Breaking NewsIndiaNewsPolitics

ਰਾਹੁਲ ਗਾਂਧੀ ਦੇ DNA ‘ਚ ਇਟਲੀ ਦੇ ਸੰਸਕਾਰ : ਰਾਮਬਿਲਾਸ ਸ਼ਰਮਾ

ਸੋਨੀਪਤ: ਹਰਿਆਣਾ ਦੇ ਸਿੱਖਿਆ ਮੰਤਰੀ ਰਾਮਬਿਲਾਸ ਸ਼ਰਮਾ ਨੇ ਰਾਹੁਲ ਗਾਂਧੀ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਰਾਹੁਲ ਦੇ ਡੀਐਨਏ ‘ਚ ਇਟਲੀ ਦੇ ਸੰਸਕਾਰ ਹਨ। ਰਾਮਬਿਲਾਸ ਸ਼ਰਮਾ ਨੇ ਕਿਹਾ ਕਿ ਰਾਹੁਲ ਗਾਂਧੀ ਹਰ ਵਾਰ ਪ੍ਰਧਾਨ ਮੰਤਰੀ ਵਿਰੁੱਧ ਗ਼ਲਤ ਸ਼ਬਦਾਂ ਦਾ ਪ੍ਰਯੋਗ ਕਰਦੇ ਹਨ, ਜਿਸ ਤੋਂ ਦੇਸ਼ ਦੀ ਜਨਤਾ ਨਰਾਜ਼ ਹੈ। ਰਾਹੁਲ ਗਾਂਧੀ ਦੀ ਬੋਲਚਾਲ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ‘ਚ ਇਟਲੀ ਦੇ ਸੰਸਕਾਰ ਹਨ ਇਸ ਲਈ ਉਹ ਪ੍ਰਧਾਨ ਮੰਤਰੀ ਦਾ ਸਤਿਕਾਰ ਨਹੀਂ ਕਰਦੇ।

Read Also ਰਾਹੁਲ ਗਾਂਧੀ ਸਮੇਤ 14 ਪਾਰਟੀਆਂ ਦੇ ਨੌਜਵਾਨ ਆਗੂਆਂ ਦਾ ਮੋਦੀ ਸਰਕਾਰ ਵਿਰੁੱਧ ਜਬਰਦਸਤ ਰੋਸ ਮਾਰਚ

ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸਾਨਾਂ ਦੇ ਲਈ ਮਸੀਹੇ ਦੇ ਰੂਪ ਵਜੋਂ ਆਏ ਹਨ ਉਨ੍ਹਾਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਕਈ ਅਹਿਮ ਕਦਮ ਚੁੱਕੇ ਹਨ। ਪੈਟਰੋਲ ਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਬਾਰੇ ਕਿਹਾ ਕਿ ਭਾਜਪਾ ਸ਼ਾਸਤ ਸੂਬਿਆਂ ‘ਚ ਪੈਟਰੋਲ ਦੇ ਰੇਟਾਂ ‘ਚ 5 ਰੁਪਏ ਦੀ ਛੂਟ ਦਿੱਤੀ ਗਈ ਹੈ ਜਿਸ ‘ਚੋਂ 2.50 ਰੁਪਏ ਕੇਂਦਰ ਸਰਕਾਰ ਨੇ ਤੇ 2.50 ਰੁਪਏ ਸੂਬਾ ਸਰਕਾਰ ਨੇ ਕੀਤੀ ਹੈ। ਗ਼ੌਰਤਲਬ ਹੈ ਕਿ ਸਿੱਖਿਆ ਮੰਤਰੀ 9 ਅਕਤੂਬਰ ਨੂੰ ਸਾਂਪਲਾ ‘ਚ ਹੋਣ ਵਾਲੇ ਪ੍ਰੋਗਰਾਮ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਦਾ ਦੇਣ ਲਈ ਆਏ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button