Breaking NewsIndiaNewsPoliticsPunjab

ਰਾਹੁਲ ਗਾਂਧੀ ਸਮੇਤ 14 ਪਾਰਟੀਆਂ ਦੇ ਨੌਜਵਾਨ ਆਗੂਆਂ ਦਾ ਮੋਦੀ ਸਰਕਾਰ ਵਿਰੁੱਧ ਜਬਰਦਸਤ ਰੋਸ ਮਾਰਚ

ਨਵੀਂ ਦਿੱਲੀ : ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਅੱਜ ਮੋਦੀ ਸਰਕਾਰ ਦੀਆਂ ਨੀਤੀਆਂ ਖਿਲਾਫ਼ ਨੌਜਵਾਨਾਂ ਦੀ ਵੱਡੀ ਗਿਣਤੀ ਵਿੱਚ ਮੰਡੀ ਹਾਊਸ ਤੋਂ ਲੈ ਕੇ ਜੰਤਰ-ਮੰਤਰ ਤੱਕ ਇੱਕ ਵਿਰੋਧ ਪ੍ਰਦਰਸ਼ਨ ਕਰਨਗੇ। ਇਸ ਮਾਰਚ ਨੂੰ ‘ਦੇਸ਼ ਬਚਾਓ, ਯੁਵਾ ਬਚਾਓ’ ਦਾ ਨਾਂ ਦਿੱਤਾ ਗਿਆ ਹੈ। ਇਹ ਰੋਸ ਮਾਰਚ ਦੇਸ਼ ਵਿੱਚ ਫੈਲੀ ਬੇਰੁਜ਼ਗਾਰੀ, ਐਸਐਸਸੀ ਇਮਤਿਹਾਨਾਂ ਵਿਚ ਗੜਬੜੀ, ਡੀਜ਼ਲ ਪੈਟਰੋਲ ਦੇ ਮਹਿੰਗੇ ਰੇਟ, ਮਹਿੰਗਾਈ, ਰਾਫੇਲ ਸੌਦੇ ਵਿੱਚ ਘਪਲੇ ਆਦਿ ਮਸਲਿਆਂ ਸਬੰਧੀ ਹੋ ਰਿਹਾ ਹੈ।

Read Also ਮੋਦੀ ਨੂੰ ਜੱਫੀ ਪਾ ਕੇ ਰਾਹੁਲ ਗਾਂਧੀ ਨੇ ਸਹੇੜਿਆ ਵਿਵਾਦ

ਇਸ ਮਾਰਚ ਵਿੱਚ ਕਾਂਗਰਸ, ਐਨਸੀਪੀ, ਸੀਪੀਆਈ, ਸਮਾਜਵਾਦੀ ਪਾਰਟੀ, ਆਰਜੇਡੀ, ਜੇਡੀਐਸ, ਨੈਸ਼ਨਲ ਕਾਨਫਰੰਸ ਸਮੇਤ 14 ਪਾਰਟੀਆਂ ਦੇ ਨੌਜਵਾਨ ਲੀਡਰ ਅਤੇ ਵਰਕਰ ਪਹਿਲੀ ਵਾਰ ਸੜਕਾਂ ’ਤੇ ਉਤਰ ਕੇ ਮੋਦੀ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕਰਨਗੇ। ਯੂਥ ਕਾਂਗਰਸ ਦੇ ਬੁਲਾਰੇ ਅਮਰੀਸ਼ ਰੰਜਨ ਪਾਂਡੇ ਨੇ ਕਿਹਾ ਕਿ ਇਹ ਰੋਸ ਮਾਰਚ ਇਤਿਹਾਸਕ ਹੋਵੇਗਾ ਜਿਸ ਵਿੱਚ 14 ਪਾਰਟੀਆਂ ਦੇ ਨੌਜਵਾਨ ਲੀਡਰ ਅਤੇ ਵਰਕਰ ਸੜਕਾਂ ਉੱਤੇ ਮੋਦੀ ਸਰਕਾਰ ਦੀਆਂ ਨੀਤੀਆਂ ਖਿਲਾਫ਼ ਮਾਰਚ ਕਰਨਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button