
ਅੱਜ ਤੋਂ ਤੁਹਾਡੇ ਫੋਨ ‘ਤੇ ਜਦੋਂ ਵੀ ਕਿਸੇ ਅਣਜਾਨ ਨੰਬਰ ਤੋਂ ਕਾਲ ਆਏਗਾ ਤਾਂ ਸਕ੍ਰੀਨ ‘ਤੇ ਨੰਬਰ ਦੇ ਨਾਲ ਉਸ ਵਿਅਕਤੀ ਦਾ ਅਸਲੀ ਨਾਂ ਵੀ ਦਿਖੇਗਾ। ਇਹ ਨਾਂ ਉਹੀ ਹੋਵੇਗਾ ਜੋ ਉਸ ਨੇ ਸਿਮ ਖਰੀਦਦੇ ਸਮੇਂ ਸਰਕਾਰੀ ID ਵਿਚ ਦਿੱਤਾ ਸੀ। ਦੂਰਸੰਚਾਰ ਵਿਭਾਗ ਨੇ ਸਾਰੀਆਂ ਟੈਲੀਕਾਮ ਕੰਪਨੀਆਂ ਲਈ ਇਸ ਨਿਯਮ ਨੂੰ ਲਾਗੂ ਕਰਨਾ ਜ਼ਰੂਰੀ ਕਰ ਦਿੱਤਾ ਹੈ। ਇਸ ਲਈ ਤੁਹਾਨੂੰ ਕੋਈ ਐਪ ਡਾਊਨਲੋਡ ਜਾਂ ਸਰਵਿਸ ਸ਼ੁਰੂ ਕਰਨ ਦੀ ਲੋੜ ਨਹੀਂ ਹੋਵੇਗੀ, ਇਹ ਆਪਣੇ ਆਪ ਕੰਮ ਕਰੇਗੀ।
ਹੁਣ ਤੱਕ ਅਣਜਾਨ ਨੰਬਰਾਂ ਦੀ ਪਛਾਣ ਲਈ ਲੋਗ truecaller ਵਰਗੀ ਐਪ ਦਾ ਇਸਤੇਮਾਲ ਕਰਦੇ ਸਨ ਪਰ ਹੁਣ ਬਿਨਾਂ ਕਿਸੇ ਐਪ ਦੇ ਤੁਹਾਨੂੰ ਪਤਾ ਲੱਗਾ ਜਾਵੇਗਾ ਕਿ ਕੌਣ ਕਾਲ ਕਰ ਰਿਹਾ ਹੈ। ਇਸ ਨਾਲ ਫਰਜ਼ੀ ਤੇ ਫਰਾਡ ਕਾਲ ਤੋਂ ਬਚਣ ਵਿਚ ਆਸਾਨੀ ਹੋਵੇਗੀ।
ਦੂਰਸੰਚਾਰ ਵਿਭਾਗ ਨੇ ਆਮ ਲੋਕਾਂ ਦੀ ਸਹੂਲਤ ਦੇ ਸੁਰੱਖਿਆ ਲਈ ਇਹ ਵੱਡਾ ਕਦਮ ਚੁੱਕਿਆ ਹੈ। ਸਰਕਾਰ ਨੇ ਸਾਰੀਆਂ ਟੈਲੀਕਾਮ ਕੰਪਨੀਆਂ ਨੂੰ ਅੱਜ ਤੋਂ ਕਾਲਿੰਗ ਨੇਮ ਪ੍ਰੇਜੈਂਟੇਸ਼ਨ CNAP ਸਰਵਿਸ ਸ਼ੁਰੂ ਕਰਨ ਦਾ ਨਿਰਦੇਸ਼ ਦਿੱਤਾ ਹੈ। ਇਸ ਨਵੇਂ ਨਿਯਮ ਤਹਿਤ ਏਅਰਟੈੱਲ, ਜੀਓ, ਵੋਡਾਫੋਨ-ਆਈਡੀਆ ਤੇ BSNL ਵਰਗੇ ਸਾਰੇ ਵੱਡੇ ਆਪ੍ਰੇਟਰਸ ਨੂੰ ਆਪਣੇ 4G ਤੇ 5G ਨੈਟਵਰਕ ‘ਤੇ ਇਹ ਖਾਸ ਟੈਕਨਾਲੋਜੀ ਰੋਲਆਊਟ ਕਰਨੀ ਹੋਵੇਗੀ ਜਿਸ ਨਾਲ ਕਾਲ ਕਰਨ ਵਾਲੇ ਦੀ ਅਸਲੀ ਪਛਾਣ ਤੁਰੰਤ ਸਾਹਮਣੇ ਆ ਸਕੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




