Breaking NewsD5 specialNewsPoliticsPunjab

ਭਗਵੰਤ ਮਾਨ ਦੀ ਨਵੀਂ ਹਰਕਤ! ਸ਼ਰਾਬ ਵਾਲੀਆਂ ਵੀਡੀਓ ਭੁੱਲ ਜਾਓਗੇ (ਵੀਡੀਓ)

ਬਰਨਾਲਾ : ਬਾਦਲਾਂ ਦੀ ਸਿਆਸੀ ਕਿੱਕਲੀ ‘ਤੇ ਭਗਵੰਤ ਮਾਨ ਨੇ ਚੁਟਕੀ ਲਈ ਹੈ। ਮਾਨ ਨੇ ਗੁਰਦੁਆਰਿਆਂ ‘ਚ ਭਾਜਪਾ ਦੀ ਦਖ਼ਲਅੰਦਾਜ਼ੀ ‘ਤੇ ਤੰਜ ਕੱਸਦਿਆਂ ਕਿਹਾ ਕਿ ਅਕਾਲੀ ਦਲ ਨੇ ਭਾਜਪਾ ਨੂੰ ਦਖ਼ਲਅੰਦਾਜ਼ੀ ਕਰਨ ਦਾ ਮੌਕਾ ਦਿੱਤਾ ਹੈ। ਸਵਾਲ ਹਰਸਿਮਰਤ ਬਾਦਲ ਦੀ ਕੇਂਦਰੀ ਕੁਰਸੀ ਅਤੇ ਮਨਜਿੰਦਰ ਸਿੰਘ ਸਿਰਸਾ ‘ਤੇ ਉੱਠਿਆ ਕਿ ਆਖਿਰਕਾਰ ਵਿਰੋਧ ਖੁੱਲ੍ਹ ਕੇ ਕਿਉਂ ਨਹੀਂ ਕੀਤਾ ਜਾਂਦਾ ਹੈ। ਭਾਵ ਕਿ ਕੁਰਸੀਆਂ ਨੂੰ ਤਿਆਗ ਦਿੱਤਾ ਜਾਵੇ।

Read Also ਭਗਵੰਤ ਮਾਨ ਦੇ ਸ਼ਰਾਬ ਛੱਡਣ ਦਾ ਅਸਲ ਸੱਚ ਆਇਆ ਸਾਹਮਣੇ , ਇਹ ਵੀਡੀਓ ਖੋਲ੍ਹੇਗੀ ਪੋਲ

ਮਾਨ ਨੇ ਇਹ ਵੀ ਕਿਹਾ ਕਿ ਜਦੋਂ ਅਮਿਤ ਸ਼ਾਹ ਚੰਡੀਗੜ੍ਹ ਆਏ ਸੀ ਤਾਂ ਬਾਦਲਾਂ ਨੇ ਪੰਜਾਬ ਦੇ ਭਲੇ ਦੀ ਥਾਂ ਸੀਟਾਂ ਦੀ ਗੱਲ ਕੀਤੀ। ਜਿਸ ਤੋਂ ਇਹਨਾਂ ਦੀ ਮਨਸ਼ਾ ਸਾਫ਼ ਹੈ। ਰਾਜ ਸਭਾ ਮੈਂਬਰ ਤੇ ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਦੇ ਬਿਆਨਾਂ ਤੋਂ ਬਾਅਦ ਮਚੀ ਸਿਆਸੀ ਤਰਥੱਲੀ ਨੂੰ ਭਗਵੰਤ ਮਾਨ ਨੇ ਆਪਣੇ ਅੰਦਾਜ਼ ‘ਚ ਗੰਭੀਰ ਦੱਸਿਆ। ਸੋ ਲੋਕ ਸਭਾ ਚੋਣਾਂ ਸਿਰ ‘ਤੇ ਨੇ ਬਰਨਾਲਾ ਫੇਰੀ ਦੌਰਾਨ ਭਗਵੰਤ ਮਾਨ ਦੀ ਬਿਆਨਬਾਜ਼ੀ ਦਾ ਧੁਰਾ ਰਿਹਾ ਬਾਦਲ ਪਰਿਵਾਰ ਨਿਸ਼ਾਨੇਬਾਜ਼ੀ ਦਾ ਸਿਆਸੀ ਲਾਹਾ ਮਿਲਦਾ ਹੈ ਜਾਂ ਨਹੀਂ ਇਹ ਚੋਣ ਨਤੀਜੇ ਦੱਸਣਗੇ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button