Breaking NewsD5 specialIndiaNewsTop News

ਦਿੱਲੀ ‘ਚ ਇਸ ਦਿਨ ਤੋਂ ਮਾਨਸੂਨ ਦੇਵੇਗਾ ਦਸਤਕ, ਗਰਮੀ ਤੋਂ ਮਿਲੇਗੀ ਰਾਹਤ

ਨਵੀਂ ਦਿੱਲੀ : ਰਾਸ਼ਟਰੀ ਰਾਜਧਾਨੀ ’ਚ ਮੰਗਲਵਾਰ ਸਵੇਰ ਵੀ ਗਰਮ ਰਹੀ ਅਤੇ ਘੱਟੋ-ਘੱਟ ਤਾਪਮਾਨ ਆਮ ਨਾਲੋਂ 3 ਡਿਗਰੀ ਵੱਧ ਦਰਜ ਕੀਤਾ ਗਿਆ। ਹਾਲਾਂਕਿ ਮੌਸਮ ਵਿਭਾਗ ਨੇ ਸ਼ਾਮ ਤੱਕ ਗਰਜ ਨਾਲ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਮੰਗਲਵਾਰ ਸਵੇਰੇ ਦਿੱਲੀ ‘ਚ ਸ਼ਹਿਰ ਦਾ ਘੱਟੋ-ਘੱਟ ਤਾਪਮਾਨ 30.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਭਾਰਤ ਦੇ ਮੌਸਮ ਵਿਭਾਗ (IMD) ਦੇ ਇਕ ਅਧਿਕਾਰੀ ਨੇ ਕਿਹਾ, “ਰਾਸ਼ਟਰੀ ਰਾਜਧਾਨੀ ’ਚ ਮੰਗਲਵਾਰ ਨੂੰ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਆਸਮਾਨ ‘ਚ ਬੱਦਲ ਛਾਏ ਰਹਿਣਗੇ।’’

Lawrence Bishnoi News : ਆਹ ਵਕੀਲ ਲੜ੍ਹ ਰਿਹਾ Bishnoi ਦਾ ਕੇਸ | D5 Channel Punjabi

ਮੌਸਮ ਵਿਗਿਆਨੀਆਂ ਮੁਤਾਬਕ 29 ਜੂਨ ਤੋਂ ਦਿੱਲੀ ‘ਚ ਮੀਂਹ ਪਵੇਗਾ। ਮੌਸਮ ਵਿਗਿਆਨੀਆਂ ਨੇ ਕਿਹਾ ਕਿ ਮਾਨਸੂਨ ਦਿੱਲੀ ਤੋਂ ਕੁਝ ਦਿਨ ਦੂਰ ਹੈ ਅਤੇ ਪਹਿਲੇ 10 ਦਿਨਾਂ ’ਚ ਚੰਗਾ ਮੀਂਹ ਪੈਣ ਦੀ ਉਮੀਦ ਹੈ। IMD ਅਧਿਕਾਰੀ ਨੇ ਕਿਹਾ ਕਿ ਦਿਨ ਦਾ ਵੱਧ ਤੋਂ ਵੱਧ ਤਾਪਮਾਨ 41 ਡਿਗਰੀ ਸੈਲਸੀਅਸ ਦੇ ਨੇੜੇ-ਤੇੜੇ ਰਹੇਗਾ। ਸੋਮਵਾਰ ਨੂੰ ਵੱਧ ਤੋਂ ਵੱਧ ਤਾਪਮਾਨ 40.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ 3 ਡਿਗਰੀ ਵੱਧ ਹੈ।

SYL Song ‘ਤੇ Police ਦਾ ਨਵਾਂ ਐਕਸ਼ਨ, ਚੱਕਲੇ 4 ਬੰਦੇ! Vidhan Sabha ‘ਚ ਲੀਡਰ ਆਹਮੋ-ਸਾਹਮਣੇ| D5 Channel Punjabi

ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ.ਪੀ.ਸੀ.ਬੀ) ਦੇ ਅੰਕੜਿਆਂ ਅਨੁਸਾਰ ਮੰਗਲਵਾਰ ਸਵੇਰੇ 8:05 ਵਜੇ ਰਾਜਧਾਨੀ ਦੀ ਹਵਾ ਦੀ ਗੁਣਵੱਤਾ (AQI) 126 ਦਰਜ ਕੀਤੀ ਗਈ, ਜੋ ਮੱਧਮ ਸ਼੍ਰੇਣੀ ਵਿਚ ਆਉਂਦੀ ਹੈ। ਦੱਸ ਦਈਏ ਕਿ ਜ਼ੀਰੋ ਅਤੇ 50 ਦੇ ਵਿਚਕਾਰ AQI ਨੂੰ ਚੰਗਾ, 51 ਅਤੇ 100 ਨੂੰ ਤਸੱਲੀਬਖਸ਼, 101 ਅਤੇ 200 ਨੂੰ ਦਰਮਿਆਨਾ, 201 ਅਤੇ 300 ਨੂੰ ਮਾੜਾ, 301 ਅਤੇ 400 ਬਹੁਤ ਮਾੜਾ ਅਤੇ 401 ਅਤੇ 500 ਨੂੰ ਗੰਭੀਰ ਮੰਨਿਆ ਜਾਂਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button