Breaking NewsD5 specialIndiaNewsPunjab

ਕਿਸਾਨ ਅੰਦੋਲਨ 46ਵੇਂ ਦਿਨ ਵੀ ਜਾਰੀ, ਚੱਲ ਰਹੀ ਅੱਗੇ ਦੀ ਰਣਨੀਤੀ ਤੇ ਵਿਚਾਰ ਵਟਾਂਦਰੇ

ਨਵੀਂ ਦਿੱਲੀ : ਤਿੰਨ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ‘ਚ ਕਿਸਾਨਾਂ ਦਾ ਅੰਦੋਲਨ ਐਤਵਾਰ ਨੂੰ 46ਵੇਂ ਦਿਨ ਵੀ ਜਾਰੀ ਹੈ। ਅੰਦੋਲਨਕਾਰੀ ਕਿਸਾਨ ਕੇਂਦਰ ਸਰਕਾਰ ਵਲੋਂ ਪਿਛਲੇ ਸਾਲ ਲਾਗੂ ਕੀਤੇ ਗਏ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਹਨ। ਸਰਕਾਰ ਦੇ ਨਾਲ ਕਈ ਦੌਰ ਦੀਆਂ ਗੱਲ ਬਾਤ ਅਸਫਲ ਰਹਿਣ ਤੋਂ ਬਾਅਦ ਕਿਸਾਨ ਜਥੇਬੰਦੀਆਂ ਦੇ ਆਗੂ ਅੰਦੋਲਨ ਤੇਜ਼ ਕਰਨ ਦੀ ਰਣਨੀਤੀ ਬਣਾਉਣ ‘ਚ ਜੁਟੇ ਹਨ। ਕਿਸਾਨ ਆਗੂਆਂ ਨੇ ਦੱਸਿਆ ਕਿ ਅੰਦੋਲਨ ਦੇ ਮੁੱਦੇ ਨਾਲ ਜੁੜੀਆਂ ਪਟੀਸ਼ਨਾਂ ’ਤੇ ਸੁਪਰੀਮ ਕੋਰਟ ‘ਚ ਅਗਲੀ ਸੁਣਵਾਈ ਲਈ ਵਿਚਾਰ ਵਟਾਂਦਰੇ ਚੱਲ ਰਹੇ ਹਨ।

ਕਿਸਾਨ ਅੰਦੋਲਨ ਬਾਰੇ ਰਾਜੇਵਾਲ ਦਾ ਵੱਡਾ ਬਿਆਨ! ਕਿਸਾਨਾਂ ਨੂੰ ਕੀਤੀ ਅਪੀਲ

ਇਸ ਸਬੰਧ ‘ਚ ਯੂਨੀਅਨ ਦੇ ਆਗੂਆਂ ਦੀ ਸਰਕਾਰ ਨਾਲ ਅੱਠ ਦੌਰ ਦੀਆਂ ਮੀਟਿੰਗਾਂ ਬੇਨਤੀਜਾ ਰਹੀਆਂ ਅਤੇ ਅਗਲੇ ਦੌਰ ਦੀ ਗੱਲ ਬਾਤ 15 ਜਨਵਰੀ ਨੂੰ ਤੈਅ ਹੋਈ ਹੈ। ਅਗਲੀ ਗੱਲ ਬਾਤ ਤੋਂ ਪਹਿਲਾਂ ਕਿਸਾਨ ਜਥੇਬੰਦੀ ਅੰਦੋਲਨ ਤੇਜ਼ ਕਰਨ ਨੂੰ ਲੈ ਕੇ ਅੱਗੇ ਦੀ ਰਣਨੀਤੀ ਬਣਾਉਣ ਵਿੱਚ ਜੁਟੇ ਹਨ। ਸਿੰਘੂ ਬਾਰਡਰ ‘ਤੇ ਚੱਲ ਰਹੇ ਪ੍ਰਦਰਸ਼ਨ ‘ਚ ਸ਼ਾਮਿਲ ਪੰਜਾਬ ਦੇ ਕਿਸਾਨ ਆਗੂ ਸੁਖਪਾਲ ਸਿੰਘ ਡਫਰ ਨੇ ਆਈ.ਐੱਨ.ਐੱਸ ਨੂੰ ਦੱਸਿਆ ਕਿ ਪੰਜਾਬ ਦੇ ਕਿਸਾਨ ਆਗੂਆਂ ਦੀ ਐਤਵਾਰ ਨੂੰ ਬੈਠਕ ‘ਚ ਲਏ ਜਾਣ ਵਾਲੇ ਫੈਸਲੇ ‘ਤੇ ਦੁਪਹਿਰ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਦੀ ਬੈਠਕ ‘ਚ ਵਿਚਾਰ ਕੀਤਾ ਜਾਵੇਗਾ।

🔴LIVE| ਲਓ ਮੋਦੀ ਦੇ ਮੰਤਰੀ ਕਿਸਾਨਾਂ ਤੋਂ ਮੰਗਣਗੇ ਮਾਫ਼ੀ ? ਮੀਟਿੰਗ ‘ਚ ਬਹਿਸ ਪਈ ਮਹਿੰਗੀ

ਪੰਜਾਬ ਦੇ ਕਿਸਾਨ ਆਗੂ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਜਨਰਲ ਸਕੱਤਰ ਹਰਿੰਦਰ ਸਿੰਘ ਨੇ ਕਿਹਾ, ਅਸੀਂ ਸਰਕਾਰ ਦੇ ਨਾਲ ਹੋਣ ਵਾਲੀ ਅਗਲੇ ਦੌਰ ਦੀ ਗੱਲ ਬਾਤ ਨੂੰ ਲੈ ਕੇ ਵੀ ਆਪਸ ‘ਚ ਵਿਚਾਰ ਵਟਾਂਦਰੇ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਦੀ ਜੋ 2 ਪ੍ਰਮੁੱਖ ਮੰਗਾਂ ਹਨ ਉਨ੍ਹਾਂ ‘ਤੇ ਜਦੋਂ ਤੱਕ ਸਰਕਾਰ ਫੈਸਲਾ ਨਹੀਂ ਲਵੇਂਗੀ ਤੱਦ ਤੱਕ ਉਨ੍ਹਾਂ ਦਾ ਅੰਦੋਲਨ ਜਾਰੀ ਰਹੇਗਾ। ਲਾਖੋਵਾਲ ਨੇ ਕਿਹਾ, ”ਅੱਗੇ ਅੰਦੋਲਨ ਤੇਜ਼ ਕਰਨ ਦੀ ਰਣਨੀਤੀ ਸਮੇਤ ਸਾਰੇ ਮੁੱਦਿਆਂ ‘ਤੇ ਵਿਚਾਰ ਵਟਾਂਦਰੇ ਚੱਲ ਰਹੇ ਹਨ ਪਰ ਸਾਡਾ ਮੁੱਖ ਧਿਆਨ 26 ਜਨਵਰੀ ਦੀ ਤਿਆਰੀ ‘ਤੇ ਹੈ।” ਕਿਸਾਨ ਜਥੇਬੰਦੀਆਂ ਨੇ ਐਲਾਨ ਕੀਤਾ ਹੈ ਕਿ 26 ਜਨਵਰੀ ਤੋਂ ਪਹਿਲਾਂ ਉਨ੍ਹਾਂ ਦੀ ਮੰਗਾਂ ਪੂਰੀਆਂ ਨਹੀਂ ਹੋਇਆ ਤਾਂ ਉਹ ਗਣਤੰਤਰ ਦਿਵਸ ‘ਤੇ ਦੇਸ਼ ਦੀ ਰਾਜਧਾਨੀ ਦਿੱਲੀ ‘ਚ ਟੈਕਟਰਾਂ ਦੇ ਨਾਲ ਕਿਸਾਨ ਪਰੇਡ ਕੱਢਣਗੇ। ਇਸ ਤੋਂ ਇਲਾਵਾ ਕਈ ਹੋਰ ਪ੍ਰੋਗਰਾਮਾਂ ਦੀ ਘੋਸ਼ਣਾ ਪਹਿਲਾਂ ਹੀ ਕੀਤਾ ਜਾ ਚੁੱਕੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button