EntertainmentNewsPunjab

ਹਰ ਉਮਰ ਦੇ ਲੋਕਾਂ ਦਾ ਦਿਲ ਲੁੱਟ ਰਹੀ ਹੈ ਫਿਲਮ ‘ਪ੍ਰਾਹੁਣਾ’

ਜਲੰਧਰ : 28 ਸਤੰਬਰ ਨੂੰ ਰਿਲੀਜ਼ ਹੋਈ ਪੰਜਾਬੀ ਫਿਲਮ ‘ਪ੍ਰਾਹੁਣਾ’ ਦਰਸ਼ਕਾਂ ਦੀ ਕਸੌਟੀ ‘ਤੇ ਪੂਰੀ ਤਰ੍ਹਾਂ ਨਾਲ ਖਰੀ ਉਤਰ ਰਹੀ ਹੈ। ਇਸ ਦਾ ਅੰਦਾਜ਼ਾ ਫਿਲਮ ਦੀ ਤੇਜ਼ੀ ਨਾਲ ਵੱਧ ਰਹੀ ਬਾਕਸ ਆਫਿਸ ਕਲੈਕਸ਼ਨ ਤੋਂ ਲਗਾਇਆ ਜਾ ਸਕਦਾ ਹੈ। ਜਾਣਕਾਰੀ ਮੁਤਾਬਕ ਹੁਣ ਤੱਕ ‘ਪ੍ਰਾਹੁਣਾ’ ਫਿਲਮ ਨੇ ਭਾਰਤ ‘ਚ 7 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰ ਲਈ ਹੈ। ਇਸ ਫਿਲਮ ਦੀ ਖਾਸ ਗੱਲ ਇਹ ਹੈ ਕਿ ਇਸ ਨੂੰ ਦੇਖਣ ਲਈ ਹਰ ਉਮਰ ਦੇ ਲੋਕ ਸਿਨੇਮਾਘਰਾਂ ਦਾ ਰੁਖ਼ ਕਰ ਰਹੇ ਹਨ। ਕਾਮੇਡੀ ਨਾਲ ਭਰਪੂਰ ‘ਪ੍ਰਾਹੁਣਾ’ ਇਕ ਪਰਿਵਾਰਕ ਫਿਲਮ ਹੈ। ਫਿਲਮ ‘ਚ ਕੁਲਵਿੰਦਰ ਬਿੱਲਾ, ਵਾਮਿਕਾ ਗਾਬੀ, ਕਰਮਜੀਤ ਅਨਮੋਲ, ਹਾਰਬੀ ਸੰਘਾ ਤੇ ਸਰਦਾਰ ਸੋਹੀ ਮੁੱਖ ਭੂਮਿਕਾ ‘ਚ ਹਨ। ਫਿਲਮ ਦੇ ਡਾਇਲਾਗਸ ਤੇ ਕਹਾਣੀ ਨੂੰ ਵੀ ਖੂਬ ਸਰਾਹਿਆ ਜਾ ਰਿਹਾ ਹੈ, ਜਦਕਿ ਫਿਲਮ ਦੇ ਗੀਤ ਪਹਿਲਾਂ ਹੀ ਲੋਕਾਂ ਦੀ ਜ਼ੁਬਾਨ ‘ਤੇ ਹਨ।

Read Also ਇੰਤਜ਼ਾਰ ਖਤਮ ਫਿਲਮ ‘ਮਰ ਗਏ ਓਏ ਲੋਕੋ’ ਦਾ ਟਰੇਲਰ ਹੋਇਆ ਰਿਲੀਜ਼

ਫਿਲਮ ਨੂੰ ਮੋਹਿਤ ਬਨਵੈਤ ਤੇ ਅੰਮ੍ਰਿਤ ਰਾਜ ਚੱਢਾ ਨੇ ਸਾਂਝੇ ਤੌਰ ‘ਤੇ ਡਾਇਰੈਕਟ ਕੀਤਾ ਹੈ ਤੇ ਇਸ ਨੂੰ ਮੋਹਿਤ ਬਨਵੈਤ ਤੇ ਮਨੀ ਧਾਲੀਵਾਲ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ। ਫਿਲਮ ਦੀ ਕਹਾਣੀ ਸੁਖਰਾਜ ਸਿੰਘ, ਟਾਟਾ ਬੈਨੀਪਾਲ ਤੇ ਅਮਨ ਸਿੱਧੂ ਨੇ ਲਿਖਿਆ ਹੈ, ਜਦਕਿ ਇਸ ਦਾ ਸਕ੍ਰੀਨਪਲੇਅ ਸੁਖਰਾਜ ਸਿੰਘ ਦਾ ਹੈ। ਫਿਲਮ ਦੇ ਗੀਤ ਧਰਮਬੀਰ ਭੰਗੂ, ਦੀਪ ਕੰਡਿਆਰਾ ਤੇ ਰਿੱਕੀ ਖਾਨ ਨੇ ਲਿਖੇ ਹਨ, ਜਦਕਿ ਸੰਗੀਤ ਮਿਸਟਰ ਵੋਵ, ਮਿਊਜ਼ਿਕ ਨਸ਼ਾ ਤੇ ਦਿ ਬੌਸ ਨੇ ਤਿਆਰ ਕੀਤਾ ਹੈ। ਫਿਲਮ ਦੀ ਸਟਾਰਕਾਸਟ ‘ਚ ਅਨੀਤਾ ਮੀਤ, ਮਲਕੀਤ ਰੌਣੀ, ਨਿਰਮਲ ਰਿਸ਼ੀ, ਰੁਪਿੰਦਰ ਰੁਪੀ, ਗੁਰਪ੍ਰੀਤ ਭੰਗੂ, ਪ੍ਰਕਾਸ਼ ਗਧੂ, ਰਾਜ ਧਾਲੀਵਾਲ, ਅਕਸ਼ਿਤਾ ਸ਼ਰਮਾ ਤੇ ਨਵਦੀਪ ਕਲੇਰ ਵੀ ਸ਼ਾਮਲ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button