Breaking NewsInternationalNews

ਲਗਾਤਾਰ ਤੀਸਰੇ ਸਾਲ ਅਮਰੀਕਾ ‘ਚ ਵਧੇ ਨਫਰਤੀ ਅਪਰਾਧ

ਵਾਸ਼ਿੰਗਟਨ: ਵਿਦੇਸ਼ਾਂ ਵਿੱਚ ਦਿਨੋਂ-ਦਿਨੀਂ ਲਗਾਤਾਰ ਨਸਲੀ ਭੇਦਭਾਵ ਤੇ ਹਮਲਿਆਂ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਅਮਰੀਕਾ ਦੀ ਐਫਬੀਆਈ ਏਜੰਸੀ ਨੇ ਇੱਕ ਰਿਪੋਰਟ ਜਾਰੀ ਕਰਕੇ ਦੱਸਿਆ ਹੈ ਕਿ ਅਮਰੀਕਾ ‘ਚ ਤੀਜੇ ਸਾਲ ਲਗਾਤਾਰ ਨਫਰਤੀ ਅਪਰਾਧ ‘ਚ ਵਾਧਾ ਹੋਇਆ ਹੈ। ਇਸ ਰਿਪੋਰਟ ਦੇ ਮੁਤਾਬਕ ਇਥੇ ਪਿਛਲੇ ਸਾਲ ਤੋਂ 17 ਫ਼ੀਸਦੀ ਜ਼ਿਆਦਾ ਇਨ੍ਹਾਂ ਘਟਨਾਵਾਂ ‘ਚ ਵਾਧਾ ਹੋਇਆ ਹੈ। ਨਿਊਯਾਰਕ ਟਾਈਮਸ ਦੀ ਰਿਪੋਰਟ ਦੇ ਮੁਤਾਬਕ ਏਜੰਸੀ ਨੇ ਦੱਸਿਆ ਹੈ ਕਿ ਅਮਰੀਕਾ ਵਿੱਚ 2017 ‘ਚ ਨਫਰਤੀ ਅਪਰਾਧ ਦੇ ਲਗਭਗ 7,100 ਮਾਮਲੇ ਸਾਹਮਣੇ ਆਏ। ਇਨ੍ਹਾਂ ਮਾਮਲਾ ‘ਚ ਪੰਜ ‘ਚੋਂ ਲਗਭਗ ਤਿੰਨ ਮਾਮਲੇ ਨਸਲੀ ਹਮਲੇ ਸਨ ‘ਤੇ ਬਾਕੀ ਦੋ ਹਮਲੇ ਧਰਮ ਅਤੇ ਸੈਕਸੁਅਲ ਓਰਿਆਇੰਟੇਸ਼ਨ ਦੇ ਆਧਾਰ ‘ਤੇ ਕੀਤੇ ਗਏ।

Read Also ਬੰਬ ਬਣਾਉਣ ਦਾ ਤਰੀਕਾ ਦਿਖਾਉਣਾ ਪਿਆ ਭਾਰੀ, FBI ਨੇ ਕੀਤਾ ਗ੍ਰਿਫ਼ਤਾਰ

ਮੰਗਲਵਾਰ ਨੂੰ ਜਾਰੀ ਇਸ ਰਿਪੋਰਟ ਵਿੱਚ ਦੱਸਿਆ ਗਿਆ ਕਿ ਸਭ ਤੋਂ ਜ਼ਿਆਦਾ 1,678 ਹੇਟ ਕਰਾਇਮ ਯਹੂਦੀਆਂ ਦੇ ਖਿਲਾਫ ਅੰਜ਼ਾਮ ਦਿੱਤਾ ਗਿਆ। ਇਹਨਾਂ ਵਿੱਚ ਸਿੱਖਾਂ ਦੇ ਖਿਲਾਫ 24, ਹਿੰਦੂਆਂ ਦੇ ਖਿਲਾਫ 15 ਅਤੇ ਮੁਸਲਮਾਨਾਂ ਖਿਲਾਫ 300 ਤੋਂ ਜ਼ਿਆਦਾ ਨਫਰੀ ਅਪਰਾਧ ਦੀਆਂ ਘਟਨਾਵਾਂ ਹੋਈਆਂ ਨਾਲ ਹੀ ਬੁੱਧ ਧਰਮ ਦੇ ਪੈਰੋਕਾਰਾਂ ਖਿਲਾਫ ਵੀ ਨਫਰਤੀ ਘਟਨਾਵਾਂ ਦੇ 9 ਮਾਮਲੇ ਸਾਹਮਣੇ ਆਏ। ਰਿਪੋਰਟ ਅਨੁਸਾਰ 1,678 ਨਫ਼ਰਤੀ ਘਟਨਾਵਾਂ ਯਹੂਦੀਆਂ ਖ਼ਿਲਾਫ਼ ਵਾਪਰੀਆਂ ਹਨ। ਵਰਤਮਾਨ ਵਿੱਚ ਐੱਫਬੀਆਈ ਨੂੰ ਨਫਰਤੀ ਅਪਰਾਧ ਦੀ ਰਿਪੋਰਟ ਦੇਣਾ ਆਪਣੀ ਇੱਛਾ ‘ਤੇ ਨਿਰਭਰ ਕਰਦਾ ਹੈ ਪਰ ਪਿਛਲੇ ਸਾਲ 2016 ਤੋਂ ਲਗਭਗ ਇੱਕ ਹਾਜ਼ਰ ਤੋਂ ਜ਼ਿਆਦਾ ਏਜੰਸੀਆਂ ਨੇ ਐੱਫਬੀਆਈ ਦੇ ਕੋਲ ਨਫਰਤੀ ਅਪਰਾਧ ‘ਤੇ ਆਪਣਾ ਡਾਟਾ ਐੱਫਬੀਆਈ ਨੂੰ ਦਿੱਤਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button