Breaking NewsD5 specialNewsPoliticsPress ReleasePunjabTop News

ਸੰਧਵਾਂ ਨੇ ਗੁਹਾਟੀ ‘ਚ 3 ਦਿਨਾਂ ਭਾਰਤੀ ਖੇਤਰੀ ਰਾਸ਼ਟਰਮੰਡਲ ਸੰਸਦੀ ਕਾਨਫਰੰਸ ਵਿੱਚ ਲਿਆ ਹਿੱਸਾ

 - ਗੁਹਾਟੀ ਅਤੇ ਨਗਾਓਂ ਦੇ ਗੁਰੂ ਘਰਾਂ 'ਚ ਵੀ ਹੋਏ ਨਤਮਸਤਕ

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ 11 ਤੋਂ 13 ਅਪ੍ਰੈਲ 2022 ਤੱਕ ਗੁਹਾਟੀ (ਆਸਾਮ) ਵਿਖੇ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਦੀ ਪ੍ਰਧਾਨਗੀ ਹੇਠ ਹੋਈ 8ਵੀਂ ਭਾਰਤੀ ਖੇਤਰੀ ਰਾਸ਼ਟਰਮੰਡਲ ਸੰਸਦੀ ਕਾਨਫਰੰਸ ਵਿੱਚ ਹਿੱਸਾ ਲਿਆ। ਪੰਜਾਬ ਵਿਧਾਨ ਸਭਾ ਦੇ ਸਕੱਤਰ ਸੁਰਿੰਦਰ ਪਾਲ ਵੀ ਉਹਨਾਂ ਨਾਲ ਸਨ।

Punjab Scholarship Scam : Sadhu Singh Daharamsot ਫਸਿਆ ਕਸੂਤਾ! ਹੋਊ ਗ੍ਰਿਫਤਾਰੀ? | D5 Channel Punjabi

ਸੰਧਵਾਂ ਨੇ ਦੱਸਿਆ ਕਿ ਇਸ ਕਾਨਫਰੰਸ ਵਿੱਚ ਭਾਰਤ ਦੀਆਂ ਵੱਖ-ਵੱਖ ਵਿਧਾਨ ਸਭਾਵਾਂ ਦੇ ਸਾਰੇ ਪ੍ਰੀਜ਼ਾਈਡਿੰਗ ਅਫਸਰਾਂ (ਸਪੀਕਰ/ਚੇਅਰਮੈਨ) ਅਤੇ ਸਕੱਤਰਾਂ ਨੇ ਵਿਧਾਨ ਸਭਾਵਾਂ ਵਿੱਚ ਦਰਪੇਸ਼ ਮੁੱਦਿਆਂ ਅਤੇ ਹੋਰ ਸਬੰਧਿਤ ਵਿਸ਼ਿਆਂ ਬਾਰੇ ਵਿਚਾਰ-ਵਟਾਂਦਰਾ ਕੀਤਾ। ਸੰਧਵਾਂ ਨੇ ਵੀ ਇਸ ਕਾਨਫਰੰਸ ਵਿੱਚ ਆਪਣੇ ਵਿਚਾਰ ਪੇਸ਼ ਕੀਤੇ।

http://Wheat Issue : Punjab ‘ਚ ਆਇਆ ਕਾਲਾ ਤੁਫ਼ਾਨ! ਪਿੰਡਾਂ ਦੇ ਪਿੰਡ ਹੋਏ ਖਾਲ੍ਹੀ? | D5 Channel Punjabi

ਇਸ ਦੌਰਾਨ ਕੁਲਤਾਰ ਸਿੰਘ ਸੰਧਵਾਂ ਗੁਹਾਟੀ ਅਤੇ ਨਗਾਓਂ ਦੇ ਗੁਰੂ ਘਰਾਂ ‘ਚ ਵੀ ਨਤਮਸਤਕ ਹੋਏ। ਪਹਿਲੇ ਦਿਨ ਉਹਨਾਂ ਨੇ ਗੁਰਦੁਆਰਾ ਸ਼ਹੀਦਾਂ ਸਿੰਘਾਂ ਲਾਲਮਤੀ ਵਿਖੇ ਅਤੇ ਆਖਰੀ ਦਿਨ ਨਗਾਓਂ ਜ਼ਿਲ੍ਹੇ ਦੇ ਮਾਤਾਜੀ ਗੁਰੂਦੁਆਰਾ ਸਾਹਿਬ ਛਾਪਰਮੁਖ ਵਿਖੇ ਮੱਥਾ ਟੇਕਿਆ। ਇਹਨਾਂ ਗੁਰੂਘਰਾਂ ਦੇ ਪ੍ਰਬੰਧਕਾਂ ਨੇ ਸੰਧਵਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button