Breaking NewsInternationalNewsPolitics

ਸਵਾਲਾਂ ਦੇ ਘੇਰੇ ‘ਚ ਰੱਖਿਆ ਮੰਤਰੀ ਹਰਜੀਤ ਸੱਜਣ, ‘ਹਵਾਈ ਪਾਰਟੀ’ ‘ਚ ਉਡਾਏ 3,37,000 ਡਾਲਰ

ਓਟਾਵਾ: ਰੱਖਿਆ ਮੰਤਰੀ ਹਰਜੀਤ ਸੱਜਣ ਦਸੰਬਰ 2017 ‘ਚ ਹੋਈ ਕੈਨੇਡੀਅਨ ਫੋਰਸਿਜ਼ ਦੀ ਟੀਮ ਕੈਨੇਡਾ ਟੂਰ ਕਾਰਨ ਸਵਾਲ ‘ਚ ਘਿਰ ਗਏ। ਬੀਤੇ ਹਫਤੇ ਕੰਜ਼ਰਵੇਟਿਵ ਐਮਪੀਜ਼ ਨੇ ਹਰਜੀਤ ਸਿੰਘ ਸੱਜਣ ‘ਤੇ ਸਵਾਲਾਂ ਦੀ ਝੜੀ ਲਗਾ ਦਿੱਤੀ। ਇਸ ਟੂਰ ਦਾ ਟੀਚਾ ਦੂਜੇ ਦੇਸ਼ਾਂ ਵਿੱਚ ਤਾਇਨਾਤ ਫੌਜ ਨੂੰ ਹੱਲਾਸ਼ੇਰੀ ਦੇਣਾ ਸੀ ਪਰ ਇਹ ਟੂਰ ਅਸਫਲ ਰਿਹਾ। ਜਾਣਕਾਰੀ ਮੁਤਾਬਕ ਆਰਸੀਏਐਫ ਦੀ ਗ੍ਰੀਸ ਤੇ ਲੈਟਵੀਆ ਜਾਣ ਵਾਲੀ ਉਡਾਨ ‘ਚ ਸਵਾਰ ਕੁੱਝ ਵੀਆਈਪੀ ਯਾਤਰੀਂ ਨੇ ਸ਼ਰਾਬ ਪੀਤੀ ਹੋਈ ਸੀ ਤੇ ਉਹ ਸਟਾਫ ਤੇ ਫੌਜੀ ਫਲਾਈਟ ਅਟੈਂਡੈਂਟਸ ਨੂੰ ਗਾਲਾਂ ਕੱਡ ਰਹੇ ਸਨ। ਇਨਾ ਵੀਆਈਪੀ ਯਾਤਰੀਆਂ ‘ਚ ਐਨਐਚਐਲ ਦੇ ਸਾਬਕਾ ਖਿਡਾਰੀ ਡੇਵ ਟਾਈਗਰ ਵਿਲੀਅਮਜ਼ ਵੀ ਮੌਜੂਦ ਸਨ।

ਇਨ੍ਹਾਂ ਯਾਤਰੀਆਂ ਵਿਚੋਂ ਕਈ ਤਾਂ ਪਹਿਲਾਂ ਹੀ ਸ਼ਰਾਬ ਦੇ ਨਸ਼ੇ ‘ਚ ਧੁਤ ਸਨ। ਇੱਥੇ ਹੀ ਬੱਸ ਨਹੀਂ ਕਈ ਯਾਤਰੀ ਤਾਂ ਆਪਣੇ ਹੱਥਾਂ ਵਿੱਚ ਸ਼ਰਾਬ ਫੜ੍ਹ ਕੇ ਹੀ ਕੈਨੇਡੀਅਨ ਫੋਰਸਿਜ਼ ਦੇ ਜਹਾਜ਼ ਵਿੱਚ ਚੜ੍ਹੇ। ਇਸ ਦੌਰਾਨ ਇੱਕ ਵੀਡੀਓ ਬਣਾਈ ਗਈ ਜਿਸ ਵਿੱਚ ਸਾਫ ਨਜ਼ਰ ਆ ਰਿਹਾ ਹੈ ਕਿ ਚੀਫ ਆਫ ਦ ਡਿਫੈਂਸ ਸਟਾਫ ਜਨਰਲ ਜੌਨ ਵੈਂਸ ਦੇ ਆਫਿਸ ਦੇ ਸਟਾਫ ਮੈਂਬਰ ਸਮੇਤ ਕੁੱਝ ਲੋਕ ਹੱਥਾਂ ਵਿੱਚ ਸ਼ਰਾਬ ਫੜ੍ਹ ਕੇ ਜਹਾਜ਼ ਵਿੱਚ ਡਾਂਸ ਕਰ ਰਹੇ ਹਨ ਤੇ ਪਿਛਲੇ ਪਾਸੇ ਰੌਕ ਬੈਂਡ ਵੱਜ ਰਿਹਾ ਹੈ। ਇਹ ਦੌਰਾ ਵੈਂਸ ਦੇ ਆਫਿਸ ਵੱਲੋਂ ਪਲੈਨ ਕੀਤਾ ਗਿਆ ਸੀ ਤੇ ਇਸ ਉੱਤੇ 337,000 ਡਾਲਰ ਦਾ ਖਰਚਾ ਆਇਆ ਤੇ ਜਿਸ ਦਾ ਖਰਚਾ ਟੈਕਸਦਾਤਾਵਾਂ ਦੇ ਪੈਸੇ ਤੋਂ ਫ਼ੰਡ ਹਾਸਲ ਕਰਕੇ ਕੀਤਾ ਗਿਆ ਉਥੇ ਹੀ ਇਸ ਜਹਾਜ਼ ‘ਤੇ ਇਸ ਜਹਾਜ਼ ‘ਤੇ ਖੁੱਲੀ ਸ਼ਰਾਬ ਵਰਤਾਉਣ ਦੀ ਸਹਿਮਤੀ ਵੈਂਸ ਵੱਲੋਂ ਦਿੱਤੀ ਗਈ ਸੀ।

Read Also ਕੈਨੇਡਾ ਸਰਕਾਰ ਨੇ ਫੌਜੀ ਅਦਾਲਤੀ ਪ੍ਰਣਾਲੀ ‘ਚ ਸੁਧਾਰ ਲਈ ਚੁੱਕੇ ਅਹਿਮ ਕਦਮ

ਕੰਜ਼ਰਵੇਟਿਵ ਐਮਪੀਜ਼ ਜੇਮਜ਼ ਬੇਜ਼ਾਨ ਤੇ ਚੈਰਿਲ ਗੈਲੈਂਟ ਵੱਲੋਂ ਬੀਤੇ ਵੀਰਵਾਰ ਕਾਮਨਜ਼ ਦੀ ਰੱਖਿਆ ਕਮੇਟੀ ਵਿਖੇ ਇਸ ਮੁੱਦੇ ਉੱਤੇ ਰੱਖਿਆ ਮੰਤਰੀ ਹਰਜੀਤ ਸੱਜਣ ਨੂੰ ਘੇਰਿਆ ਗਿਆ। ਉਨ੍ਹਾਂ ਤੋਂ ਪੁੱਛਿਆ ਗਿਆ ਕਿ ਇਸ ਉਡਾਨ ਬਾਰੇ ਉਹ ਕੀ ਜਾਣਦੇ ਸਨ ਤੇ ਉਨ੍ਹਾਂ ਨੂੰ ਉਹ ਸਭ ਕਦੋਂ ਪਤਾ ਲੱਗਿਆ। ਉਨ੍ਹਾਂ ਤੋਂ ਇਹ ਸਵਾਲ ਵੀ ਪੁੱਛਿਆ ਗਿਆ ਕਿ ਫਲਾਈਟ ਉੱਤੇ ਜੋ ਕੁੱਝ ਵੀ ਹੋਇਆ ਕੀ ਉਸ ਬਾਰੇ ਉਨ੍ਹਾਂ ਦਾ ਵਿਭਾਗ ਤੇ ਕੈਨੇਡੀਅਨ ਫੋਰਸਿਜ਼ ਨੇ ਜਨਤਾ ਨੂੰ ਮੀਡੀਆ ਨੂੰ ਗੁੰਮਰਾਹ ਕਰਨ ਦੀ ਕੋਸਿ਼ਸ਼ ਕੀਤੀ। ਸੱਜਣ ਵੱਲੋਂ ਇਨ੍ਹਾਂ ਸਵਾਲਾਂ ਦਾ ਕੋਈ ਸਪਸ਼ਟ ਉੱਤਰ ਨਹੀਂ ਦਿੱਤਾ ਗਿਆ ਪਰ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਵਿਭਾਗ ਤੇ ਕੈਨੇਡੀਅਨ ਫੌਜ ਵੱਲੋਂ ਪੱਤਰਕਾਰਾਂ ਨੂੰ ਗੁੰਮਰਾਹ ਨਹੀਂ ਕੀਤਾ ਗਿਆ।

ਉਨ੍ਹਾਂ ਕਿਹਾ ਕਿ ਡੀਐਨਡੀ ਤੇ ਕੈਨੇਡੀਅਨ ਫੌਜ ਦੀ ਮੁੱਖ ਤਰਜੀਹ ਪਰੇਸ਼ਾਨੀ ਮੁਕਤ ਮਾਹੌਲ ਯਕੀਨੀ ਬਣਾਉਣਾ ਸੀ ਤੇ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਲੋਕਾਂ ਦੀ ਮਦਦ ਕਰਨਾ ਸੀ। ਡਿਪਾਰਟਮੈਂਟ ਆਫ ਨੈਸ਼ਨਲ ਡਿਫੈਂਸ ਦੀ ਡਿਪਟੀ ਮੰਤਰੀ ਜੋਡੀ ਥਾਮਸ ਨੇ ਪਾਰਲੀਆਮੈਂਟੇਰੀਅਨਜ਼ ਨੂੰ ਦੱਸਿਆ ਕਿ ਕੈਨੇਡਾ ਦੇ ਨਾਗਰਿਕਾਂ ਨੂੰ ਗੁੰਮਰਾਹ ਕਰਨ ਦੀ ਕੋਸਿ਼ਸ਼ ਨਹੀਂ ਕੀਤੀ ਗਈ। ਇਸ ਸਬੰਧ ਵਿੱਚ ਜਾਣਕਾਰੀ ਦੇ ਦਿੱਤੀ ਗਈ ਸੀ। ਪਰ ਅਜਿਹਾ ਨਹੀਂ ਸੀ ਹੋਇਆ। ਇਹ ਮਾਮਲਾ ਦਸੰਬਰ 2017 ਦਾ ਹੈ। ਕਥਿਤ ਜਿਨਸੀ ਹਮਲੇ ਤੋਂ ਬਾਅਦ ਇਸ ਬਾਰੇ ਜਾਣਕਾਰੀ ਮੀਡੀਆ ਵੱਲੋਂ ਅਕਸੈੱਸ ਟੂ ਇਨਫਰਮੇਸ਼ਨ ਲਾਅ ਰਾਹੀਂ ਕਢਵਾਈ ਗਈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button