Breaking NewsPunjabTop News

ਗ੍ਰੰਥੀ ਬਦਲਣ ਨੂੰ ਲੈ ਕੇ ਗੁਰਦੁਆਰਾ ਸਾਹਿਬ ਦੇ ਅੰਦਰ ਹੋਈ ਖੂਨੀ ਝੜਪ

ਜਲੰਧਰ : ਜਲੰਧਰ ਦੇ ਭੋਗਪੁਰ ਦੇ ਗਰਦੁਆਰਾ ਗੁਰਮੱਤ ਪ੍ਰਚਾਰ ਸਭਾ ਗੁਰੂਨਾਨਕ ਕੱਲ ਸਂਗਰਾਦ ਮੋਕੇ ਲੰਗਰ ਹਾਲ ‘ਚ ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਦੇ ਨਾਲ ਕਮੇਟੀ ਮੈਂਬਰ ਦੀ ਝੜਪ ਹੋ ਗਈ। ਝੜਪ ਦੌਰਾਨ ਦੋਨਾਂ ਧਿਰਾਂ ਦੇ ਸੱਟਾਂ ਲੱਗੀਆ। ਮਾਮਲਾ ਗੁਰਦੁਆਰਾ ਪ੍ਰਬੰਧਕ ਜੀ ਦੇ ਹੈਡ ਗ੍ਰੰਥੀ ਨੂੰ ਬਦਲਣ ਦਾ ਦੱਸਿਆ ਜਾ ਰਿਹਾ। ਇਹ ਵਿਵਾਦ ਦੋਨਾਂ ਧਿਰਾਂ ਵਿਚਾਲੇ ਕਈ ਦਿਨਾਂ ਤੋਂ ਚੱਲ ਰਿਹਾ ਹੈ ਅਤੇ ਜਿਸ ਦੇ ਚਲਦਿਆਂ ਅੱਜ ਗੁਰਦੁਆਰਾ ਸਾਹਿਬ ਵਿਖੇ ਦੋਨਾ ਧਿਰਾਂ ਦੀ ਖੂਨੀ ਝੜਪ ਹੋ ਗਈ । ਇਸ ਲੜਾਈ ਮੋਕੇ ਸੰਗਤਾ ‘ਚ ਸਹਿਮ ਦਾ ਮਹੋਲ ਪੈਦਾ ਹੋ ਗਿਆ ਅਤੇ ਦੋਨਾਂ ਧਿਰਾਂ ਸਰਕਾਰੀ ਹਸਪਤਾਲ ਕਾਲਾ ਬੱਕਰਾ ਵਿੱਚ ਜੇਰੇ ਇਲਾਜ ਹੈ।

ਜਥੇਦਾਰ ਬਣੇ ਰਹਿਣਗੇ ਗਿਆਨੀ ਹਰਪ੍ਰੀਤ ਸਿੰਘ! ਪ੍ਰਧਾਨ ਧਾਮੀ ਨੇ ਦੱਸਿਆ ਅਸਲ ਸੱਚ!

ਹੈਡ ਗ੍ਰੰਥੀ ਗੁਰਪ੍ਰੀਤ ਸਿੰਘ ਨੇ ਦੂਜੀ ਧਿਰ ਤੇ ਇਲਜਾਮ ਲਾਉਦਿਆਂ ਕਿਹਾ ਕੀ 2 ਮਹੀਨੇ ਦੀ ਸ਼ੈਲੀ ਅਜੇ ਨਹੀਂ ਦਿੱਤੀ ਗਈ ਅਤੇ ਮੈਨੂੰ ਅੱਜ ਇਹਨਾਂ ਨੇ ਗੁਰਦੁਆਰਾ ਸਾਹਿਬ ‘ਚ ਬਾਹਰ ਲੰਗਰ ਹਾਲ ‘ਚ ਕੁੱਟਿਆ ਅਤੇ ਦਸਤਾਰ ਦੀ ਬੇਅਦਬੀ ਵੀ ਕੀਤੀ ਗਈ ਹੈ। ਉਨ੍ਹਾਂ ਨੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ।

SGPC ਨੇ ਬਦਲਿਆ Jathedar !ਸਿੱਖ ਸਿਆਸਤ ‘ਚ ਵੱਡੀ ਹਲਚਲ! | D5 Channel Punjabi | Jathedar Raghbir Singh

ਦੂਜੇ ਪਾਸੇ ਹੰਸ ਰਾਜ ਨੇ ਦੱਸਿਆ ਕਿ ਅੱਜ ਜਦੋਂ ਪਿਛਲੇ ਮਹੀਨੇ ਦਾ ਹਿਸਾਬ ਮੰਗੀਆ ਤਾਂ ਗ੍ਰੰਥੀ ਨੇ ਨਹੀਂ ਦਿੱਤਾ ਤਾਂ ਗ੍ਰੰਥੀ ਸਿੰਘ ਵਲੋਂ ਸਾਡੇ ਨਾਲ ਕੁੱਟ ਮਾਰ ਕੀਤੀ ਗਈ ਅਤੇ ਮੇਰੇ ਸਿਰ ਤੇ ਸੱਟ ਲੱਗ ਗਈ ਅਤੇ ਸਾਡੇ ਕੁਝ ਹੋਰ ਵਿਅਕਤੀ ਵੀ ਜ਼ਖ਼ਮੀ ਹੋ ਗਏ ਹਨ ਅਤੇ ਗ੍ਰੰਥੀ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਅਤੇ ਗ੍ਰਥੀ ਨੂੰ ਬਦਲਣ ਦੀਆਂ ਅਪੀਲ ਕੀਤੀ ਗਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button