EntertainmentNews

ਰੌਸ਼ਨ ਪ੍ਰਿੰਸ ਨੂੰ ਆਈ ਪੁਰਾਣੇ ਸਮੇਂ ਦੀ ਯਾਦ, ਵੀਡੀਓ ਕੀਤੀ ਸ਼ੇਅਰ

ਜਲੰਧਰ : ਰੌਸ਼ਨ ਪ੍ਰਿੰਸ ਨੇ ਪੰਜਾਬੀ ਫਿਲਮ ਇੰਡਸਟਰੀ ‘ਚ ਪੰਜਾਬੀ ਵੱਖ-ਵੱਖ ਗੀਤਾਂ ਤੇ ਪੰਜਾਬੀ ਫਿਲਮਾਂ ‘ਲੱਗਦਾ ਇਸ਼ਕ ਹੋ ਗਿਆ’, ‘ਸਿਰ ਫਿਰੇ’, ‘ਫੇਰ ਮਾਮਲਾ ਗੜਬੜ ਗੜਬੜ’, ‘ਨੋਟੀ ਜੱਟਸ’, ‘ਲਾਂਵਾ ਫੇਰੇ’ ਵਰਗੀਆਂ ਫਿਲਮਾਂ ਨਾਲ ਕਾਫੀ ਪ੍ਰਸਿੱਧੀ ਖੱਟੀ ਹੈ। ਪਿਛਲੇ ਹੀ ਹਫਤੇ ਉਨ੍ਹਾਂ ਦੀ ਫਿਲਮ ‘ਰਾਂਝਾ ਰਫੀਊਜੀ’ ਰਿਲੀਜ਼ ਹੋਈ ਸੀ। ਜਿਸ ‘ਚ ਉਨ੍ਹਾਂ ਨੇ ਡਬਲ ਕਿਰਦਾਰ ਨਿਭਾ ਕੇ ਕਾਫੀ ਚੁਣੌਤੀਪੂਰਨ ਕੰਮ ਕੀਤਾ ਸੀ। ਹਾਲ ਹੀ ‘ਚ ਰੌਸ਼ਨ ਪ੍ਰਿੰਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਕ ਵੀਡੀਓ ਪੋਸਟ ਕੀਤੀ ਹੈ, ਜਿਸ ‘ਚ ਉਹ ਗੀਤ ਦੇ ਬੋਲ ਬੋਲਦੇ ਨਜ਼ਰ ਆ ਰਹੇ ਹਨ। ਗੀਤ ਦੇ ਬੋਲ ਕੁਝ ਇਸ ਤਰ੍ਹਾਂ ਹਨ, ‘ਜੇ ਚੰਨ ‘ਚੋਂ ਚੰਨਣੀ ਮੁੱਕ ਜਾਵੇ, ਸਾਗਰ ‘ਚੋਂ ਪਾਣੀ ਸੁੱਕ ਜਾਵੇ… ਹਰ ਦਿਲ ਦੀ ਧੜਕਨ ਰੁੱਕ ਜਾਵੇ ਤਾਂ ਹੋ ਸਕਦਾ ਤੈਨੂੰ ਭੁੱਲ ਜਾਵਾਂ…’। ਇਸ ਵੀਡੀਓ ਨੂੰ ਦੇਖ ਦੇ ਇੰਝ ਲੱਗ ਰਿਹਾ ਹੈ ਕਿ ਰੌਸ਼ਨ ਪ੍ਰਿੰਸ ਆਪਣੇ ਪੁਰਾਣੇ ਦਿਨਾਂ ਨੂੰ ਕਾਫੀ ਮਿਸ ਕਰ ਰਹੇ ਹਨ।

Read Also ਹਰ ਉਮਰ ਦੇ ਲੋਕਾਂ ਦਾ ਦਿਲ ਲੁੱਟ ਰਹੀ ਹੈ ਫਿਲਮ ‘ਪ੍ਰਾਹੁਣਾ’

ਦੱਸ ਦੇਈਏ ਕਿ ਫਿਲਮ ਤੇ ਸੰਗੀਤ ਇੰਡਸਟਰੀ ‘ਚ ਬੇਹੱਦ ਘੱਟ ਲੋਕ ਹੁੰਦੇ ਹਨ, ਜਿਹੜੇ ਬੁਲੰਦੀਆਂ ‘ਤੇ ਪਹੁੰਚ ਕੇ ਪਿਛਲੇ ਜਾਂ ਬੀਤੇ ਦਿਨਾਂ ਨੂੰ ਯਾਦ ਕਰਦੇ ਹਨ ਕਿਉਂਕਿ ਫਿਲਮ ਇੰਡਸਟਰੀ ਦੀ ਸ਼ੌਹਰਤ ਹੀ ਅਜਿਹੀ ਹੁੰਦੀ ਹੈ ਕਿ ਕੋਈ ਵੀ ਵਿਅਕਤੀ ਪਿੱਛੇ ਮੁੜ ਕੇ ਨਹੀਂ ਦੇਖਣਾ ਚਾਹੁੰਦਾ। ਰੌਸ਼ਨ ਪ੍ਰਿੰਸ ਦੀ ਇਹ ਵੀਡਿਓ ਸ਼ੋਸਲ ਮੀਡੀਆ ‘ਤੇ ਵੀ ਕਾਫੀ ਵਾਇਰਲ ਹੋ ਗਿਆ ਹੈ ਤੇ ਇਸ ‘ਤੇ ਲੋਕਾਂ ਦੇ ਵਧੀਆ ਕੁਮੈਂਟਸ ਵੀ ਦੇਖਣ ਨੂੰ ਮਿਲ ਰਹੇ ਹਨ।

View this post on Instagram

❤️

A post shared by Roshan Prince (@theroshanprince) on

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button