Breaking NewsD5 specialIndiaNewsTop News

ਰਾਜਸਥਾਨ ਦੇ ਦੋ ਜ਼ਿਲ੍ਹਿਆਂ ‘ਚ ਬੱਚਿਆਂ ਤੇ ਕੋਰੋਨਾ ਦਾ ਕਹਿਰ, 700 ਦੇ ਕਰੀਬ ਬੱਚੇ ਪੌਜ਼ੀਟਿਵ

ਰਾਜਸਥਾਨ : ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੀ ਤਬਾਹੀ ਅਜੇ ਰੁਕੀ ਵੀ ਨਹੀਂ ਸੀ ਕਿ ਤੀਜੀ ਲਹਿਰ ਦਾ ਖ਼ਤਰਾ ਹੋਰ ਵੱਧ ਗਿਆ ਹੈ। ਰਾਜਸਥਾਨ ‘ਚ ਵੱਡੀ ਗਿਣਤੀ ‘ਚ ਬੱਚਿਆਂ ਦੇ ਕੋਰੋਨਾ ਸੰਕਰਮਣ ਹੋਣ ਨਾਲ ਇਹ ਸ਼ੰਕਾ ਵੱਧ ਗਈ ਹੈ ਕਿ ਤੀਜੀ ਲਹਿਰ ਦਸਤਕ ਦੇ ਸਕਦੀ ਹੈ। ਜੈਪੁਰ ਤੋਂ ਕਰੀਬ 500 ਕਿਮੀ ਦੂਰ ਡੂੰਗਰਪੁਰ ‘ਚ ਪਿਛਲੇ ਕੁਝ ਦਿਨਾਂ ‘ਚ ਬੱਚਿਆਂ ‘ਚ ਕੋਰੋਨਾ ਦੇ ਵਧੇ ਮਾਮਲਿਆਂ ਨੇ ਪ੍ਰਸ਼ਾਸਨ ਦੀ ਨੀਂਦ ਉੱਡਾ ਦਿੱਤੀ ਹੈ।

ਕਿਸਾਨਾਂ ਤੋਂ ਡਰੀ ਸਰਕਾਰ, ਕੀਤੀ ਅਪੀਲ !26 ਤੋਂ ਪਹਿਲਾਂ ਰਾਕੇਸ਼ ਟਿਕੈਤ ਦਾ ਵੱਡਾ ਐਲਾਨ!ਬਾਬਾ ਰਾਮਦੇਵ ਨੂੰ ਲੱਗਿਆ ਝਟਕਾ!

ਡੂੰਗਰਪੁਰ ‘ਚ 12 ਮਈ ਤੋਂ ਲੈ ਕੇ ਹੁਣ ਤੱਕ ਕੁਲ 325 ਬੱਚੇ ਕੋਰੋਨਾ ਸੰਕਰਮਿਤ ਪਾਏ ਗਏ ਹਨ। ਇਕੱਲੇ ਦੌਸਾ ਵਿਖੇ ਹੀ 341 ਬੱਚੇ ਕੋਰੋਨਾ ਦੀ ਲਪੇਟ ’ਚ ਆ ਚੁੱਕੇ ਹਨ। ਤੀਜੀ ਲਹਿਰ ਦੀ ਸੰਭਾਵਨਾ ਨੂੰ ਵੇਖਦੇ ਹੋਏ ਦੌਸਾ ਜ਼ਿਲੇ ’ਚ ਪ੍ਰਸ਼ਾਸਨ ਅਲਰਟ ਹੋ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਦੌਸਾ ’ਚ 1 ਮਈ ਤੋਂ 21 ਮਈ ਤੱਕ ਜਿਹੜੇ 341 ਬੱਚੇ ਕੋਰੋਨਾ ਪੌਜ਼ੀਟਿਵ ਪਾਏ ਗਏ ਸਨ, ਦੀ ਉਮਰ 10 ਤੋਂ 18 ਸਾਲ ਦਰਮਿਆਨ ਦੱਸੀ ਜਾ ਰਹੀ ਹੈ। ਜ਼ਿਲੇ ਦੇ ਡੀ.ਐੱਮ. ਮੁਤਾਬਕ ਇਨ੍ਹਾਂ ਬੱਚਿਆਂ ਵਿਚੋਂ ਕੋਈ ਵੀ ਗੰਭੀਰ ਨਹੀਂ ਹੈ।

ਲੱਗ ਗਿਆ ਆਕਸੀਜਨ ਪਲਾਂਟ , ਕੋਰੋਨਾ ਮਰੀਜਾਂ ਲਈ ਨਵੀਂ ਉਮੀਦ ,ਸਰਕਾਰ ਦੀ ਹੋਈ ਬੱਲੇ-ਬੱਲੇ !

ਜ਼ਿਲਾ ਹਸਪਤਾਲ ਨੂੰ ਪੂਰੀ ਤਰ੍ਹਾਂ ਅਲਰਟ ’ਤੇ ਰੱਖਿਆ ਗਿਆ ਹੈ। ਓਧਰ ਰਾਜਸਥਾਨ ਦੇ ਪੇਂਡੂ ਇਲਾਕਿਆਂ ’ਚ ਕੋਰੋਨਾ ਦੀ ਰੋਕਥਾਮ ਲਈ ਸੂਬਾ ਸਰਕਾਰ ਹੁਣ ਜੰਗੀ ਪੱਧਰ ’ਤੇ ਤਿਆਰੀ ’ਚ ਜੁੱਟ ਗਈ ਹੈ। ਸਿਹਤ ਵਿਭਾਗ ਦੀ ਟੀਮ ਪਿੰਡ-ਪਿੰਡ ਅਤੇ ਘਰ-ਘਰ ਜਾ ਕੇ ਲੋਕਾਂ ਦਾ ਕੋਵਿਡ ਟੈਸਟ ਕਰੇਗੀ। ਪਿੰਡਾਂ ’ਚ ਹੀ ਕੋਵਿਡ ਸੈਂਟਰ ਬਣਾਏ ਜਾਣਗੇ। ਪੌਜ਼ੀਟਿਵ ਮਰੀਜ਼ਾਂ ਦਾ ਇਲਾਜ ਸ਼ੁਰੂ ਕੀਤਾ ਜਾਏਗਾ। ਘਰ-ਘਰ ਸਰਵੇਖਣ ਕੀਤਾ ਜਾਏਗਾ। ਮਹਾਰਾਸ਼ਟਰ, ਕਰਨਾਟਕ ਅਤੇ ਕੁਝ ਹੋਰਨਾਂ ਸੂਬਿਆਂ ’ਚ ਬੱਚਿਆਂ ’ਚ ਇਨਫੈਕਸ਼ਨ ਤੇਜ਼ੀ ਨਾਲ ਫੈਲ ਰਿਹਾ ਹੈ। ਮਾਹਿਰਾਂ ਮੁਤਾਬਕ ਤੀਜੀ ਲਹਿਰ ਬੱਚਿਆਂ ਲਈ ਖਤਰਨਾਕ ਹੋ ਸਕਦੀ ਹੈ।

26 ਮਈ ਦੇ ਐਲਾਨ ਤੋਂ ਪਹਿਲਾਂ ਕਿਸਾਨਾਂ ਨੇ ਕਰਲੀ ਵੱਡੀ ਮੀਟਿੰਗ,ਸਰਕਾਰ ਨੂੰ ਪਾਤੀ ਬਿਪਤਾ

ਪਹਿਲੀ ਲਹਿਰ ਦੌਰਾਨ ਵੀ ਲਪੇਟ ’ਚ ਆਏ ਸਨ ਬੱਚੇ
ਇਕ ਅੰਕੜੇ ਮੁਤਾਬਕ ਕੋਰੋਨਾ ਦੀ ਪਹਿਲੀ ਲਹਿਰ ਦੌਰਾਨ 9 ਮਾਰਚ ਤੋਂ 25 ਸਤੰਬਰ 2020 ਤੱਕ 10 ਸਾਲ ਤੋਂ ਛੋਟੇ ਬੱਚਿਆਂ ਦੇ 19,378 ਮਾਮਲੇ ਅਤੇ 11 ਤੋਂ 20 ਸਾਲ ਦੇ ਬੱਚਿਆਂ ਦੇ 41,985 ਮਾਮਲੇ ਸਾਹਮਣੇ ਆਏ ਸਨ। ਕੋਰੋਨਾ ਦੀ ਦੂਜੀ ਲਹਿਰ ਦੌਰਾਨ ਸਿਰਫ 15 ਦਿਨ ਭਾਵ 1 ਤੋਂ 16 ਮਈ 2021 ਦਰਮਿਆਨ 19 ਹਜ਼ਾਰ ਬੱਚੇ ਕੋਰੋਨਾ ਦੀ ਲਪੇਟ ’ਚ ਆ ਚੁੱਕੇ ਹਨ। ਸਿਹਤ ਮਾਹਿਰਾਂ ਦੀ ਮੰਨੀਏ ਤਾਂ ਵਧੇਰੇ ਬੱਚੇ ਜੋ ਕੋਵਿਡ ਤੋਂ ਪੀੜਤ ਹਨ, ਉਨ੍ਹਾਂ ’ਚ ਆਮ ਤੌਰ ’ਤੇ ਹਲਕਾ ਬੁਖਾਰ, ਖੰਘ, ਜੁਕਾਮ, ਸਾਹ ਲੈਣ ’ਚ ਮੁਸ਼ਕਲ, ਭੋਜਨ ਖਾਣ ਸਮੇਂ ਸਵਾਦ ਨਾ ਲੱਗਣਾ, ਸੁੰਘਣ ਦੀ ਸਮਰੱਥਾ ਘੱਟ ਜਾਣੀ, ਥਕਾਵਟ, ਗਲੇ ’ਚ ਖਾਰਿਸ਼, ਮਾਸਪੇਸ਼ੀਆਂ ’ਚ ਦਰਦ ਅਤੇ ਨੱਕ ਵੱਗਣ ਵਰਗੇ ਲੱਛਣ ਸ਼ਾਮਲ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button