Breaking NewsD5 specialIndiaNewsPunjab

ਪੰਜਾਬ ‘ਚ ਕਿਸਾਨਾਂ ਦਾ ‘ਰੇਲ ਰੋਕੋ ਅੰਦੋਲਨ’ ਜਾਰੀ, ਐਤਵਾਰ ਨੂੰ ਰੱਦ ਹੋਈਆਂ ਇਹ ਰੇਲ ਗੱਡੀਆਂ

ਨਵੀਂ ਦਿੱਲੀ : ਖੇਤੀ ਬਿੱਲ ਦੇ ਵਿਰੋਧ ‘ਚ ਪੰਜਾਬ ਦੇ ਕਿਸਾਨ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਨ। ਕਿਸਾਨਾਂ ਦੇ ਪ੍ਰਦਰਸ਼ਨ ਦੇ ਕਾਰਨ ਪੰਜਾਬ ‘ਚ ਟ੍ਰੇਨ ਸੇਵਾ ਰੁਕੀ ਹੋਈ ਹੈ। ਕਿਸਾਨਾਂ ਦੇ ਪ੍ਰਦਰਸ਼ਨ ਨੂੰ ਧਿਆਨ ‘ਚ ਰੱਖਦੇ ਹੋਏ ਰੇਲਵੇ ਨੇ 4 ਅਕਤੂਬਰ ਨੂੰ ਕੁਝ ਟ੍ਰੇਨਾਂ ਅਤੇ ਮਾਲ-ਗੱਡੀਆਂ ਦੇ ਰੂਟ ‘ਚ ਬਦਲਾਅ ਕੀਤਾ ਹੈ। ਇਸ ਤੋਂ ਇਲਾਵਾ ਕੁਝ ਟ੍ਰੇਨਾਂ ਰੱਦ ਵੀ ਕੀਤੀਆਂ ਗਈਆਂ ਹਨ ਅਤੇ ਕੁਝ ਟ੍ਰੇਨਾਂ ਦੇ ਸਮੇਂ ‘ਚ ਬਦਲਾਅ ਕੀਤਾ ਗਿਆ ਹੈ।

🔴 LIVE 🔴ਸਵੇਰੇ ਹੀ ਸ਼ੰਭੂ ਬਾਰਡਰ ‘ਤੇ ਮਾਹੌਲ ਹੋਇਆ ਗਰਮ! ਕਿਸਾਨਾਂ ਤੋਂ ਡਰਿਆ ਨਰਿੰਦਰ ਮੋਦੀ!ਕੀਤੀ ਮੀਟਿੰਗ?

ਪ੍ਰਦਰਸ਼ਨ ਕਾਰਨ ਕਿਸਾਨਾਂ ਨੇ ਅਣਮਿਥੇ ਸਮੇਂ ਲਈ ਰੇਲ ਰੋਕੋ ਅੰਦੋਲਨ ਸ਼ੁਰੂ ਕਰ ਦਿੱਤਾ ਹੈ। ਕਿਸਾਨ ਰੇਲ ਪੱਟੜੀਆਂ ‘ਤੇ ਇਕੱਠੇ ਹੋ ਕੇ ਬੈਠ ਗਏ ਹਨ। 31 ਕਿਸਾਨ ਯੂਨੀਅਨਾਂ ਹਾਲ ਹੀ ਵਿਚ ਪਾਸ ਕੀਤੇ ਕਾਨੂੰਨਾਂ ਵਿਰੁੱਧ ਰੋਸ ਨੂੰ ਹੋਰ ਤੇਜ਼ ਕਰਨ ਲਈ ਇਕਜੁੱਟ ਹੋਏ ਹਨ ਅਤੇ ਉਹ 1 ਅਕਤੂਬਰ ਤੋਂ ਅਣਮਿਥੇ ਸਮੇਂ ਲਈ ਰੇਲ ਰੋਕੋ ਅੰਦੋਲਨ ਚਲਾ ਰਹੇ ਹਨ।

ਰੱਦ ਕਰਨ ਵਾਲੀਆਂ ਟ੍ਰੇਨਾਂ ਦੀ ਪੂਰੀ ਸੂਚੀ


ਕਿਸਾਨਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਇਨ੍ਹਾਂ ‘ਕਾਲੇ ਕਾਨੂੰਨਾਂ’ ਰਾਹੀਂ ਕੁਝ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣਾ ਚਾਹੁੰਦੀ ਹੈ। ਕਿਸਾਨਾਂ ਦੇ 31 ਸੰਗਠਨ ਨਵੇਂ ਕਾਨੂੰਨਾਂ ਦੇ ਵਿਰੋਧ ਵਿਚ ਵੱਖ-ਵੱਖ ਥਾਵਾਂ ‘ਤੇ ਪ੍ਰਦਰਸ਼ਨ ਕਰ ਰਹੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button