Breaking NewsD5 specialNewsPunjab

ਪ੍ਰਿੰਸੀਪਲ ਦੇ ਘਰ ਨਸ਼ਾ ਪੀਣ ਵਾਲਿਆਂ ਦੀ ਲੱਗ ਰਹੀ ਸੀ ਕਲਾਸ! ਛਾਪਾ ਪਿਆ ਤਾਂ ਟੀਕੇ , ਕੈਪਸੂਲ ਛੱਡ ਭੱਜੇ ਮਾਸਟਰ ਜੀ ! (ਵੀਡੀਓ)

ਮਲੇਰਕੋਟਲਾ : ਨਸ਼ਾ ਜੋ ਕਿ ਅਨੇਕਾਂ ਹੀ ਮਾਵਾਂ ਦੇ ਪੁੱਤਾਂ ਨੂੰ ਨਿਗਲ ਗਿਆ ਹੈ। ਜਿਸ ਨੂੰ ਖਤਮ ਕਰਨ ਲਈ ਸਰਕਾਰ ਵੀ ਆਪਣਾ ਪੂਰਾ ਜ਼ੋਰ ਲਗਾ ਰਹੀ ਹੈ ਪਰ ਇਹ ਨਸ਼ਾ ਖਤਮ ਹੋਣ ਦਾ ਨਾਮ ਹੀ ਨਹੀਂ ਲੈ ਰਿਹਾ। ਹੁਣ ਦਾ ਇਹ ਨਸ਼ਾ ਸਕੂਲਾਂ ਕਾਲਜਾਂ ਤੱਕ ਵੀ ਪਹੁੰਚ ਗਿਆ ਹੈ। ਜਿਥੇ ਸ਼ਰੇਆਮ ਨਸ਼ਾ ਕੀਤਾ ਜਾ ਰਿਹਾ ਹੈ ਤਾਜ਼ਾ ਮਾਮਲਾ ਮਲੇਰਕੋਟਲਾ ਦੇ ਇਕ ਨਿਜੀ ਕਾਲਜ ਤੋਂ ਸਾਹਮਣੇ ਆਇਆ ਹੈ ਜਿਥੇ ਪ੍ਰਿੰਸੀਪਲ ਦੀ ਕਈ ਸਾਲਾ ਤੋਂ ਬੰਦ ਪਈ ਰਿਹਾਇਸ਼ ‘ਚ ਨਸ਼ੇ ਦਾ ਸੇਵਨ ਕੀਤਾ ਜਾ ਰਿਹਾ ਹੈ। ਜਿਸ ਦੀ ਜਾਣਕਾਰੀ ਜਦੋਂ ਮੁਸਲਿਮ ਸਿੱਖ ਫਰੰਟ ਆਫ ਪੰਜਾਬ ਨੂੰ ਲੱਗੀ ਤਾਂ ਉਨ੍ਹਾਂ ਰਿਹਾਇਸ਼ ਵਿੱਚ ਟੀਕੇ, ਸਿਲਵਰ ਪੰਨੀਆਂ, ਚਮਚਿਆਂ ਦੇ ਨਾਲ ਹੋਰ ਨਸ਼ਾ ਦਾ ਸਮਾਨ ਦੇਖਿਆ ਜਿਸ ਨੂੰ ਦੇਖ ਸਾਰਿਆਂ ਦੀਆਂ ਅੱਖਾਂ ਖੁਲ੍ਹੀਆਂ ਦੀਆਂ ਖੁਲ੍ਹੀਆਂ ਰਹਿ ਗਈਆਂ।

Read Also ਨਸ਼ਾ ਛੱਡਣ ਨੂੰ ਫਿਰਦਾ ਸੀ ਨਸ਼ੇੜੀ, ਹਸਪਤਾਲ ਨਹੀਂ ਫੜ੍ਹੀ ਬਾਂਹ, ਕਰਤਾ ਵੱਡਾ ਕਾਰਾ

ਉਧਰ ਮੌਕੇ ‘ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਪੁਲਿਸ ਦਾ ਕਹਿਣਾ ਹੈ ਇਸ ਮਾਮਲੇ ਵਿੱਚ ਜੋ ਵੀ ਦੋਸ਼ੀਆਂ ਪਾਇਆ ਗਿਆ ਉਸ ‘ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਦੱਸ ਦਈਏ ਇਸ ਤੋਂ ਕੁਝ ਦਿਨ ਪਹਿਲਾਂ ਹੀ ਮਾਨਸਾ ਦੇ ਕਸਬੇ ਭੀਖੀ ਦੇ ਇਕ ਨਿਜੀ ਕਾਲਜ ਵਿੱਚ ਵੀ ਪੋਸਤ ਦੀ ਖੇਤੀ ਕੀਤੀ ਗਈ ਜਿਸ ਸਬੰਧ ‘ਚ ਪੁਲਿਸ ਨੇ ਕਾਲਜ ਦੇ ਪ੍ਰਿੰਸੀਪਲ ‘ਤੇ ਮਾਮਲਾ ਦਰਜ ਕੀਤਾ ਸੀ ਪਰ ਇਸ ਤਰ੍ਹਾਂ ਕਾਲਜ ਵਿੱਚ ਹੀ ਸ਼ਰੇਆਮ ਨਸ਼ੇ ਦਾ ਸੇਵਨ ਹੋਣ ਨਾਲ ਸਕੂਲ ਪ੍ਰਸ਼ਾਸਨ ਤੇ ਵੀ ਸਵਾਲ ਉੱਠਣੇ ਲਾਜ਼ਮੀ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button