਨ ਪਾਰਟੀ ਦੀ ਬੈਠਕ ਵੱਜੋਂ ਰੱਖੀ ਗਈ। ਇੱਕ ਮੀਟਿੰਗ ਵਿੱਚ ਬਾਦਲ ਪਰਿਵਾਰ ਖਿਲਾਫ ਮਤਾ ਪਾਸ ਕੀਤਾ ਗਿਆ ਪਰ ਇਸ ਦੌਰਾਨ ਟਕਸਾਲੀਆਂ ਨੇ ਬਾਦਲ ਨੂੰ ਜਿਹੜਾ ਸਭ ਤੋਂ ਵੱਡਾ ਝਟਕਾ ਦਿੱਤਾ। ਉਹ ਸੀ ਸੰਗਰੂਰ ਤੋਂ ਰਾਜ ਸਭਾ ਮੈਂਬਰ ਅਤੇ ਟਕਸਾਲੀ ਅਕਾਲੀ ਸੁਖਦੇਵ ਸਿੰਘ ਢੀਂਡਸਾ ਦਾ ਨਵੇਂ ਅਕਾਲੀ ਦਲ ਦੇ ਸੰਪਰਕ ਵਿੱਚ ਹੋਣਾ।

Read Also Akali Dal Taksali Press Conference | ਬਾਦਲਾਂ ਦਾ ਵਜੂਦ ਖ਼ਤਮ ਕਰਨ ਲਈ ਪਾਏ 5 ਮਤੇ | ਅਕਾਲੀ ਦਲ ਟਕਸਾਲੀ

ਇਸ ਤੋਂ ਇਲਾਵਾ ਟਕਸਾਲੀਆਂ ਆਗੂਆਂ ਨੇ ਖੁਲਾਸਾ ਕੀਤਾ ਕਿ ਸ਼੍ਰੋਮਣੀ ਕਮੇਟੀ ਦੇ ਕਈ ਮੈਂਬਰ ਵਿੱਚ ਉਨ੍ਹਾਂ ਨਾਲ ਜੁੜੇ ਹੋਏ ਹਨ। ਇਸ ਤੋਂ ਪਹਿਲਾਂ ਫਤਿਹਗੜ੍ਹ ਸਾਹਿਬ ਦੇ ਵੱਡੇ ਟਕਸਾਲੀ ਅਕਾਲੀ ਲੀਡਰ ਉਜਾਗਰ ਸਿੰਘ ਬਡਾਲੀ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿ ਚੁੱਕੇ ਹਨ। ਜਿਸ ਨਾਲ ਪਹਿਲਾਂ ਹੀ ਅੱਧੇ ਰਹਿ ਚੁੱਕੇ ਅਕਾਲੀ ਦਲ ਜਾਂ ਫਿਰ ਇੰਝ ਕਹਿ ਲਓ ਬਾਦਲ ਪਰਿਵਾਰ ਲਈ ਟਕਸਾਲੀਆਂ ਦਾ ਇਹ ਐਲਾਨ, ਹੁਣ ਤੱਕ ਦਾ ਸਭ ਤੋਂ ਵੱਡਾ ਝਟਕਾ ਹੋਵੇਗਾ ਅਤੇ ਜੇਕਰ ਢੀਂਡਸਾ ਪਰਿਵਾਰ ਟਕਸਾਲੀਆਂ ਵਿੱਚ ਸ਼ਾਮਿਲ ਹੁੰਦਾ ਹੈ ਤਾਂ ਮਾਲਵੇ ਵਿੱਚ ਬਾਦਲ ਪਰਿਵਾਰ ਦੀ ਪਹੁੰਚ ਲਗਭਗ ਅੱਧੀ ਰਹਿ ਜਾਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button