Breaking NewsD5 specialNewsPoliticsPunjab

ਬੈਂਸ ਦਾ ਮਜੀਠੀਆ ਨੂੰ ਚੈਲੰਜ, ਲੁਧਿਆਣਾ ‘ਚ ਆ ਕੇ ਚੋਣ ਲੜ੍ਹ ਕੇ ਦਿਖਾਵੇ ਮਜੀਠੀਆ (ਵੀਡੀਓ)

ਲੁਧਿਆਣਾ : ਲੋਕ ਸਭਾ ਚੋਣਾਂ ਨੇੜੇ ਆਉਂਦਿਆਂ ਹੀ ਸਿਆਸੀ ਬਿਆਨਬਾਜ਼ੀਆਂ ਅਤੇ ਦੂਸ਼ਨਬਾਜ਼ੀਆਂ ਤੇਜ਼ ਹੋਣੀਆਂ ਲਾਜ਼ਮੀ ਹਨ। ਸਿਆਸੀ ਆਗੂਆਂ ਵੱਲੋਂ ਇੱਕ ਦੂਜੇ ਖਿਲਾਫ ਜੰਮ ਕੇ ਤੰਜ ਕਸੇ ਜਾ ਰਹੇ ਹਨ ਅਤੇ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਲਈ ਹਰ ਪੈਂਤਰੇ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਅਜਿਹਾ ਹੀ ਕੁਝ ਲੋਕ ਇੰਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦੇ ਮੂੰਹੋਂ ਸੁਣਨ ਨੂੰ ਮਿਲਿਆ ਜਿੱਥੇ। ਉਹਨਾਂ ਦੇ ਨਿਸ਼ਾਨੇ ‘ਤੇ ਰਹੇ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ।

Read Also ਜੱਸੀ ਜਸਰਾਜ ਤੇ ਬੈਂਸ ਨੇ ਕੀਤੇ ਅਜਿਹੇ ਖੁਲਾਸੇ, ਭਗਵੰਤ ਮਾਨ ਦੀ ਉੱਡੀ ਨੀਂਦ (ਵੀਡੀਓ)

ਉੱਥੇ ਹੀ ਬੈਂਸ ਦੀ ਬਿਆਨਬਾਜ਼ੀ ਦਾ ਹਿੱਸਾ ਬਣੀ ਕੇਂਦਰ ਸਰਕਾਰ, ਬੈਂਸ ਨੇ ਨਰੇਂਦਰ ਮੋਦੀ ‘ਤੇ ਤੰਜ ਕਸਦਿਆਂ ਕਿਹਾ ਕਿ ਮੋਦੀ ਵੱਲੋਂ ਚੋਣਾਂ ਨਜ਼ਦੀਕ ਆਉਂਦਿਆਂ ਹੀ ਲੋਕਾਂ ਨਾਲ ਝੂਠੇ ਵਾਅਦਿਆਂ ਦਾ ਸਿਲਸਿਲਾ ਵੀ ਸ਼ਰੂ ਹੋ ਗਿਆ ਹੈ। ਨਾਲ ਹੀ ਬੈਂਸ ਨੇ ਕਾਂਗਰਸ ਅਤੇ ਭਾਜਪਾ ਦੇ ਚੋਣ ਮਨੋਰਥ ਪੱਤਰ ਨੂੰ ਵੀ ਖੋਖਲਾ ਕਰਾਰ ਦਿੱਤਾ। ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ ਦੇ ਚਲਦਿਆਂ ਲੁਧਿਆਣਾ ਸੀਟ ਲਈ ਸਿਮਰਜੀਤ ਬੈਂਸ ਵੱਲੋ ਬਿਕਰਮ ਮਜੀਠੀਆ ਨੂੰ ਚੋਣ ਲੜਣ ਲਈ ਚੁਣੌਤੀ ਦਿੱਤੀ ਗਈ ਹੈ ਅਤੇ ਇਸ ਚੁਣੋਤੀ ਦਾ ਕੀ ਪਲਟਵਾਰ ਦੇਖਣ ਨੂੰ ਮਿਲੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button