Press ReleasePunjabTop News

ਅਨਮੋਲ ਗਗਨ ਮਾਨ ਵੱਲੋਂ ਨੌਜਵਾਨਾਂ ਨੂੰ ਨਵੀਨਤਮ ਕਾਰੋਬਾਰੀ ਵਿਚਾਰਾਂ ਨਾਲ ਅੱਗੇ ਆਉਣ ਦਾ ਸੱਦਾ

ਨੌਜਵਾਨਾਂ ਦੇ ਪਰਵਾਸ ਦੀ ਸਮੱਸਿਆ ਦੇ ਹੱਲ ਲਈ ਆਰਥਿਕਤਾ ਨੂੰ ਉਦਯੋਗੀਕਰਨ ਵਿੱਚ ਬਦਲਣ ਨੂੰ ਬੇਹੱਦ ਮਹੱਤਵਪੂਰਨ ਦੱਸਿਆ

ਚੰਡੀਗੜ੍ਹ : ਪੰਜਾਬ ਦੇ ਨਿਵੇਸ਼ ਪ੍ਰੋਤਸਾਹਨ ਮੰਤਰੀ ਅਨਮੋਲ ਗਗਨ ਮਾਨ ਨੇ ਕਿਹਾ ਕਿ ਦੇਸ਼ ਦੀ ਤਰੱਕੀ ਲਈ ਉਦਯੋਗਾਂ ਦੀ ਸਥਾਪਨਾ ਬੇਹੱਦ ਮਹੱਤਵਪੂਰਨ ਹੈ ਕਿਉਂਕਿ ਇਸ ਨਾਲ ਆਰਥਿਕ ਪ੍ਰਗਤੀ ਅਤੇ ਰੋਜ਼ਗਾਰ ਨੂੰ ਹੁਲਾਰਾ ਮਿਲਦਾ ਹੈ। ਉਨ੍ਹਾਂ ਨੇ ਪੰਜਾਬ ਦੇ ਨੌਜਵਾਨ ਉੱਦਮੀਆਂ ਨੂੰ ਆਪਣੇ ਨਵੀਨਤਮ ਕਾਰੋਬਾਰੀ ਵਿਚਾਰਾਂ ਨਾਲ ਅੱਗੇ ਆਉਣ ਦਾ ਸੱਦਾ ਦਿੱਤਾ। ਇਨੋਵੇਸ਼ਨ ਮਿਸ਼ਨ ਪੰਜਾਬ ਵੱਲੋਂ ਕਰਵਾਏ  ਫਲੈਗਸ਼ਿਪ ਐਕਸਲੇਟਰ ਪ੍ਰੋਗਰਾਮ ਦੇ ਡੈਮੋ ਡੇਅ ਮੌਕੇ ਸਮਾਗਮ ਦੌਰਾਨ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਪੰਜਾਬ ਵਿੱਚ ਸਟਾਰਟਅਪ ਈਕੋਸਿਸਟਮ ਨੂੰ ਹੁਲਾਰਾ ਦੇਣ ਲਈ ਜਨਤਕ-ਨਿੱਜੀ ਭਾਈਵਾਲੀ ਤਹਿਤ ਇਨੋਵੇਸ਼ਨ ਮਿਸ਼ਨ ਪੰਜਾਬ ਦੀ ਸ਼ੁਰੂਆਤ ਕੀਤੀ ਹੈ ਜਿਸ ਨਾਲ ਵਿਕਾਸ ਨੂੰ ਹੁਲਾਰਾ ਮਿਲਿਆ ਹੈ ।  ਉਨ੍ਹਾਂ ਅੱਗੇ ਕਿਹਾ ਕਿ ਇਸ ਨਾਲ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ, ਜਿਸਦਾ ਨੌਜਵਾਨਾਂ ਵੱਲੋ ਪ੍ਰਵਾਸ ਨਾਲ ਸਿੱਧਾ ਸਬੰਧ ਹੈ। ਉਨ੍ਹਾਂ ਦੱਸਿਆ ਕਿ ਇਨੋਵੇਸ਼ਨ ਮਿਸ਼ਨ ਪੰਜਾਬ ਸਟਾਰਟਅੱਪਸ ਨੂੰ ਹੁਲਾਰਾ ਦਿੰਦਿਆਂ ਅਤੇ ਇਸ ਸਬੰਧੀ ਖੋਜ ਕਾਰਜਾਂ ਰਾਹੀਂ ਸਟਾਰਟਅੱਪਸ ਨੂੰ ਨਿਵੇਸ਼ ਲਈ ਤਿਆਰ ਕਰਦਾ ਹੈ।
EX CM Channi : ਵਧੀਆਂ ਮੁਸ਼ਕਲਿਾਂ, ਹੁਣ ਹੋਣਗੇ ਖ਼ੁਲਾਸੇ, ਫਾਰਮ ਭਰ ਕੇ ਪਹੁੰਚ ਗਏ ਦਫ਼ਤਰ | D5 Channel Punjabi
ਇਸ ਸਮਾਗਮ ਤੇ ਵਿਚਾਰ ਕਰਦਿਆਂ ਆਈ.ਐਮ.ਪੰਜਾਬ ਦੇ ਚੇਅਰਮੈਨ ਸ੍ਰੀ ਪ੍ਰਮੋਦ ਭਸੀਨ ਨੇ ਕਿਹਾ ਕਿ ਮਿਸ਼ਨ ਦਾ ਉਦੇਸ਼ ਪੰਜਾਬ ਵਿੱਚ ਇੱਕ ਵਧੀਆ ਉੱਦਮੀ ਮਾਹੌਲ ਸਿਰਜਣਾ ਹੈ। ਪੰਜਾਬ ਵਿੱਚ ਉੱਦਮੀ ਹੁਨਰ ਦੀ ਬਹੁਤਾਤ ਦੇ ਨਾਲ ਨਾਲ ਸੈਰ-ਸਪਾਟਾ, ਖੁਰਾਕ, ਸੰਗੀਤ, ਕਲਾ, ਖੇਤੀਬਾੜੀ, ਸਿਹਤ ਸੰਭਾਲ ਆਦਿ ਖੇਤਰਾਂ ਵਿੱਚ ਅਥਾਹ ਸੰਭਾਵਨਾਵਾਂ ਹਨ। ਉਨ੍ਹਾਂ ਕਿਹਾ ਕਿ ਆਈ.ਐਮ. ਪੰਜਾਬ ਜ਼ਰੀਏ ਅਸੀਂ ਸੂਬੇ ਵਿੱਚ ਉੱਦਮੀ ਹੁਨਰ ਨੂੰ ਸੇਧ ਪ੍ਰਦਾਨ ਕਰਨ ਵਾਸਤੇ ਵਿਸ਼ਵ ਭਰ ਦੇ ਉੱਘੇ ਨਿਵੇਸ਼ਕਾਂ ਅਤੇ ਕਾਰੋਬਾਰੀ ਆਗੂਆਂ ਨੂੰ ਇੱਕ ਮੰਚ ‘ਤੇ ਲਿਆਂਦਾ ਹੈ। ਅਸੀਂ ਐਕਸਲੇਟਰ ਅਤੇ ਪੋਲੀਨੇਟਰ ਪ੍ਰੋਗਰਾਮਾਂ ਰਾਹੀਂ ਸ਼ੁਰੂਆਤੀ ਪੜਾਅ ਦੇ ਸਟਾਰਟਅੱਪਾਂ ਨੂੰ ਆਪਣੀ ਸਰਵੋਤਮ ਸਮਰੱਥਾ ਦੀ ਵਰਤੋਂ ਕਰਨ, ਵਿਕਾਸ ਨੂੰ ਹੁਲਾਰਾ ਦੇਣ ਅਤੇ ਸੂਬੇ ਵਿਚਲੇ ਵਧੀਆ ਕਾਰੋਬਾਰੀ ਮਾਹੌਲ ਦਾ ਲਾਭ ਉਠਾਉਣ ਦੇ ਯੋਗ ਬਣਾ ਕੇ, ਉਨ੍ਹਾਂ ਨੂੰ ਢੁੱਕਵੀਂ ਸਹੂਲਤ ਪ੍ਰਦਾਨ ਕਰ ਰਹੇ ਹਾਂ।
Governor ਕੋਲ ਸ਼ਿਕਾਇਤ ਲੈਕੇ ਪਹੁੰਚੇ Students, ਸਰਕਾਰ ਨੂੰ ਪਾਈ ਨਵੀਂ ਬਿਪਤਾ || D5 Channel Punjabi
ਇਨੋਵੇਸ਼ਨ ਮਿਸ਼ਨ ਪੰਜਾਬ ਨੇ ਆਪਣੇ ਸਪਰਿੰਗ ਕੋਹੋਰਟ 2023 ਨਾਲ ਆਪਣਾ ਦੂਜਾ ਐਕਸਲੇਟਰ ਪ੍ਰੋਗਰਾਮ ਮੁਕੰਮਲ ਕੀਤਾ ਹੈ, ਜਿਸ ਵਿੱਚ 50 ਫੀਸਦ ਵੁਮੈਨ ਫਾਊਂਡਰਜ਼ ਸ਼ਾਮਲ ਹਨ ਜਿਨ੍ਹਾਂ ਵਿੱਚੋਂ ਲਗਭਗ ਇੱਕ ਤਿਹਾਈ ਸਿਹਤ ਅਤੇ ਤੰਦਰੁਸਤੀ, ਖ਼ਪਤਕਾਰ ਤਕਨਾਲੋਜੀ, ਡੀਪ ਟੈਕ ਅਤੇ ਫਿਨਟੈਕ ਵਰਗੇ ਵੱਖ-ਵੱਖ ਖੇਤਰਾਂ ਰਾਹੀਂ ਪੰਜਾਬ ਵੱਲ ਪ੍ਰਵਾਸ ਕਰ ਰਹੀਆਂ ਹਨ। ਦੂਸਰਾ ਕੋਹੋਰਟ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼ੁਰੂ ਕੀਤੇ ਪਹਿਲੇ ਪ੍ਰੋਗਰਾਮ ਦੀ ਸਫ਼ਲਤਾ ਉਪਰੰਤ ਆਇਆ, ਜਿੱਥੇ ਲਗਭਗ 50 ਫੀਸਦੀ ਕੋਹੋਰਟ ਨੇ ਮਿਲਕੇ ~ 5 ਕਰੋੜ ਇਕੱਤਰ ਕੀਤੇ। ਮੰਤਰੀ ਨੇ ਉੱਦਮੀਆਂ ਨੂੰ ਉਤਸ਼ਾਹਿਤ ਕਰਨ ਵੱਲ ਧਿਆਨ ਕੇਂਦਰਤ ਕਰਨ ਲਈ ਮਿਸ਼ਨ ਨੂੰ ਵਧਾਈ ਦਿੱਤੀ।

Modi Government ਦੀ Twitter CEO ਨੂੰ ਧਮਕੀ, ਕੈਮਰੇ ਅੱਗੇ ਖੁੱਲ੍ਹੇ ਰਾਜ਼ | D5 Channel Punjabi | Jack Dorsey

ਉਨ੍ਹਾਂ ਸਟਾਰਟਅੱਪਸ ਨਾਲ ਗੱਲ ਕਰਦਿਆਂ ਉਹਨਾਂ ਨੂੰ ਦ੍ਰਿੜਤਾ ਨਾਲ ਆਪਣੀਆਂ ਕੰਪਨੀਆਂ ਦਾ ਨਿਰਮਾਣ ਜਾਰੀ ਰੱਖਣ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਫਾਇਰਸਾਈਡ ਵੈਂਚਰਸ ਤੋਂ ਸ੍ਰੀ ਕੰਵਲਜੀਤ ਸਿੰਘ ਅਤੇ ਆਈਐਮ ਪੰਜਾਬ ਦੇ ਚੇਅਰਮੈਨ ਸ੍ਰੀ ਪ੍ਰਮੋਦ ਭਸੀਨ ਦਰਮਿਆਨ ਭਾਰਤ ਵਿੱਚ ਸਫਲ ਡੀਟੂਸੀ ਬ੍ਰਾਂਡ ਤਿਆਰ ਕਰਨ ਸਬੰਧੀ ਗੱਲਬਾਤ ਸੈਸ਼ਨ ਆਯੋਜਿਤ ਕੀਤਾ ਗਿਆ। ਸ੍ਰੀ ਕੰਵਲਜੀਤ ਸਿੰਘ ਨੇ ਮੈਂਟੋਰਸ਼ਿਪ ਪ੍ਰਦਾਨ ਕਰਨ ਵਿੱਚ ਸ਼ਾਨਦਾਰ ਕੰਮ ਕਰਨ ਲਈ ਮਿਸ਼ਨ ਨੂੰ ਵਧਾਈ ਦਿੱਤੀ, ਜੋ ਸਫ਼ਲ ਸਟਾਰਟਅੱਪ ਬਣਾਉਣ ਲਈ ਇੱਕ ਨੀਂਹ ਪੱਥਰ ਹੈ। ਮਿਸ਼ਨ ਦੇ ਬੋਰਡ ਅਤੇ ਸਲਾਹਕਾਰਾਂ ਵਿੱਚ ਭਾਰਤੀ ਆਈ.ਟੀ. ਉਦਯੋਗ ਦੇ ਉੱਘੇ ਆਰਕੀਟੈਕਟ ਸੌਰਭ ਸ੍ਰੀਵਾਸਤਵ, ਉੱਘੇ ਅਰਥ ਸ਼ਾਸਤਰੀ ਅਤੇ ਲੇਖਕ ਅਜੈ ਸ਼ਾਹ, ਡੀ.ਐਸ. ਬਰਾੜ, ਪ੍ਰਮੋਟਰ-ਚੇਅਰਮੈਨ, ਜੀਵੀਕੇ ਬਾਇਓ, ਅਤੇ ਪੁਰਸਕਾਰ ਜੇਤੂ ਫਿਲਮ ਨਿਰਮਾਤਾ ਬੌਬੀ ਬੇਦੀ ਸ਼ਾਮਲ ਹਨ। ਮਿਸ਼ਨ ਵਿੱਚ ਕਵਲਜੀਤ ਸਿੰਘ, ਫਾਇਰਸਾਈਡ ਵੈਂਚਰਸ, ਨੈਨਾ ਲਾਲ ਕਿਦਵਈ, ਰਾਜਨ ਆਨੰਦਨ, ਬ੍ਰਾਂਡ ਇਜ਼ਰਾਈਲ ਦੇ ਆਰਕੀਟੈਕਟ ਇਡੋ ਅਰਹੋਨੀ ਵੀ ਸ਼ਾਮਲ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button