Breaking NewsD5 specialNewsPoliticsPress ReleasePunjab

ਕਾਂਗਰਸੀ ਵਿਧਾਇਕਾਂ ਨੇ ਸੁਖਬੀਰ ਬਾਦਲ ਵੱਲੋਂ ਪਰਗਟ ਸਿੰਘ ਉਤੇ ਮਨਘੜਤ ਤੇ ਤੱਥ ਰਹਿਤ ਦੋਸ਼ਾ ਲਾਉਣ ਦੀ ਕੀਤੀ ਕਰੜੀ ਨਿਖੇਧੀ

ਸੁਖਬੀਰ ਨੂੰ ਮਾਫੀਆ ਦਾ ਸਰਗਣਾ ਦੱਸਦਿਆਂ ਆਖਿਆ ਕਿ ਉਸ ਨੂੰ ਪਰਗਟ ਸਿੰਘ ਖਿਲਾਫ ਬੋਲਣ ਦਾ ਕੋਈ ਨੈਤਿਕ ਹੱਕ ਨਹੀਂ

ਪੰਜਾਬ ਸਰਕਾਰ ਨੇ 25 ਸਾਲ ਬਾਅਦ ਕਾਲਜਾਂ ਦੇ ਅਸਿਸਟੈਂਟ ਪ੍ਰੋਫੈਸਰਾਂ ਦੀ ਭਰਤੀ ਕਰਨ ਦਾ ਫੈਸਲਾ ਕਰਕੇ ਉਚ ਸਿੱਖਿਆ ਖੇਤਰ ਵਿੱਚ ਪੁੱਟੀ ਵੱਡੀ ਪੁਲਾਂਘ

ਚੰਡੀਗੜ੍ਹ:ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅਸਿਸਟੈਂਟ ਪ੍ਰੋਫੈਸਰਾਂ ਦੀ ਭਰਤੀ ਨੂੰ ਲੈ ਕੇ ਉਚੇਰੀ ਸਿੱਖਿਆ ਮੰਤਰੀ ਪਰਗਟ ਸਿੰਘ ਖਿਲਾਫ ਲਾਏ ਦੋਸ਼ਾਂ ਨੂੰ ਮਨਘੜਤ ਤੇ ਤੱਥ ਰਹਿਤ ਦੱਸਦਿਆਂ ਕਾਂਗਰਸੀ ਵਿਧਾਇਕਾਂ ਨੇ ਆਖਿਆ ਕਿ ਇਹ ਤਾਂ ਉਹ ਗੱਲ ਹੋਈ ਛੱਜ ਤਾਂ ਬੋਲੇ ਛਾਣਨੀ ਕੀ ਬੋਲੇ। ਉਨ੍ਹਾਂ ਕਿਹਾ ਕਿ ਆਪਣੇ 10 ਸਾਲ ਦੇ ਕੁਸਾਸ਼ਨ ਦੌਰਾਨ ਮਾਫੀਆ ਰਾਜ ਕਾਇਮ ਕਰਨ ਵਾਲੇ ਸੁਖਬੀਰ ਬਾਦਲ ਨੂੰ ਅਜਿਹਾ ਬਿਆਨ ਦੇਣਾ ਸ਼ੋਭਦਾ ਨਹੀਂ।

26 ਮਿੰਟ ਦਾ ਪ੍ਰੋਗਰਾਮ ਵਧਾਊ ਤੁਹਾਡੀ ਉਮਰ ! ਸਾਹ ਤੇ ਦਮੇ ਦੀ ਬਿਮਾਰੀ ਤੋਂ ਛੁਟਕਾਰਾ || D5 Channel Punjabi

ਅੱਜ ਇਥੇ ਜਾਰੀ ਸਾਂਝੇ ਪ੍ਰੈਸ ਬਿਆਨ ਵਿੱਚ ਕਾਂਗਰਸੀ ਵਿਧਾਇਕਾਂ ਕੁਲਜੀਤ ਸਿੰਘ ਨਾਗਰਾ, ਬਰਿੰਦਰਮੀਤ ਸਿੰਘ ਪਾਹੜਾ, ਕੁਲਬੀਰ ਸਿੰਘ ਜ਼ੀਰਾ ਤੇ ਅਮਿਤ ਵਿੱਜ ਨੇ ਆਖਿਆ ਕਿ ਅਕਾਲੀ ਦਲ ਦੇ ਪ੍ਰਧਾਨ ਨੂੰ ਪਰਗਟ ਸਿੰਘ ਦੀ ਇਮਾਨਦਾਰੀ ਉਤੇ ਸ਼ੱਕ ਪ੍ਰਗਟਾਉਣ ਦਾ ਵੀ ਨੈਤਿਕ ਹੱਕ ਨਹੀਂ ਹੈ ਕਿਉਂਕਿ  ਉਚੇਰੀ ਸਿੱਖਿਆ ਮੰਤਰੀ ਸਿੱਖਿਆ ਖੇਤਰ ਵਿੱਚ ਸੁਧਾਰ ਲਿਆਉਣ ਲਈ ਦਿਨ-ਰਾਤ ਮਿਹਨਤ ਕਰ ਰਹੇ ਹਨ ਜਦੋਂ ਕਿ ਸੁਖਬੀਰ ਸਿੰਘ ਬਾਦਲ ਨੇ ਆਪਣੇ ਰਾਜ ਦੌਰਾਨ ਮਾਫੀਆ ਦੇ ਸਰਗਣੇ ਵਜੋਂ ਕੰਮ ਕਰਦਿਆਂ ਸੂਬੇ ਦਾ ਵਿਨਾਸ਼ ਕੀਤਾ।

Punjab Politics : Aam Aadmi Party ਦਾ ਧਮਾਕਾ, ਇਕੱਠ ਦੇਖ ਵਿਰੋਧੀਆਂ ਦੇ ਉੱਡੇ ਰੰਗ | D5 Channel Punjabi

ਉਨ੍ਹਾਂ ਅੱਗੇ ਕਿਹਾ ਕਿ ਬਾਦਲਾਂ ਨੇ ਸਾਲਾਂਬੱਧੀ ਪੰਜਾਬ ਦੀ ਲੁੱਟ ਕੀਤੀ ਹੈ ਅਤੇ ਪਿਛਲੇ ਦੋ ਦਹਾਕਿਆਂ ਦੌਰਾਨ ਆਪਣੇ 15 ਸਾਲਾਂ ਦੇ ਰਾਜ ਦੌਰਾਨ ਇੱਕ ਵੀ ਸਰਕਾਰੀ ਕਾਲਜ ਵਿੱਚ ਪ੍ਰੋਫੈਸਰ ਦੀ ਭਰਤੀ ਨਹੀਂ ਕੀਤੀ। ਹੁਣ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਯੋਗ ਅਗਵਾਈ ਵਿੱਚ ਉਚੇਰੀ ਸਿੱਖਿਆ ਮੰਤਰੀ ਵਲੋਂ 25 ਸਾਲਾਂ ਬਾਅਦ ਪਾਰਦਰਸ਼ੀ ਢੰਗ ਨਾਲ 1091 ਸਹਾਇਕ ਪ੍ਰੋਫੈਸਰਾਂ ਦੀ ਭਰਤੀ ਕੀਤੀ ਜਾ ਰਹੀ ਹੈ ਪਰ ਇਸ ਮਹੱਤਵਪੂਰਨ ਕਦਮ ਦਾ ਸਵਾਗਤ ਕਰਨ ਦੀ ਥਾਂ ਬਾਦਲ ਬੇਬੁਨਿਆਦ ਦੋਸ਼ ਲਗਾਉਣ ਵਿੱਚ ਜੁਟੇ ਹੋਏ  ਹਨ।

Breaking News: Harjit Grewal ਤੇ Bhagwant Maan ਆਹਮੋ-ਸਾਹਮਣੇ, Grewal ਨੇ ਕੀਤਾ ਚੈਲੰਜ | D5 Channel Punjabi

ਕਾਂਗਰਸੀ ਵਿਧਾਇਕਾਂ ਨੇ ਸਾਂਝੇ ਬਿਆਨ ਵਿੱਚ ਕਿਹਾ, “ਬਾਦਲਾਂ ਤੋਂ ਉਲਟ, ਪਰਗਟ ਸਿੰਘ ਦੀ ਕੋਈ ਟਰਾਂਸਪੋਰਟ, ਰੇਤ ਦੀ ਖਣਨ ਜਾਂ ਹੋਟਲ ਦਾ ਕਾਰੋਬਾਰ ਨਹੀਂ ਹੈ। ਸੁਖਬੀਰ ਬਾਦਲ , ਉਚੇਰੀ ਸਿੱਖਿਆ ਮੰਤਰੀ ਦੇ ਕਿਰਦਾਰ ‘ਤੇ ਉਂਗਲ ਚੁੱਕਣ ਦੀ ਹਿੰਮਤ ਵੀ ਕਿਵੇਂ ਕਰ ਸਕਦਾ ਹੈ? ਬਾਦਲਾਂ ਨੇ ਨਸ਼ਾ ਤਸਕਰਾਂ ਅਤੇ ਮਾਫੀਆ ਨੂੰ ਸ਼ੈਅ ਦੇ ਕੇ ਪੰਜਾਬ ਦੇ ਭਵਿੱਖ ਨੂੰ ਬਰਬਾਦ ਕੀਤਾ  ਹੈ। ਪੰਜਾਬੀ, ਬਾਦਲਾਂ ਦੇ ਗੁਨਾਹਾਂ ਨੂੰ ਕਦੇ ਵੀ ਨਹੀਂ ਭੁੱਲਣਗੇ ਅਤੇ ਉਨਾਂ (ਬਾਦਲਾਂ) ਨੂੰ ਇਸ ਦੀ ਕੀਮਤ ਚੁਕਾਉਣੀ ਪਵੇਗੀ। ’’

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button